ਕੋਰੋਨਾ ਵੈਕਸੀਨ ''ਤੇ USA ਤੋਂ ਖ਼ੁਸ਼ਖ਼ਬਰੀ! ਐਮਰਜੈਂਸੀ ਵਰਤੋਂ ਲਈ ਮੋਡੇਰਨਾ ਨੇ ਮੰਗੀ ਮਨਜ਼ੂਰੀ

Tuesday, Dec 01, 2020 - 09:00 AM (IST)

ਕੋਰੋਨਾ ਵੈਕਸੀਨ ''ਤੇ USA ਤੋਂ ਖ਼ੁਸ਼ਖ਼ਬਰੀ! ਐਮਰਜੈਂਸੀ ਵਰਤੋਂ ਲਈ ਮੋਡੇਰਨਾ ਨੇ ਮੰਗੀ ਮਨਜ਼ੂਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਕੰਪਨੀ ਮੋਡੇਰਨਾ ਜੋ ਕਿ ਕੋਰੋਨਾ ਵਾਇਰਸ ਦੇ ਤੋੜ ਲਈ ਇਕ ਟੀਕਾ ਬਣਾਉਣ ਵਿਚ ਮੋਹਰੀ ਕੰਪਨੀ ਹੈ, ਨੇ ਸੋਮਵਾਰ ਨੂੰ ਨਿਯਮਤ ਪ੍ਰਵਾਨਗੀ ਲਈ ਆਪਣਾ ਕੋਰੋਨਾ ਵੈਕਸੀਨ ਐੱਫ. ਡੀ. ਏ. ਨੂੰ ਜਮ੍ਹਾ ਕਰਵਾਇਆ ਅਤੇ ਇਸ ਦੀ ਐਮਰਜੈਂਸੀ ਵਿਚ ਵਰਤੋਂ ਕਰਨ ਦੀ ਮਨਜ਼ੂਰੀ ਮੰਗੀ ਹੈ। ਮੈਸੇਚਿਉਸਟਸ ਦੀ ਬਾਇਓਟੈਕ ਫਰਮ ਅਨੁਸਾਰ ਉਹ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਨੂੰ ਆਪਣੇ ਪ੍ਰੀਖਣ ਦੇ ਤੀਜੇ ਪੜਾਅ ਨੂੰ ਪਾਰ ਕਰਨ 'ਤੇ 94.1 ਫ਼ੀਸਦੀ ਪ੍ਰਭਾਵਸ਼ੀਲਤਾ ਨਾਲ, ਇਸ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਲਈ ਪੁੱਛ ਰਹੀ ਹੈ। 

ਇਸ ਤੋਂ ਇਲਾਵਾ, ਮੋਡੇਰਨਾ ਨੇ ਕਿਹਾ ਹੈ ਕਿ ਇਹ ਟੀਕਾ ਬੀਮਾਰੀ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਲਈ 100 ਫ਼ੀਸਦੀ ਪ੍ਰਭਾਵਸ਼ਾਲੀ ਹੈ। ਕੰਪਨੀ ਦੇ ਇਕ ਬਿਆਨ ਅਨੁਸਾਰ ਇਸ ਟੀਕੇ ਦੇ ਨਤੀਜੇ ਪ੍ਰੀਖਣਾਂ ਦੌਰਾਨ ਸਾਰੀ ਉਮਰ, ਨਸਲ ਅਤੇ ਲਿੰਗ ਸ਼੍ਰੇਣੀਆਂ ਵਿਚ ਇਕੋ ਜਿਹੇ ਸਨ। ਇਸ ਵਿਚ ਹੁਣ ਤਕ ਸਿਹਤ ਸੁਰੱਖਿਆ ਦੀ ਕੋਈ ਗੰਭੀਰ ਚਿੰਤਾ ਨਹੀਂ ਹੈ ਅਤੇ ਇਸ ਦੇ ਕੁੱਝ ਆਮ ਪ੍ਰਭਾਵ ਥਕਾਵਟ, ਸਿਰ ਦਰਦ, ਅਤੇ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਆਦਿ ਹਨ। 

ਇਹ ਵੀ ਪੜ੍ਹੋ- ਕੈਰੀ ਲੈਮ ਦੀ ਸਾਲਾਨਾ ਤਨਖ਼ਾਹ 5 ਕਰੋੜ, ਬੋਲੀ-"ਮੇਰੇ ਘਰ ਲੱਗਾ ਹੈ ਪੈਸਿਆਂ ਦਾ ਢੇਰ"

ਮੋਡੇਰਨਾ ਨੂੰ ਉਮੀਦ ਹੈ ਕਿ ਐੱਫ. ਡੀ. ਏ. ਦੀ ਟੀਕਾਕਰਣ ਅਤੇ ਜੀਵ ਵਿਗਿਆਨ ਉਤਪਾਦਾਂ ਦੀ ਸਲਾਹਕਾਰ ਕਮੇਟੀ 17 ਦਸੰਬਰ ਨੂੰ ਇਸ ਬਾਰੇ ਵਿਚਾਰ ਵਟਾਂਦਰੇ ਕਰੇਗੀ। ਮਾਡਰਨਾ ਕੰਪਨੀ ਨੂੰ ਆਪਣੇ ਟੀਕੇ ਦੇ ਵਿਕਾਸ ਅਤੇ ਉਤਪਾਦਨ ਲਈ ਸੰਯੁਕਤ ਰਾਜ ਦੀ ਫੈਡਰਲ ਸਰਕਾਰ ਦੁਆਰਾ 1 ਬਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਪ੍ਰਾਪਤ ਹੋਈ ਹੈ ਜਦਕਿ ਇਸ ਨੂੰ ਅਮਰੀਕੀ ਲੋਕਾਂ ਨੂੰ ਸਪਲਾਈ ਕਰਨ ਲਈ 1.5 ਬਿਲੀਅਨ ਡਾਲਰ  ਹੋਰ ਮਿਲੇ ਹਨ। ਇਸ ਕੰਪਨੀ ਨੇ ਟੀਕੇ ਨੂੰ ਬਣਾਉਣ ਲਈ ਲਗਭਗ 30,000 ਲੋਕ ਆਪਣੇ ਪ੍ਰੀਖਣਾਂ ਵਿਚ ਸ਼ਾਮਲ ਕੀਤੇ ਸਨ।
 


author

Lalita Mam

Content Editor

Related News