ਕੁਈਨਜ਼ਲੈਂਡ ਦੀਆਂ ਲਾਪਤਾ ਹੋਈਆਂ ਜੁੜਵਾਂ ਬੱਚੀਆਂ 4 ਸਾਲ ਬਾਅਦ ਮਿਲੀਆਂ

05/04/2018 4:26:42 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਟਾਊਨਸਵਿਲੇ ਤੋਂ 4 ਸਾਲ ਪਹਿਲਾਂ ਲਾਪਤਾ ਹੋਈਆਂ ਜੁੜਵਾਂ ਲੜਕੀਆਂ ਸੁਰੱਖਿਅਤ ਮਿਲ ਗਈਆਂ ਹਨ। 7 ਸਾਲ ਦੀ ਉਮਰ ਵਿਚ ਈਸਾਬੇਲਾ ਅਤੇ ਬਰੋਂਟੇ ਵਾਟਰ ਨੂੰ ਉਨ੍ਹਾਂ ਦੀ ਮਾਂ ਕੈਸੀ ਵਾਟਰ ਨੇ 4 ਅਪ੍ਰੈਲ 2014 ਵਿਚ ਗੁਪਤ ਜਗ੍ਹਾ 'ਤੇ ਭੇਜ ਦਿੱਤਾ ਸੀ। ਉਦੋਂ ਤੋਂ ਬਾਅਦ ਉਨ੍ਹਾਂ  ਨੂੰ ਦੇਖਿਆ ਨਹੀਂ ਗਿਆ। ਪੁਲਸ ਨੇ ਸਾਲ 2014 ਵਿਚ ਕਿਹਾ ਸੀ ਕਿ ਬੱਚੀਆਂ ਆਪਣੀ ਮਾਂ ਦੀ ਦੇਖਭਾਲ ਵਿਚ ਹਨ ਇਸ ਲਈ ਉਨ੍ਹਾਂ ਨੂੰ ਬੱਚੀਆਂ ਦੀ ਸੁਰੱਖਿਆ ਦਾ ਡਰ ਨਹੀਂ ਸੀ। 

PunjabKesari
ਦੋਵੇਂ ਲੜਕੀਆਂ ਹੁਣ 11 ਸਾਲ ਦੀਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਨਿਊ ਸਾਊਥ ਵੇਲਜ਼ ਦੇ ਤੌਰੀ (Taree) ਵਿਚ ਆਪਣੀ ਮਾਂ ਨਾਲ ਦੇਖਿਆ ਗਿਆ। ਬੱਚੀਆਂ ਦੀ ਦਾਦੀ ਹੀਥਰ ਡਬਲੇਡੇਅ ਨੇ ਕਿਹਾ ਕਿ ਚਾਰ ਸਾਲ ਬਾਅਦ ਆਪਣੀ ਬੇਟੀ ਬਾਰੇ ਸੁਣ ਕੇ ਉਨ੍ਹਾਂ ਨੂੰ ਰਾਹਤ ਮਿਲੀ ਹੈ। ਦਾਦੀ ਡਬਲਡੇਅ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਸੇ ਤੋਂ ਇਕ ਫੋਨ ਕਾਲ ਆਈ ਸੀ। ਇਸ ਕਾਲ ਵਿਚ ਦੱਸਿਆ ਗਿਆ ਸੀ ਕਿ ਉਸ ਦੀ ਬੇਟੀ ਤੌਰੀ ਵਿਚ ਪੁਲਸ ਹਿਰਾਸਤ ਵਿਚ ਸੀ। ਉਸ ਦੀ ਬੇਟੀ ਨੇ ਦੱਸਿਆ ਕਿ ਉਹ ਬਰੋਂਟੇ ਅਤੇ ਈਸਾਬੇਲਾ ਨਾਲ ਲੱਭ ਲਈ ਗਈ ਸੀ। ਇਹ ਖਬਰ ਉਨ੍ਹਾਂ ਲਈ ਇਕ ਝਟਕੇ ਵਾਂਗ ਸੀ ਪਰ ਸੁਨਣ ਵਿਚ ਬਹੁਤ ਪਿਆਰੀ ਸੀ। ਦਾਦੀ ਡਬਲਡੇਅ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਆਰਥਰ ਬੱਚੀਆਂ ਦੀ ਕਸਟੱਡੀ ਲੈਣ ਦੀ ਤਿਆਰੀ ਕਰ ਰਹੇ ਹਨ। ਉੱਧਰ ਬੱਚੀਆਂ ਦਾ ਪਿਤਾ ਮਾਈਕਲ ਵਾਟਰ ਵੀ ਉਨ੍ਹਾਂ ਦਾ ਪਤਾ ਲਗਾਉਣ ਲਈ ਇਕ ਮੀਡੀਆ ਮੁਹਿੰਮ ਵਿਚ ਸ਼ਾਮਲ ਸੀ।


Related News