ਮਾਂਟਰੀਆਲ 'ਚ ਲਾਪਤਾ ਪੁੱਤ ਦੀ ਭਾਲ 'ਚ ਥੱਕੇ ਹਾਰੇ ਪਿਤਾ ਨੇ ਕੀਤਾ ਇਹ ਐਲਾਨ

03/18/2018 12:34:35 PM

ਮਾਂਟਰੀਆਲ— ਕੈਨੇਡਾ ਦੇ ਸ਼ਹਿਰ ਮਾਂਟਰੀਆਲ 'ਚ ਬੀਤੇ ਸੋਮਵਾਰ ਤੋਂ ਇਕ 10 ਸਾਲਾ ਲੜਕਾ ਲਾਪਤਾ ਹੈ। ਲਾਪਤਾ ਲੜਕੇ ਦਾ ਨਾਂ ਐਰੀਲ ਜੈਫਰੀ ਕੋਊਅਕੋਊ ਹੈ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਐਰੀਲ ਦਾ ਕੁਝ ਅਤਾ-ਪਤਾ ਨਹੀਂ ਹੈ। ਐਰੀਲ ਦੇ ਮਾਪੇ ਬਹੁਤ ਪਰੇਸ਼ਾਨ ਹਨ ਅਤੇ ਪੁਲਸ ਉਸ ਨੂੰ ਲੱਭਣ 'ਚ ਮਦਦ ਕਰ ਰਹੀ ਹੈ। ਦਰਅਸਲ ਐਰੀਲ ਸੋਮਵਾਰ ਨੂੰ ਆਪਣੇ ਇਕ ਦੋਸਤ ਦੇ ਘਰ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ। ਭਾਈਚਾਰੇ ਦੇ ਮੈਂਬਰਾਂ ਅਤੇ ਪਰਿਵਾਰਾਂ ਵਾਲਿਆਂ ਵਲੋਂ ਲਾਪਤਾ ਐਰੀਲ ਦੀ ਭਾਲ ਕੀਤੀ ਜਾ ਰਹੀ ਹੈ। ਜੋ ਲੋਕ ਉਨ੍ਹਾਂ ਨੂੰ ਨਹੀਂ ਮਿਲੇ, ਉਨ੍ਹਾਂ ਨੂੰ ਜਾਣਦੇ ਤੱਕ ਨਹੀਂ, ਐਰੀਲ ਦੇ ਮਾਤਾ-ਪਿਤਾ ਨੂੰ ਕਦੇ ਨਹੀਂ ਮਿਲੇ ਉਹ ਵੀ ਉਸ ਦੀ ਭਾਲ 'ਚ ਮਦਦ ਕਰ ਰਹੇ ਹਨ। 

PunjabKesari
ਐਰੀਲ ਜੈਫਰੀ ਦੇ ਪਿਤਾ ਨੇ ਥੱਕ ਹਾਰ ਕੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਪੁੱਤਰ ਨੂੰ ਲੱਭੇਗਾ, ਉਸ ਨੂੰ 10,000 ਡਾਲਰ ਇਨਾਮ ਵਜੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰ ਕੇ ਜਿਸ ਕਿਸੇ ਨੂੰ ਵੀ ਮੇਰੇ ਪੁੱਤਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਪੁਲਸ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਐਰੀਲ ਨੂੰ ਅਗਵਾ ਕੀਤਾ ਗਿਆ ਹੈ। ਸ਼ਨੀਵਾਰ ਦੀ ਸਵੇਰ 100 ਦੇ ਕਰੀਬ ਲੋਕਾਂ ਨੇ ਇਕੱਠੇ ਹੋ ਕੇ ਐਰੀਲ ਦੇ ਮਾਤਾ-ਪਿਤਾ ਨਾਲ ਮਾਰਚ ਕੱਢਿਆ।

ਉਨ੍ਹਾਂ ਨੇ ਹੱਥਾਂ 'ਚ ਐਰੀਲ ਦੀਆਂ ਤਸਵੀਰਾਂ ਨੂੰ ਫੜਿਆ ਹੋਇਆ ਸੀ। ਐਰੀਲ ਦੀ ਮਾਂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕੋਈ ਤਾਂ ਮੇਰੇ ਪੁੱਤ ਨੂੰ ਲੱਭ ਲਿਆਵੇ। ਮੈਂ 4 ਦਿਨਾਂ ਤੋਂ ਸੌਂ ਨਹੀਂ ਸਕੀ, ਮੈਂ ਆਪਣੇ ਪੁੱਤ ਨੂੰ ਯਾਦ ਕਰ ਰਹੀ ਹਾਂ। ਓਧਰ ਪੁਲਸ ਐਰੀਲ ਦੀ ਭਾਲ 'ਚ ਪੂਰੀ ਮੁਸਤੈਦੀ ਨਾਲ ਜੁਟੀ ਹੋਈ ਹੈ।


Related News