ਅਜ਼ਰਬੈਜਾਨ ਤੇ ਅਰਮੇਨੀਆ ਵਿਚਾਲੇ ਜੰਗ ਚੱਲ ਰਹੀਆਂ ਮਿਜ਼ਾਈਲਾਂ, 100 ਤੋਂ ਜ਼ਿਆਦਾ ਮੌਤਾਂ

10/02/2020 2:23:39 AM

ਯੇਰੇਵਨ - ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਤਣਾਅ ਐਤਵਾਰ ਨੂੰ ਹੋਰ ਵਧ ਗਿਆ ਸੀ। ਦੋਵੇਂ ਇਕ-ਦੂਜੇ ਨੂੰ ਨਾਗੋਰਨੋ ਕਾਰਾਬਾਖ ਵਿਚ ਲਾਈਨ ਆਫ ਕਾਂਟੈਕਟ 'ਤੇ ਹਮਲਾਵਰ ਐਕਸ਼ਨ ਲਈ ਜ਼ਿੰਮੇਵਾਰ ਦੱਸ ਰਹੇ ਹਨ। ਇਸ ਵਿਚਾਲੇ ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨਾਗੋਰਨੋ-ਕਾਰਾਬਾਖ ਦੇ ਸੁਰੱਖਿਆ ਬਲਾਂ ਨੇ ਅਜ਼ਰਬੈਜਾਨ ਦੇ ਇਕ ਜਹਾਜ਼ ਅਤੇ ਇਕ ਹੈਲੀਕਾਪਟਰ ਨੂੰ ਢੇਰ ਕਰ ਦਿੱਤਾ ਹੈ। ਫੌਜ ਦੇ ਦਾਅਵੇ ਵਿਚਾਲੇ ਪ੍ਰਭਾਵਿਤ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਧਮਾਕੇ ਅਤੇ ਗੋਲੀਬਾਰੀ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਜਾਰੀ ਹਨ।

ਹੈਲੀਕਾਪਟਰ ਡਿਗਾਉਣ ਦਾ ਦਾਅਵਾ
ਅਰਮੇਨੀਆ ਦੇ ਏਅਰ ਡਿਫੈਂਸ ਨੇ ਕਾਰਾਬਾਖ ਵਿਚ ਵਿਵਾਦਤ ਖੇਤਰ ਦੇ ਦੱਖਣੀ ਅਤੇ ਦੱਖਣੀ-ਪੂਰਬੀ ਵਿਚ ਜਹਾਜ਼ ਅਤੇ ਹੈਲੀਕਾਪਟਰ ਨੂੰ ਡਿੱਗਾ ਦਿੱਤਾ। ਇਹ ਜਾਣਕਾਰੀ ਅਰਮੇਨੀਆ ਦੇ ਰੱਖਿਆ ਮੰਤਰਾਲੇ ਦੀ ਪ੍ਰੈੱਸ ਸਕੱਤਰ ਸ਼ੂਸ਼ਾਨ ਸਤਪਨਯਾਨ ਨੇ ਫੇਸਬੁੱਕ ਦੇ ਜ਼ਰੀਏ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੈਲੀਕਾਪਟਰ ਕਾਰਾਬਾਖ ਫੌਜੀ ਬਲ ਦੇ ਕੰਟਰੋਲ ਵਾਲੇ ਖੇਤਰ ਵਿਚ ਆ ਡਿੱਗਿਆ। ਇਸ ਤੋਂ ਪਹਿਲਾਂ ਕਾਰਾਬਾਖ ਰੱਖਿਆ ਮੰਤਰਾਲੇ ਨੇ ਫੇਸਬੁੱਕ 'ਤੇ ਦਾਅਵਾ ਕੀਤਾ ਸੀ ਕਿ ਅਜ਼ਰਬੈਜਾਨ ਦੇ ਫੌਜੀ ਹੈਲੀਕਾਪਟਰ ਨੂੰ ਈਰਾਨ ਵਿਚ ਵਾਰਾਜਟੁੰਬ ਕੋਲ ਢੇਰ ਕਰ ਦਿੱਤਾ ਗਿਆ ਹੈ। ਅਜ਼ਰਬੈਜਾਨ ਦੇ ਰੱਖਿਆ ਮੰਤਰਾਲੇ ਨੇ ਇਸ ਦਾਅਵੇ ਨੂੰ ਖਾਰਿਜ਼ ਕੀਤਾ ਹੈ।

PunjabKesari

ਸੈਂਕੜੇ ਫੌਜੀ ਜ਼ਖਮੀ
ਅਜ਼ਰਬੈਜਾਨ ਦੀ ਫੌਜ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਅਰਮੇਨੀਆ ਦਾ ਇਕ ਐੱਸ-300 ਮਿਜ਼ਾਈਲ ਸਿਸਟਮ ਨਾਗੋਰਨੋ-ਕਾਰਾਬਾਖ ਵਿਚ ਉੱਡਾ ਦਿੱਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕਰੀਬ 2,700 ਫੌਜੀ ਹੁਣ ਤੱਕ ਇਸ ਜੰਗ ਵਿਚ ਜਾਂ ਤਾਂ ਜ਼ਖਮੀ ਹੋ ਗਏ ਗਨ ਜਾਂ ਜਾਨ ਗੁਆ ਚੁੱਕੇ ਹਨ। ਇਸ ਤੋਂ ਪਹਿਲਾਂ ਦੇਸ਼ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਰਮੇਨੀਆ ਦੀ ਰੈਂਜੀਮੈਂਟ ਨੂੰ ਜੰਗ ਦੌਰਾਨ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਸੀ। ਉਥੇ ਅਰਮੇਨੀਆ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਸੀ।

ਸੁਖੋਈ ਐੱਫ-16 ਨਾਲ ਜੰਗ
ਦੂਜੇ ਪਾਸੇ ਅਰਮੇਨੀਆ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਇਕ ਸੁਖੋਈ-25 ਜਹਾਜ਼ ਨੂੰ ਤੁਰਕੀ ਦੇ ਐੱਫ-16 ਜਹਾਜ਼ ਨੇ ਢੇਰ ਕਰ ਦਿੱਤਾ ਹੈ। ਤੁਰਕੀ ਅਤੇ ਅਜ਼ਰਬੈਜਾਨ ਦੋਹਾਂ ਨੇ ਇਸ ਦੋਸ਼ ਦਾ ਖੰਡਨ ਕੀਤਾ ਸੀ ਪਰ ਹੁਣ ਅਰਮੇਨੀਆ ਨੇ ਆਪਣੇ ਹਾਦਸਾਗ੍ਰਸਤ ਜਹਾਜ਼ ਦੀ ਤਸਵੀਰ ਜਾਰੀ ਕਰ ਦਿੱਤੀ ਹੈ। ਅਰਮੇਨੀਆ ਨੇ ਦੋਸ਼ ਲਗਾਇਆ ਹੈ ਕਿ ਅਜ਼ਰਬੈਜਾਨ ਤੁਰਕੀ ਦੇ ਏਅਰਫੋਰਸ ਦੇ ਐੱਫ-16 ਜਹਾਜ਼ਾਂ ਅਤੇ ਡ੍ਰੋਨ ਦਾ ਇਸਤੇਮਾਲ ਕਰਕੇ ਹਮਲੇ ਕਰ ਰਿਹਾ ਹੈ।

ਸੈਂਕੜੇ ਲੋਕ ਜੰਗ ਵਿਚ ਫਸੇ
ਦੱਸ ਦਈਏ ਕਿ ਤੁਰਕੀ ਦੇ ਅਜ਼ਰਬੈਜਾਨ ਦੇ ਨਾਲ ਚੰਗੇ ਸਬੰਧ ਹਨ, ਉਥੇ ਹੀ ਰੂਸ ਦੇ ਅਰਮੇਨੀਆ ਨਾਲ। ਮੰਨਿਆ ਇਹ ਵੀ ਜਾਂਦਾ ਹੈ ਕਿ ਅਜ਼ਰਬੈਜਾਨ ਦੇ ਨਾਲ ਵੀ ਰੂਸ ਦੇ ਰਿਸ਼ਤੇ ਚੰਗੇ ਹਨ। ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਜਾਰੀ ਜੰਗ ਵਿਚ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ। ਉਧਰ, ਜਿਵੇਂ-ਜਿਵੇਂ ਜੰਗ ਤੇਜ਼ ਹੁੰਦੀ ਜਾ ਰਹੀ ਹੈ, ਉਂਝ-ਉਂਝ ਰੂਸ ਅਤੇ ਨਾਟੋ ਦੇਸ਼ ਤੁਰਕੀ ਦੇ ਇਸ ਵਿਚ ਛਾਲ ਮਾਰਨ ਦਾ ਖਤਰਾ ਮੰਡਰਾਉਣ ਲੱਗਾ ਹੈ।


Khushdeep Jassi

Content Editor

Related News