ਨਾਬਾਲਗ ਵਿਦਿਆਰਥਣ ਨੂੰ ਲਾਹੌਰ ਦੇ ਬਾਜ਼ਾਰ ’ਚੋਂ ਕੀਤਾ ਗਿਆ ਅਗਵਾ

Sunday, May 22, 2022 - 11:09 PM (IST)

ਨਾਬਾਲਗ ਵਿਦਿਆਰਥਣ ਨੂੰ ਲਾਹੌਰ ਦੇ ਬਾਜ਼ਾਰ ’ਚੋਂ ਕੀਤਾ ਗਿਆ ਅਗਵਾ

ਗੁਰਦਾਸਪੁਰ/ਲਾਹੌਰ (ਵਿਨੋਦ)-ਲਾਹੌਰ ਦੇ ਸਾਦਬਾਗ ਇਲਾਕੇ ’ਚੋਂ ਬੰਦੂਕ ਦੀ ਨੋਕ ’ਤੇ ਇਕ ਵਿਦਿਆਰਥਣ ਨੂੰ ਉਸ ਸਮੇਂ ਅਗਵਾ ਕੀਤਾ ਗਿਆ, ਜਦ ਉਹ ਆਪਣੇ ਭਰਾ ਦੇ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੀ ਸੀ। ਸੂਤਰਾਂ ਅਨੁਸਾਰ ਦਸਵੀਂ ਕਲਾਸ ਦੀ ਇਕ ਨਾਬਾਲਗ ਵਿਦਿਆਰਥਣ ਰੁਖ਼ਸਾਨਾ ਆਪਣੇ ਭਰਾ ਸਲੀਮ ਮੁਹੰਮਦ ਨਾਲ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਜਾ ਰਹੀ ਸੀ ਕਿ ਰਸਤੇ ’ਚ ਸਾਦਬਾਗ ਬਾਜ਼ਾਰ ਵਿਚ ਕਾਰ ਸਵਾਰਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਜ਼ਬਰਦਸਤੀ ਰੋਕ ਕੇ ਰੁਖ਼ਸਾਨਾ ਨੂੰ ਬੰਦੂਕ ਦੀ ਨੋਕ ’ਤੇ ਮੋਟਰਸਾਈਕਲ ਤੋਂ ਉਤਾਰ ਕੇ ਕਾਰ ’ਚ ਪਾ ਕੇ ਲੈ ਗਏ।

ਇਹ ਵੀ ਪੜ੍ਹੋ : ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ

ਸੀ. ਸੀ. ਟੀ. ਵੀ. ਫੁਟੇਜ ’ਚ ਸਪਸ਼ੱਟ ਦਿਖਾਈ ਦੇ ਰਿਹਾ ਹੈ ਕਿ ਰੁਖ਼ਸਾਨਾ, ਜਿਸ ਨੇ ਬੁਰਕਾ ਪਾਇਆ ਹੋਇਆ ਸੀ, ਨੂੰ ਸਫੈਦ ਰੰਗ ਦੀ ਸੁਜ਼ੂਕੀ ਕਾਰ ਸਵਾਰ ਅਗਵਾ ਕਰਕੇ ਲੈ ਗਏ। ਵਿਦਿਆਰਥੀ ਦੇ ਪਿਤਾ ਜ਼ੁਲਿਫ਼ਕਾਰ ਅਲੀ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰਕੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News