ਸਰਹੱਦ ਪਾਰ: ਨਾਬਾਲਗ ਈਸਾਈ ਕੁੜੀ ਅਗਵਾ, 5 ਮਹੀਨੇ ਬਾਅਦ ਹੋਈ ਬਰਾਮਦ

Saturday, Jun 03, 2023 - 11:59 PM (IST)

ਸਰਹੱਦ ਪਾਰ: ਨਾਬਾਲਗ ਈਸਾਈ ਕੁੜੀ ਅਗਵਾ, 5 ਮਹੀਨੇ ਬਾਅਦ ਹੋਈ ਬਰਾਮਦ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਕਰਾਚੀ ਦੇ ਐਂਟੀ ਵਾਈਲੈਂਟ ਕ੍ਰਾਇਮ ਸੈੱਲ ਨੇ ਅੱਜ ਈਸਾਈ ਭਾਈਚਾਰੇ ਨਾਲ ਸਬੰਧਿਤ ਇਕ ਅਗਵਾ ਹੋਈ ਨਾਬਾਲਿਗ ਲੜਕੀ ਨੂੰ ਬਰਾਮਦ ਕਰ ਕੇ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ। ਸੂਤਰਾਂ ਅਨੁਸਾਰ ਪੀੜਤ ਨਾਬਾਲਿਗ 13 ਸਾਲਾਂ ਈਸਾਈ ਲੜਕੀ ਦਾ 27 ਦਸੰਬਰ 2022 ਨੂੰ ਸਾਈਦਾਬਾਦ ਤੋਂ ਅਗਵਾ ਕੀਤਾ ਗਿਆ ਸੀ। ਸਿੰਧ ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਸੀ। ਜਿਸ ’ਤੇ ਪੁਲਸ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ ਤੋਂ ਵੱਡੀ ਖ਼ਬਰ: ਪਾਕਿਸਤਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਗ੍ਰਿਫ਼ਤਾਰ

ਟੀਮ ਨੇ ਆਧੁਨਿਕ ਤਕਨੀਕ ਅਤੇ ਮੁਖਬਰਾਂ ਦੀ ਮਦਦ ਨਾਲ ਤੜਕਸਾਰ ਕਾਇਦਾਬਾਦ ਦੇ ਇਕ ਮਕਾਨ ’ਤੇ ਛਾਪਾਮਾਰੀ ਕਰ ਕੇ ਪੀੜਤ ਈਸਾਈ ਫਿਰਕੇ ਦੀ ਲੜਕੀ ਨੂੰ ਬਰਾਮਦ ਕੀਤਾ। ਪੁਲਸ ਨੇ ਇਸ ਸਬੰਧੀ ਘਰ ਤੋਂ ਦੋਸ਼ੀ ਮੁਹੰਮਦ ਨੋਮਾਨ ਅਤੇ ਲਾਲ ਮਹਿਮੂਦ ਨੂੰ ਵੀ ਗ੍ਰਿਫ਼ਤਾਰ ਕੀਤਾ। ਦੋਸ਼ੀ ਮੁਹੰਮਦ ਨੋਮਾਨ ਨੇ ਪੀੜਤ ਲੜਕੀ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਜਬਰਦਸਤੀ ਨਿਕਾਹ ਕਰ ਰੱਖਿਆ ਸੀ ਜਦ ਤੋਂ ਲੜਕੀ ਨੂੰ ਅਗਵਾ ਕੀਤਾ ਗਿਆ ਸੀ, ਉਦੋਂ ਤੋਂ ਹੀ ਉਸ ਨੂੰ ਕਮਰੇ ’ਚ ਬੰਦ ਕਰ ਰੱਖਿਆ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News