ਸਾਬਕਾ ਹਸੀਨਾ ਸਰਕਾਰ ਦੇ ਮੰਤਰੀ ਕਤਲ ਦੇ ਮਾਮਲੇ ''ਚ ਗ੍ਰਿਫਤਾਰ

Thursday, Aug 15, 2024 - 04:36 PM (IST)

ਸਾਬਕਾ ਹਸੀਨਾ ਸਰਕਾਰ ਦੇ ਮੰਤਰੀ ਕਤਲ ਦੇ ਮਾਮਲੇ ''ਚ ਗ੍ਰਿਫਤਾਰ

ਢਾਕਾ : ਬੰਗਲਾਦੇਸ਼ ਦੇ ਸਾਬਕਾ ਡਿਪਟੀ ਕਮਿਸ਼ਨਰ ਸ਼ਮਸ਼ੁਲ ਹਕ ਤੁਕੂ ਤੇ ਸਾਬਕਾ ਰਾਜ ਮੰਤਰੀ ਜੁਨੈਦ ਅਹਿਮਦ ਨੂੰ ਢਾਕਾ ਦੇ ਪਲਟਨ ਥਾਣੇ ਵਿਚ ਦਰਦ ਇਕ ਕਤਲ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਢਾਕਾ ਯੂਨੀਵਰਸਿਟੀ ਦੀ ਵਿਦਿਆਰਥੀ ਲੀਗ ਦੇ ਜਨਰਲ ਸਕੱਤਰ ਤਨਵੀਰ ਹਸਨ ਸ਼ੌਕਤ ਨੂੰ ਵੀ ਹਿਰਾਸਤ ਵਿਚ ਲਿਆ ਹੈ।

ਢਾਕਾ ਟ੍ਰਿਬਿਊਨ ਦੀ ਵੀਰਵਾਰ ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ ਉਨ੍ਹਾਂ ਸਾਰਿਆਂ ਨੂੰ ਨਿਕੁੰਜਾ ਰਿਹਾਇਸ਼ੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਿੱਜੀ ਉਦਯੋਗ ਮਾਮਲਿਆਂ ਦੇ ਸਲਾਹਕਾਰ ਸਲਮਾਨ ਐੱਫ ਰਹਿਮਾਨ ਤੇ ਸਾਬਕਾ ਕਾਨੂੰਨ ਮੰਤਰੀ ਅਨੀਸੁਲ ਹਕ ਨੂੰ ਮੰਗਲਵਾਰ ਨੂੰ ਢਾਕਾ ਦੇ ਸਦਰਘਾਟ ਖੇਤਰ ਵਿਚ ਕੋਸਟ ਗਾਰਡਾਂ ਨੇ ਕਿਸ਼ਤੀ 'ਤੇ ਯਾਤਰਾ ਕਰਦੇ ਸਮੇਂ ਹਿਰਾਸਤ ਵਿਚ ਲਿਆ। ਦੇਸ਼ ਵਿਚ ਕੋਟਾ ਸੁਧਾਰ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਦੀ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੇ ਸਮਰਥਕਾਂ ਨੇ ਹਸੀਨਾ ਸ਼ਾਸਨ ਤੇ ਉਨ੍ਹਾਂ ਦੀ ਸਰਕਾਰ ਦੇ ਅਧਿਕਾਰੀਆਂ ਦੇ ਖਿਲਾਫ ਕਤਲ ਦੀਆਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਜੂਨ ਵਿਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਤਕਰੀਬਨ 500 ਲੋਕ ਮਾਰੇ ਗਏ। ਸ਼ੇਖ ਹਸੀਨਾ ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੇ ਦੇਸ਼ ਛੱਡਣ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਰੁਕੇ।


author

Baljit Singh

Content Editor

Related News