ਸਕਾਟਲੈਂਡ ''ਚ ਲੱਖਾਂ ਪੌਂਡ ਦਾ ''ਸੋਨਾ'' ਹੋਣ ਦੀਆਂ ਸੰਭਾਵਨਾਵਾਂ, ਖੋਦਾਈ ਮੁਹਿੰਮ ਜਾਰੀ
Sunday, Sep 12, 2021 - 04:02 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਮਾਹਰਾਂ ਦੁਆਰਾ ਦੁਨੀਆ ਦੀਆਂ ਮਹਿੰਗੀਆਂ ਧਾਤਾਂ ਵਿੱਚੋਂ ਇੱਕ 'ਸੋਨੇ' ਦੇ ਭੰਡਾਰ ਹੋਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਇਸੇ ਆਸ ਵਿੱਚ ਸੋਨੇ ਦੀ ਖੋਜ ਲਈ ਖਦਾਨਾਂ ਵਿੱਚ ਖੋਦਾਈ ਅਭਿਆਨ ਸ਼ੁਰੂ ਕੀਤੇ ਜਾ ਰਹੇ ਹਨ। ਸਕਾਟਲੈਂਡ ਦੇ ਅਰਗਿਲ ਵਿੱਚ ਲੋਚ ਲੋਮੋਂਡ ਅਤੇ ਟ੍ਰੌਸਾਚਸ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਵਿੱਚ ਟਿੰਡਰਮ ਦੇ ਕੋਲ ਸਥਿਤ ਕੋਨੋਨਿਸ਼ ਗੋਲਡ ਮਾਈਨ ਵਿੱਚ ਮਾਈਨਿੰਗ ਇੰਜੀਨੀਅਰਾਂ ਦੁਆਰਾ ਧਮਾਕੇ ਕੀਤੇ ਜਾ ਰਹੇ ਹਨ। ਇਸੇ ਸਬੰਧੀ ਲੋਚਗਿਲਪਹੇਡ ਦੇ ਇੱਕ 29 ਸਾਲਾ ਮਾਈਨਿੰਗ ਇੰਜੀਨੀਅਰ ਸਟੈਨਲੇ ਲਿਸਟਰ ਅਨੁਸਾਰ ਯੂਕੇ ਵਿੱਚ ਇਕਲੌਤੀ ਵਪਾਰਕ ਸੋਨੇ ਦੀ ਖਾਣ ਕੋਨੋਨਿਸ਼ ਗੋਲਡ ਮਾਈਨ ਦੇ ਅੰਦਰ ਦਿਨ ਵਿੱਚ ਘੱਟੋ-ਘੱਟ ਦੋ ਵਾਰ ਦੋ ਵਾਰ ਧਮਾਕੇ ਕੀਤੇ ਜਾਂਦੇ ਹਨ।
ਇਸ ਖਾਣ ਦੇ ਆਸਟ੍ਰੇਲੀਆਈ ਆਧਾਰਿਤ ਮਾਲਕਾਂ 'ਸਕਾਟਗੋਲਡ ਰੀਸੋਰਸਜ਼' ਇੱਥੇ 200 ਮਿਲੀਅਨ ਪੌਂਡ ਮੁੱਲ ਤੱਕ ਦਾ ਸੋਨਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਹਰੇਕ ਵਿਸਫੋਟ ਦੇ ਨਾਲ ਇੰਜਨੀਅਰ ਸੋਨੇ ਦੀ ਖਾਣ 'ਚ ਤਿੰਨ ਮੀਟਰ ਹੇਠਾਂ ਅੱਗੇ ਵੱਧਦੇ ਹਨ। ਸਕਾਟਲੈਂਡ ਵਿਚਲੀ ਕੋਨੋਨਿਸ਼ ਸੋਨੇ ਦੀ ਖਾਣ ਜੋ ਕਿ 1980 ਦੇ ਦਹਾਕੇ ਵਿੱਚ ਸਾਹਮਣੇ ਆਈ, ਭੂ-ਵਿਗਿਆਨੀਆਂ ਲਈ ਇੱਕ ਗਿਰਜਾਘਰ ਹੈ। ਇਸ ਨੂੰ ਜ਼ਿਆਦਾਤਰ ਵਿਗਿਆਨੀ ਅਤੇ ਮਾਹਰ ਇੱਕ ਕਿਸਮ ਦੇ ਖਜ਼ਾਨੇ ਦੀ ਭਾਲ ਵਜੋਂ ਵੇਖਦੇ ਹਨ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਨਵਾਂ ਫਰਮਾਨ, ਇਸ ਸ਼ਰਤ ਨਾਲ ਕੁੜੀਆਂ ਨੂੰ 'ਪੜ੍ਹਨ' ਦੀ ਦਿੱਤੀ ਇਜਾਜ਼ਤ
ਐਡਿਨਬਰਾ ਤੋਂ ਸੀਨੀਅਰ ਮਹਿਲਾ ਭੂ-ਵਿਗਿਆਨੀ ਰੈਚੇਲ ਪਾਲ ਮੁਤਾਬਕ, ਮਾਈਨ ਵਿੱਚ ਛੇਤੀ ਹੀ ਕਾਰਜਾਂ ਨੂੰ 24/7 ਦੀ ਸਮਰੱਥਾ 'ਤੇ ਲਿਜਾਇਆ ਜਾਵੇਗਾ। ਪਾਲ ਮੁਤਾਬਕ ਖਾਨ ਦੀਆਂ ਪਰਤਾਂ ਵਿੱਚ 9 ਸਾਲਾਂ ਦੇ ਉਤਪਾਦਨ ਲਈ ਲੋੜੀਂਦੀ ਸੋਨੇ ਦੀ ਧਾਤ ਹੈ ਅਤੇ ਇਸਦੇ ਹਰ ਟਨ ਵਿੱਚ 30 ਗ੍ਰਾਮ ਸੋਨਾ ਲੁਕਿਆ ਹੋਇਆ ਹੈ। ਸਕਾਟਲੈਂਡ ਵਿੱਚ 'ਸਕਾਟਗੋਲਡ' ਇਕੱਲੇ ਨਹੀਂ ਹਨ ਜੋ ਸੋਨੇ ਦੀ ਖੋਜ ਵਿੱਚ ਹਨ। ਕੋਰੋਨਾ ਤਾਲਾਬੰਦੀ ਦੌਰਾਨ ਕੁਝ ਨਦੀਆਂ, ਝਰਨੇ ਵੀ ਫਿਸ਼ਿੰਗ ਅਤੇ ਪੈਡਲਿੰਗ ਆਦਿ ਤੋਂ ਇਲਾਵਾ ਸਥਾਨਕ ਲੋਕਾਂ ਲਈ ਵੀ ਸੋਨੇ ਆਦਿ ਧਾਤਾਂ ਦੀ ਖੋਜ ਵਿੱਚ ਤਬਦੀਲ ਹੋ ਗਈਆਂ ਹਨ।