ਬ੍ਰਿਟੇਨ ’ਚ ਕ੍ਰਿਸਮਸ ਤੋਂ ਬਾਅਦ ਸਖਤ ਲਾਕਡਾਊਨ ਦੇ ਘੇਰੇ ’ਚ ਆਏ ਕਰੀਬ 60 ਲੱਖ ਲੋਕ
Saturday, Dec 26, 2020 - 11:47 PM (IST)
ਲੰਡਨ-ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ’ਚ ਲੱਖਾਂ ਹੋਰ ਲੋਕ 26 ਦਸੰਬਰ ਨੂੰ ਸਖਤ ਲਾਕਡਾਊਨ ਪਾਬੰਦੀਆਂ ਦੇ ਦਾਇਰੇ ’ਚ ਆ ਗਏ ਹਨ। ਕੋਰੋਨਾ ਵਾਇਰਸ ਦੇ ਜ਼ਿਆਦਾ ਇਨਫੈਕਸ਼ਨ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪੂਰਬੀ ਅਤੇ ਦੱਖਣੀ ਪੂਰਬ ਬਿ੍ਰਟੇਨ ’ਚ ਕਰੀਬ 60 ਲੱਖ ਲੋਕ ਟੀਅਰ-4 ਲਾਕਡਾਊਨ ਦੇ ਦਾਇਰੇ ’ਚ ਆ ਗਏ ਹਨ ਜੋ ਬਿ੍ਰਟੇਨ ’ਚ ਕੋਵਿਡ-19 ’ਤੇ ਕਾਬੂ ਲਈ ਸਭ ਤੋਂ ਉੱਚ ਪੱਧਰੀ ਹੈ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਇਸ ਦੇ ਤਹਿਤ ਲੋਕਾਂ ਨੂੰ ਘਰਾਂ ’ਚ ਰਹਿਣ ਦਾ ਹੁਕਮ ਵੀ ਦਿੱਤਾ ਜਾਂਦਾ ਹੈ। ਲਾਕਡਾਊਨ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ’ਚ ਵੀ ਸ਼ੁਰੂ ਹੋ ਗਿਆ ਹੈ ਅਤੇ ਕ੍ਰਿਸਮਸ ਦੇ ਦਿਨ ਛੋਟ ਤੋਂ ਬਾਅਦ ਵੈਲਸ ’ਚ ਉਪਾਅ ਫਿਰ ਤੋਂ ਲਾਗੂ ਕਰ ਦਿੱਤੇ ਗਏ ਹਨ। ਸਭ ਤੋਂ ਸਖਤ ਟੀਅਰ-4 ਪਾਬੰਦੀਆਂ ਤਹਿਤ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ, ਬਾਰ ਅਤੇ ਰੈਸਟੋਰੈਂਟ ਬੰਦ ਹਨ ਅਤੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ -ਫਰਾਂਸ ਸਮੇਤ 8 ਯੂਰਪੀਨ ਦੇਸ਼ਾਂ 'ਚ ਪਾਇਆ ਗਿਆ ਕੋਰੋਨਾ ਦਾ ਨਵਾਂ ਰੂਪ
ਲੰਡਨ ਸਮੇਤ ਬਿ੍ਰਟੇਨ ਦਾ ਇਕ ਵੱਡਾ ਹਿੱਸਾ ਕ੍ਰਿਸਮਸ ਤੋਂ ਪਹਿਲਾਂ ਤੋਂ ਹੀ ਇਸ ਪੱਧਰ ’ਚ ਸੀ ਕਿਉਂਕਿ ਇਨ੍ਹਾਂ ਖੇਤਰਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਦੀ ਗੱਲ ਸਾਹਮਣੇ ਆਈ ਸੀ। ਉੱਤਰੀ ਆਇਰਲੈਂਡ ’ਚ ਸ਼ਨੀਵਾਰ ਛੇ ਹਫਤੇ ਦਾ ਲਾਕਡਾਊਨ ਲਾਗੂ ਹੋ ਰਿਹਾ ਹੈ ਜਿਸ ’ਚ ਗੈਰ-ਜ਼ਰੂਰੀ ਦੁਕਾਨਾਂ ਬੰਦ ਹੋਣਗੀਆਂ। ਇਸ ਦਰਮਿਆਨ, ਫਰਾਂਸ ਨੇ ਇਕ ਵਿਅਕਤੀ ਦੇ ਕੋਰੋਨਾ ਵਾਇਰਸ ਦੇ ਜ਼ਿਆਦਾ ਇਨਫਕੈਸ਼ਨ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਕੀਤੀ ਜੋ ਇਸ ਤਰ੍ਹਾਂ ਦਾ ਦੇਸ਼ ਦਾ ਪਹਿਲਾਂ ਮਾਮਲਾ ਹੈ। ਉਕਤ ਵਿਅਕਤੀ ਇਕ ਫ੍ਰਾਂਸੀਸੀ ਨਾਗਰਿਕ ਹੈ ਜੋ 19 ਦਸੰਬਰ ਨੂੰ ਲੰਡਨ ਤੋਂ ਆਇਆ ਸੀ।
ਇਹ ਵੀ ਪੜ੍ਹੋ -ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।