''ਡੰਕੀ'' ਲਗਾ ਕੇ ਯੂਰਪ ਜਾ ਰਹੇ ਪ੍ਰਵਾਸੀਆਂ ਨਾਲ ਵਾਪਰ ਗਿਆ ਭਿਆਨਕ ਹਾਦਸਾ, 70 ਲੋਕਾਂ ਦੀ ਮੌਤ
Sunday, Aug 31, 2025 - 11:14 AM (IST)

ਇੰਟਰਨੈਸ਼ਨਲ ਡੈਸਕ- ਪੱਛਮੀ ਅਫ਼ਰੀਕਾ ਦੇ ਤੱਟ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਹ ਕਿਸ਼ਤੀ, ਜੋ ਮੁੱਖ ਤੌਰ ‘ਤੇ ਗੈਂਬੀਆ ਅਤੇ ਸੈਨੇਗਲ ਦੇ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਸੀ, ਬੁੱਧਵਾਰ ਸਵੇਰੇ ਮੌਰਿਤਾਨੀਆ ਦੇ ਤੱਟ ਨੇੜੇ ਡੁੱਬ ਗਈ। ਹੁਣ ਤੱਕ ਸਿਰਫ਼ 16 ਯਾਤਰੀਆਂ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ ਹੈ।
ਇਹ ਵੀ ਪੜ੍ਹੋ: ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ
ਗੈਂਬੀਆ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਰਾਤ ਦੇਰ ਨਾਲ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਕਿਸ਼ਤੀ ਲਗਭਗ 150 ਲੋਕਾਂ ਨੂੰ ਲੈ ਕੇ ਨਿਕਲੀ ਸੀ। ਮੌਰਿਤਾਨੀਆਈ ਅਧਿਕਾਰੀਆਂ ਨੇ ਬੁੱਧਵਾਰ ਅਤੇ ਵੀਰਵਾਰ ਨੂੰ 70 ਲਾਸ਼ਾਂ ਬਰਾਮਦ ਕੀਤੀਆਂ ਪਰ ਚਸ਼ਮਦੀਦਾਂ ਅਨੁਸਾਰ ਅਸਲ ਗਿਣਤੀ 100 ਤੋਂ ਵੱਧ ਹੋ ਸਕਦੀ ਹੈ।
ਪੱਛਮੀ ਅਫ਼ਰੀਕਾ ਦੇ ਤੱਟ ਤੋਂ ਕੈਨਰੀ ਟਾਪੂਆਂ ਤੱਕ ਜਾਣ ਵਾਲਾ ਅਟਲਾਂਟਿਕ ਪ੍ਰਵਾਸ ਰਸਤਾ, ਜੋ ਆਮ ਤੌਰ 'ਤੇ ਅਫ਼ਰੀਕੀ ਪ੍ਰਵਾਸੀਆਂ ਦੁਆਰਾ ਸਪੇਨ ਪਹੁੰਚਣ ਦੀ ਕੋਸ਼ਿਸ਼ ਵਿੱਚ ਵਰਤਿਆ ਜਾਂਦਾ ਹੈ, ਦੁਨੀਆ ਦੇ ਸਭ ਤੋਂ ਘਾਤਕ ਰੂਟਾਂ ਵਿੱਚੋਂ ਇੱਕ ਹੈ। ਸਿਰਫ਼ ਪਿਛਲੇ ਸਾਲ ਹੀ 46,000 ਤੋਂ ਵੱਧ ਗੈਰ-ਕਾਨੂੰਨੀ ਮਾਈਗ੍ਰੈਂਟ ਕੈਨੇਰੀ ਟਾਪੂਆਂ ‘ਚ ਪਹੁੰਚੇ ਸਨ, ਜੋ ਇਕ ਰਿਕਾਰਡ ਹੈ।
ਮਾਨਵ ਅਧਿਕਾਰ ਸੰਸਥਾ ਕਾਮਿਨਾਂਦੋ ਫਰੋਨਟੇਰਾਸ ਮੁਤਾਬਕ 2024 ਵਿੱਚ ਇਸ ਯਾਤਰਾ ਦੌਰਾਨ 10,000 ਤੋਂ ਵੱਧ ਲੋਕ ਮਾਰੇ ਗਏ, ਜੋ 2023 ਦੇ ਮੁਕਾਬਲੇ 58 ਫ਼ੀਸਦੀ ਵੱਧ ਹੈ। ਇਸ ਕਾਰਨ ਇਸ ਰਸਤੇ ਨੂੰ "ਮੌਤ ਦਾ ਰਸਤਾ" ਵੀ ਕਿਹਾ ਜਾਂਦਾ ਹੈ। ਗੈਂਬੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਖ਼ਤਰਨਾਕ ਯਾਤਰਾਵਾਂ ‘ਤੇ ਨਾ ਨਿਕਲਣ। ਸਰਕਾਰ ਨੇ ਕਿਹਾ ਕਿ ਇਹ ਸਫ਼ਰ ਜ਼ਿੰਦਗੀ ਦੀ ਬਜਾਏ ਮੌਤ ਲੈ ਆਉਂਦੇ ਹਨ ਅਤੇ ਪਰਿਵਾਰਾਂ ਨੂੰ ਉਜਾੜ ਦਿੰਦੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤਾ ਮਸ਼ਹੂਰ ਕਾਮੇਡੀਅਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8