PM ਮੋਦੀ ਦੇ ਦੌਰੇ ਤੋਂ ਐਨ ਬਾਅਦ ਇਰਾਨ ''ਤੇ ਸਟ੍ਰਾਈਕ ! ਇਜ਼ਰਾਈਲੀ ਵਿਦੇਸ਼ ਮੰਤਰੀ ਨੇ ਦੱਸਿਆ ਅਸਲ ਕਾਰਨ

Saturday, Mar 07, 2026 - 01:15 PM (IST)

PM ਮੋਦੀ ਦੇ ਦੌਰੇ ਤੋਂ ਐਨ ਬਾਅਦ ਇਰਾਨ ''ਤੇ ਸਟ੍ਰਾਈਕ ! ਇਜ਼ਰਾਈਲੀ ਵਿਦੇਸ਼ ਮੰਤਰੀ ਨੇ ਦੱਸਿਆ ਅਸਲ ਕਾਰਨ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਛਿੜੀ ਜੰਗ ਨੇ ਹੁਣ ਪੂਰੇ ਮੱਧ-ਪੂਰਬ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਇਸੇ ਦੌਰਾਨ ਇਜ਼ਰਾਈਲੀ ਵਿਦੇਸ਼ ਮੰਤਰੀ ਗਿਡਿਓਨ ਸਾਰ ਨੇ ਸਾਫ਼ ਕੀਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਹੀ ਦੇ ਇਜ਼ਰਾਈਲ ਦੌਰੇ ਦੌਰਾਨ ਉਨ੍ਹਾਂ ਨੂੰ ਇਰਾਨ ਵਿਰੁੱਧ ਫੌਜੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। 

ਗਿਡਿਓਨ ਸਾਰ ਨੇ ਰਾਇਸੀਨਾ ਡਾਇਲਾਗ ਵਿੱਚ ਵਰਚੁਅਲ ਤੌਰ 'ਤੇ ਹਿੱਸਾ ਲੈਂਦਿਆਂ ਕਿਹਾ, "ਅਸੀਂ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਨਹੀਂ ਦੇ ਸਕੇ ਕਿਉਂਕਿ ਹਮਲੇ ਦਾ ਫੈਸਲਾ ਸ਼ਨੀਵਾਰ (28 ਫਰਵਰੀ) ਸਵੇਰੇ ਹੀ ਲਿਆ ਗਿਆ ਸੀ, ਜਦਕਿ ਪ੍ਰਧਾਨ ਮੰਤਰੀ ਮੋਦੀ ਦਾ ਇਜ਼ਰਾਈਲ ਦੌਰਾ 26 ਫਰਵਰੀ ਨੂੰ ਹੀ ਖ਼ਤਮ ਹੋ ਚੁੱਕਾ ਸੀ।"

ਇਹ ਵੀ ਪੜ੍ਹੋ- ਭਾਰਤ ਦੇ ਗੁਆਂਢ 'ਚ ਵੀ ਭਖ਼ ਗਈ ਜੰਗ ! ਤਾਲਿਬਾਨ ਨੇ 100 ਤੋਂ ਵੱਧ ਪਾਕਿ ਫੌਜੀ ਢੇਰ ਕਰਨ ਦਾ ਕੀਤਾ ਦਾਅਵਾ

ਪ੍ਰਧਾਨ ਮੰਤਰੀ ਮੋਦੀ ਨੇ 25-26 ਫਰਵਰੀ ਨੂੰ ਇਜ਼ਰਾਈਲ ਦਾ ਦੋ-ਦਿਨਾ ਦੌਰਾ ਕੀਤਾ ਸੀ। ਇਸ ਤੋਂ ਦੋ ਦਿਨ ਬਾਅਦ, ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਵਿਰੁੱਧ ਸਾਂਝਾ ਫੌਜੀ ਹਮਲਾ ਸ਼ੁਰੂ ਕੀਤਾ ਸੀ, ਜਿਸ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ।

ਇਜ਼ਰਾਈਲੀ ਵਿਦੇਸ਼ ਮੰਤਰੀ ਸਾਰ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੇ ਸਬੰਧ ਬਹੁਤ ਮਜ਼ਬੂਤ ਹਨ ਅਤੇ ਸਮੇਂ ਦੇ ਨਾਲ ਡੂੰਘੇ ਹੋਏ ਹਨ। ਉਨ੍ਹਾਂ ਨੇ ਪੀ.ਐੱਮ. ਮੋਦੀ ਨਾਲ ਇਜ਼ਰਾਈਲ ਦੇ ਸ਼ਾਨਦਾਰ ਸਬੰਧਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸੰਕੇਤ ਦਿੱਤਾ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਪ੍ਰਮਾਣੂ ਗੱਲਬਾਤ ਦੇ ਟੁੱਟਣ ਤੋਂ ਬਾਅਦ ਹੀ ਇਹ ਹਮਲਾ ਕਰਨ ਦਾ ਫੈਸਲਾ ਲਿਆ ਗਿਆ। ਇਜ਼ਰਾਈਲ ਦਾ ਮੰਨਣਾ ਹੈ ਕਿ ਇਰਾਨ ਵੱਲੋਂ ਪ੍ਰਮਾਣੂ ਪ੍ਰੋਗਰਾਮ, ਬੈਲਿਸਟਿਕ ਮਿਜ਼ਾਈਲਾਂ ਅਤੇ ਦਹਿਸ਼ਤਗਰਦ ਸਮੂਹਾਂ ਨੂੰ ਸਮਰਥਨ ਦੇਣਾ ਉਨ੍ਹਾਂ ਦੀ ਹੋਂਦ ਲਈ ਖਤਰਾ ਹੈ।

ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News