''ਕਰਾਂਗੇ ਪਹਿਲਾਂ ਨਾਲੋਂ 20 ਗੁਣਾ ਵੱਡਾ ਹਮਲਾ..!'', ਟਰੰਪ ਨੇ ਇਰਾਨ ਨੂੰ ਇਕ ਵਾਰ ਫ਼ਿਰ ਦੇ'ਤੀ Warning

Tuesday, Mar 10, 2026 - 11:11 AM (IST)

''ਕਰਾਂਗੇ ਪਹਿਲਾਂ ਨਾਲੋਂ 20 ਗੁਣਾ ਵੱਡਾ ਹਮਲਾ..!'', ਟਰੰਪ ਨੇ ਇਰਾਨ ਨੂੰ ਇਕ ਵਾਰ ਫ਼ਿਰ ਦੇ'ਤੀ Warning

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਜੰਗ ਬਾਰੇ ਵੱਡਾ ਬਿਆਨ ਦੇ ਕੇ ਕਿਹਾ ਸੀ ਕਿ ਉਹ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਚਰਚਾ ਕਰ ਕੇ ਜੰਗਬੰਦੀ ਬਾਰੇ ਸੋਚ ਰਹੇ ਹਨ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਈਰਾਨ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗ, 'ਸਟ੍ਰੇਟ ਆਫ਼ ਹੋਰਮੁਜ਼' ਨੂੰ ਲੈ ਕੇ ਬੇਹੱਦ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਈਰਾਨ ਨੇ ਤੇਲ ਦੀ ਸਪਲਾਈ ਰੋਕਣ ਜਾਂ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਮਰੀਕਾ ਇਸ ਰਸਤੇ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਵੇਗਾ ਅਤੇ ਇਹ ਈਰਾਨ ਦਾ ਅੰਤ ਹੋਵੇਗਾ। 

ਇਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਨੇ ਕਿਹਾ, "ਉਹ (ਈਰਾਨ) ਆਪਣਾ ਸਭ ਕੁਝ ਅਜ਼ਮਾ ਚੁੱਕੇ ਹਨ। ਉਨ੍ਹਾਂ ਨੂੰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਸ ਦੇਸ਼ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।" ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਜੇਕਰ ਈਰਾਨ ਹੋਰਮੁਜ਼ ਵਿੱਚ ਤੇਲ ਦੀ ਆਵਾਜਾਈ ਨੂੰ ਰੋਕਦਾ ਹੈ, ਤਾਂ ਅਮਰੀਕਾ ਪਹਿਲਾਂ ਨਾਲੋਂ 20 ਗੁਣਾ ਜ਼ਿਆਦਾ ਤਾਕਤ ਨਾਲ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਸਟ੍ਰੇਟ ਆਫ਼ ਹੋਰਮੁਜ਼ ਨੂੰ ਆਪਣੇ ਕੰਟਰੋਲ ਹੇਠ ਲੈਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤਾਂ ਜੋ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

PunjabKesari

ਇਹ ਵੀ ਪੜ੍ਹੋ- ਖ਼ਤਮ ਹੋਵੇਗੀ ਜੰਗ ! Iran War ਬਾਰੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਈਰਾਨ ਦੀ ਫੌਜੀ ਤਾਕਤ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਅਨੁਸਾਰ ਈਰਾਨ ਕੋਲ ਹੁਣ ਨਾ ਤਾਂ ਕੋਈ ਪ੍ਰਭਾਵਸ਼ਾਲੀ ਜਲ ਸੈਨਾ ਬਚੀ ਹੈ ਅਤੇ ਨਾ ਹੀ ਹਵਾਈ ਸੈਨਾ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨ ਬਣਾਉਣ ਦੀ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜੰਗ ਆਪਣੇ ਅੰਤਿਮ ਪੜਾਅ 'ਤੇ ਹੈ ਅਤੇ ਉਮੀਦ ਨਾਲੋਂ ਕਿਤੇ ਤੇਜ਼ੀ ਨਾਲ ਨਤੀਜੇ ਨਿਕਲ ਰਹੇ ਹਨ।

ਜ਼ਿਕਰਯੋਗ ਹੈ ਕਿ ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਦਾ ਸਭ ਤੋਂ ਅਹਿਮ 'ਚੋਕ ਪੁਆਇੰਟ' ਹੈ, ਜਿੱਥੋਂ ਦੁਨੀਆ ਭਰ ਦੇ ਕੁੱਲ ਤੇਲ ਦਾ ਲਗਭਗ 20 ਫ਼ੀਸਦੀ ਹਿੱਸਾ ਲੰਘਦਾ ਹੈ। ਈਰਾਨ ਦੀ ਰਿਵੈਲਿਊਸ਼ਨਰੀ ਗਾਰਡ ਨੇ ਪਹਿਲਾਂ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ 'ਤੇ ਹਮਲੇ ਜਾਰੀ ਰਹੇ, ਤਾਂ ਉਹ ਇਸ ਰਸਤੇ ਨੂੰ ਬੰਦ ਕਰ ਦੇਣਗੇ। ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਨੇ ਵਿਸ਼ਵ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਥੇ ਇੱਕ ਪਾਸੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕੂਟਨੀਤਕ ਮਾਹਿਰ ਇਸ ਨੂੰ ਈਰਾਨ 'ਤੇ ਅੰਤਿਮ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਦੇਖ ਰਹੇ ਹਨ।

ਇਹ ਵੀ ਪੜ੍ਹੋ- ਇਰਾਨ ਜੰਗ ਨੂੰ ਲੈ ਕੇ ਟਰੰਪ ਦੇ ਬਿਆਨ ਮਗਰੋਂ ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ ! ਸੈਂਸੈਕਸ ਨੇ ਮਾਰੀ ਵੱਡੀ ਛਲਾਂਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News