ਰੂਸ ’ਚ ਲਾਪਤਾ ਐੱਮ.ਆਈ-8 ਹੈਲੀਕਾਪਟਰ, ਭਾਲ ’ਚ ਲੱਗੇ 40 ਤੋਂ ਵੱਧ ਬਚਾਅ ਮੁਲਾਜ਼ਮ

Sunday, Sep 01, 2024 - 01:31 PM (IST)

ਰੂਸ ’ਚ ਲਾਪਤਾ ਐੱਮ.ਆਈ-8 ਹੈਲੀਕਾਪਟਰ, ਭਾਲ ’ਚ ਲੱਗੇ 40 ਤੋਂ ਵੱਧ ਬਚਾਅ ਮੁਲਾਜ਼ਮ

ਮਾਸਕੋ  - ਰੂਸੀ ਐਮਰਜੈਂਸੀ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੇ ਕਾਮਚਤਕਾ ’ਚ ਲਾਪਤਾ ਐੱਮ.ਆਈ. - 8 ਹੈਲੀਕਾਪਟਰ ਦੇ ਲੱਭੇ ਜਾਣ ਦੇ ਅੰਦਾਜ਼ਨ ਸਥਾਨ ਤੱਕ ਪਹੁੰਚਣ ਲਈ 40 ਤੋਂ ਵੱਧ ਬਚਾਅ ਮੁਲਾਜ਼ਮ ਜ਼ਮੀਨੀ  ਖੋਜ ਅਤੇ ਬਚਾਅ ਕਾਰਜ ’ਚ ਲੱਗੇ ਹੋਏ ਹਨ। ਜਾਣਕਾਰੀ ਲਈ ਐੱਮ. ਆਈ.-8 ਹੈਲੀਕਾਪਟਰ, ਜਿਸ ਨੇ ਵਾਕਕਾਜੇਟਸ ਪਹਾੜੀ ਲੜੀ ’ਚ ਲੈਂਡਿੰਗ ਸਥਾਨ ਤੋਂ ਸ਼ਨੀਵਾਰ ਨੂੰ ਯੇਲਿਜ਼ੋਵਸਕੀ ਜ਼ਿਲੇ ਦੇ ਨਿਕੋਲੇਵਕਾ ਪਿੰਡ ਲਈ ਉਡਾਣ ਭਰੀ ਸੀ ਜੋ ਕਿ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ। ਫਿਲਹਾਲ ਜਹਾਜ਼ ਦੀ ਚਾਲਕ ਟੀਮ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਜਹਾਜ਼ ’ਚ ਸਵਾਰ ਲੋਕਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼: 49 ਘੱਟ ਗਿਣਤੀ ਅਧਿਆਪਕਾਂ ਨੂੰ ਅਸਤੀਫਾ ਦੇਣ ਲਈ ਕੀਤਾ ਗਿਆ ਮਜ਼ਬੂਰ

ਸ਼ਰੂਆਤੀ ਜਾਣਕਾਰੀ ਅਨੁਸਾਰ, ਜਹਾਜ਼ ’ਚ  19 ਯਾਤਰੀ ਅਤੇ ਚਾਲਕ ਟੀਮ ਦੇ ਤਿੰਨ ਮੈਂਬਰ ਸਵਾਰ ਹੋ ਸਕਦੇ ਹਨ। ਮੰਤਰਾਲਾ ਨੇ ਕਿਹਾ, ‘‘ਕਾਮਚਤਕਾ ’ਚ, ਐੱਮ.ਆਈ.-8 ਹੈਲੀਕਾਪਟਰ ਦੀ ਖੋਜ ਜਾਰੀ ਹੈ ਜੋ ਯੇਲਿਜ਼ੋਵਸਕੀ ਜ਼ਿਲੇ ’ਚ ਲਾਪਤਾ ਹੋ ਗਿਆ ਸੀ, ਬਚਾਅ ਮੁਲਾਜ਼ਮ ਜਹਾਜ਼  ਦੇ ਅੰਦਾਜ਼ਨ  ਸਥਾਨ ਤੱਕ ਪਹੁੰਚਣ ਲਈ ਵੱਖ-ਵੱਖ ਮਾਰਗਾਂ ਦੀ ਖੋਜ ਕਰ ਰਹੇ ਹਨ।’’ ਕੁੱਲ ਮਿਲਾ ਕੇ, 40 ਤੋਂ ਵੱਧ ਲੋਕ ਜ਼ਮੀਨੀ ਖੋਜ ’ਚ ਸ਼ਾਮਲ ਹਨ। ਕਾਮਚਤਕਾ ਬਚਾਅ ਕੇਂਦਰ ਤੋਂ ਵਚਕਾਜ਼ੇਟਸ ਜਵਾਲਾਮੁਖੀ ਦੇ ਵੱਲ ਜ਼ਮੀਨੀ ਖੋਜ ਕਰ ਰਹੇ ਬਚਾਅ ਸਮੂਹ ਨੇ ਤਖਕੋਲੋਚ ਝੀਲ ਦੇ ਖੇਤਰ ’ਚ ਪੂਰੀ ਰਾਤ ਰਹਿਣ ਦੇ ਬਾਅਦ ਖੋਜ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੇ ਯੂਕ੍ਰੇਨ ਦੇ 150 ਤੋਂ ਵੱਧ ਡਰੋਨ ਮਾਰ ਡਿਗਾਏ

ਸਾਂਝੇ ਖੋਜ ਅਤੇ ਬਚਾਅ ਟੀਮ  ਦੇ ਬਚਾਅ ਮੁਲਾਜ਼ਮਾਂ  ਅਤੇ ਏ.ਟੀ.ਵੀ. ਅਤੇ ਸਾਰੇ ਇਲਾਕੇ ਦੇ ਵਾਹਨਾਂ 'ਤੇ ਰੇਂਜਰਾਂ ਨੇ ਸਾਰੇ ਮਾਰਗਾਂ ’ਤੇ ਖੋਜ ਜਾਰੀ ਰੱਖੀ ਹੈ। ਏ.ਟੀ.ਵੀ. 'ਤੇ ਸਵੈਮਸੇਵਕਾਂ ਨੇ ਵੀ ਬਚਾਅ ਮੁਲਾਜ਼ਮ ਦੀ ਮਦਦ ਲਈ ਨਿਕੋਲੇਵਕਾ ਪਿੰਡ ਤੋਂ ਰਵਾਨਾ ਹੋ ਗਏ। ਇਸ ਸਮੇਂ, ਕਾਮਚਤਕਾ ’ਚ ਖੋਜ ਸਥਲ ਦੇ ਨੇੜੇ ਸੰਘਣੀ ਧੁੰਦ ਛਾਈ ਹੋਈ  ਹੈ ਅਤੇ ਮੱਠਾ ਮੀਂਹ ਵੀ ਪੈ ਰਿਹਾ ਹੈ। ਬਚਾਅ ਟੀਮ ਦੇ ਨਾਲ ਮੰਤਰਾਲੇ ਦਾ ਜਹਾਜ਼  ਮੌਸਮ ਸੁਧਰਣ ਦਾ ਇੰਤਜ਼ਾਰ ਕਰ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News