ਮੈਕਸੀਕੋ ਤੋਂ ਵੱਡੀ ਖ਼ਬਰ, ਅਮਰੀਕੀ ਸਰਹੱਦ ਨੇੜਿਓਂ ਟਰੱਕ 'ਚੋਂ ਮਿਲੇ 57 ਮੁੰਡੇ-ਕੁੜੀਆਂ

Friday, Jan 27, 2023 - 11:49 AM (IST)

ਮੈਕਸੀਕੋ ਸਿਟੀ (ਏਪੀ) ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਅਮਰੀਕੀ ਸਰਹੱਦ ਨੇੜੇ ਇੱਕ ਹਾਈਵੇਅ 'ਤੇ ਗੁਆਟੇਮਾਲਾ ਦੇ 57 ਗੱਭਰੂ ਮੁੰਡੇ-ਕੁੜੀਆਂ ਇੱਕ ਟਰੱਕ ਟਰੇਲਰ ਵਿੱਚ ਮਿਲੇ।ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ 43 ਮੁੰਡੇ ਅਤੇ 14 ਕੁੜੀਆਂ ਟਰੱਕ ਟਰੇਲਰ ਵਿੱਚ ਸਵਾਰ ਸਨ ਅਤੇ ਉਹਨਾਂ ਨਾਲ ਅੱਠ ਪੁਰਸ਼, ਇੱਕ ਔਰਤ ਅਤੇ ਉਸਦੀ ਧੀ ਵੀ ਸਵਾਰ ਸੀ।।ਸਾਰੇ ਗੱਭਰੂ ਮੁੰਡੇ-ਕੁੜੀਆਂ ਇਕੱਲੇ ਸਨ, ਮਤਲਬ ਕਿ ਉਨ੍ਹਾਂ ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ ਸਨ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿ 'ਚ USAID ਸਹਾਇਤਾ ਪ੍ਰਾਪਤ NGO ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ  

ਟੈਕਸਾਸ ਦੇ ਐਲ ਪਾਸੋ ਤੋਂ ਪਾਰ ਉੱਤਰੀ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾਣ ਵਾਲੇ ਹਾਈਵੇਅ 'ਤੇ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ।ਜਾਂਚ ਮਗਰੋਂ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਨਾਬਾਲਗਾਂ ਨੂੰ ਬਾਲ ਕਲਿਆਣ ਕੇਂਦਰ ਵਿੱਚ ਲਿਜਾਇਆ ਗਿਆ।ਬਾਕੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।ਜ਼ਿਕਰਯੋਗ ਹੈ ਕਿ ਬੱਚਿਆਂ ਦੀ ਅਕਸਰ ਮੈਕਸੀਕੋ ਰਾਹੀਂ ਤਸਕਰੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਮਾਪਿਆਂ ਜਾਂ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ ਜਾ ਸਕੇ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਚਲੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News