ਟਰੰਪ ਦੀ ਧਮਕੀ ਮਗਰੋਂ ਅਮਰੀਕਾ ਨਾਲ ਲੱਗਦੀ ਸਰਹੱਦ ''ਤੇ 10,000 ਫ਼ੌਜੀ ਤਾਇਨਾਤ

Thursday, Feb 06, 2025 - 05:43 PM (IST)

ਟਰੰਪ ਦੀ ਧਮਕੀ ਮਗਰੋਂ ਅਮਰੀਕਾ ਨਾਲ ਲੱਗਦੀ ਸਰਹੱਦ ''ਤੇ 10,000 ਫ਼ੌਜੀ ਤਾਇਨਾਤ

ਮੈਕਸੀਕੋ- ਮੈਕਸੀਕਨ ਦੇ 'ਨੈਸ਼ਨਲ ਗਾਰਡ' ਦੇ ਫ਼ੌਜੀਆਂ ਅਤੇ ਫੌਜੀ ਦੇ ਕਈ ਟਰੱਕ ਸਿਉਦਾਦ ਜੁਆਰੇਜ਼, ਟੈਕਸਾਸ ਅਤੇ ਐਲ ਪਾਸੋ ਨੂੰ ਵੱਖ ਕਰਨ ਵਾਲੀ ਸਰਹੱਦ 'ਤੇ ਬੁੱਧਵਾਰ ਨੂੰ ਵੇਖੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਮੈਕਸੀਕੋ ਨੇ ਆਪਣੀ ਉੱਤਰੀ ਸਰਹੱਦ 'ਤੇ 10,000 ਸੈਨਿਕ ਭੇਜੇ ਹਨ। ਸਿਉਦਾਦ ਜੁਆਰੇਜ਼ ਦੇ ਬਾਹਰੀ ਇਲਾਕੇ 'ਚ ਨਕਾਬਪੋਸ਼ ਅਤੇ ਹਥਿਆਰਬੰਦ ਨੈਸ਼ਨਲ ਗਾਰਡ ਦੇ ਮੈਂਬਰ ਬੈਰੀਕੇਡਾਂ ਦੇ ਨਾਲ ਝਾੜੀਆਂ ਵਿਚੋਂ ਲੰਘਦੇ ਦੇਖੇ ਗਏ। ਤਿਜੁਆਨਾ ਦੇ ਨੇੜੇ ਵੀ ਫੌਜੀ ਗਸ਼ਤ ਦੇਖੀ ਗਈ। ਟਰੰਪ ਵੱਲੋਂ ਭਾਰੀ ਡਿਊਟੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਹ ਘਟਨਾਕ੍ਰਮ ਵਾਪਰਿਆ ਹੈ।

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨੇ ਦੇਸ਼ ਦੇ ਨੈਸ਼ਨਲ ਗਾਰਡ ਦੇ ਜਵਾਨਾਂ ਨੂੰ ਸਰਹੱਦ 'ਤੇ ਤਾਇਨਾਤ ਕਰਨ ਅਤੇ ਨਸ਼ੀਲੇ ਪਦਾਰਥ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ 'ਤੇ ਤਾਇਨਾਤ ਕਰਨ ਦਾ ਵਾਅਦਾ ਕੀਤਾ ਸੀ। ਟਰੰਪ ਨੇ ਪਿਛਲੇ ਸਾਲ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਚ ਕਮੀ ਅਤੇ ਫੈਂਟਾਨਿਲ (ਦਰਦ ਨਿਵਾਰਕ ਵਜੋਂ ਵਰਤੀ ਜਾਂਦੀ ਦਵਾਈ) ਦੀ ਓਵਰਡੋਜ਼ ਵਿਚ ਮਹੱਤਵਪੂਰਨ ਗਿਰਾਵਟ ਦੇ ਬਾਵਜੂਦ ਸਰਹੱਦ 'ਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਮੈਕਸੀਕੋ ਸਰਕਾਰ ਦੇ ਇਕ ਬਿਆਨ ਮੁਤਾਬਕ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਲਾਤੀਨੀ ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਸਰਹੱਦ 'ਤੇ ਫੌਜੀਆਂ ਦੀ ਤਾਇਨਾਤੀ ਲਈ ਮੈਕਸੀਕੋ ਸਰਕਾਰ ਦਾ ਧੰਨਵਾਦ ਜ਼ਾਹਰ ਕੀਤਾ ਸੀ।


author

Tanu

Content Editor

Related News