ਵਾਈਟ ਹਾਊਸ ''ਚ ਬਾਲੀਵੁੱਡ ਦੀ ਇਸ ਹਸੀਨਾ ਨੇ ਟਰੰਪ ਨਾਲ ਕੀਤਾ ਕ੍ਰਿਸਮਸ ਡਿਨਰ; ਵਾਇਰਲ ਹੋਈਆਂ ਤਸਵੀਰਾਂ
Saturday, Dec 20, 2025 - 04:04 PM (IST)
ਵਾਸ਼ਿੰਗਟਨ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੱਲਿਕਾ ਸ਼ੇਰਾਵਤ ਇਨੀਂ ਦਿਨੀਂ ਅਮਰੀਕਾ ਵਿੱਚ ਸੁਰਖੀਆਂ ਬਟੋਰ ਰਹੀ ਹੈ। ਮੱਲਿਕਾ ਨੂੰ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਾਈਟ ਹਾਊਸ ਵਿੱਚ ਆਯੋਜਿਤ ਕ੍ਰਿਸਮਸ ਡਿਨਰ ਲਈ ਅਧਿਕਾਰਤ ਸੱਦਾ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਸ਼ਿਰਕਤ ਕੀਤੀ।
ਵਾਈਟ ਹਾਊਸ ਵਿੱਚ ਗਲੈਮਰਸ ਲੁੱਕ
ਇਸ ਖਾਸ ਮੌਕੇ ਲਈ ਮੱਲਿਕਾ ਨੇ ਬਹੁਤ ਹੀ ਖੂਬਸੂਰਤ ਪਿੰਕ ਕਲਰ ਦੀ ਸਲਿੱਪ ਡਰੈੱਸ ਪਹਿਨੀ ਹੋਈ ਸੀ, ਜਿਸ ਦੇ ਉੱਪਰ ਉਨ੍ਹਾਂ ਨੇ ਵਾਈਟ ਫਰ ਦੀ ਜੈਕਟ ਪਹਿਨੀ ਹੋਈ ਸੀ। ਉਨ੍ਹਾਂ ਨੇ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।
ਮੱਲਿਕਾ ਨੇ ਅਨੁਭਵ ਨੂੰ ਦੱਸਿਆ 'ਅਵਿਸ਼ਵਾਸ਼ਯੋਗ'
ਮੱਲਿਕਾ ਸ਼ੇਰਾਵਤ ਨੇ ਇੰਸਟਾਗ੍ਰਾਮ 'ਤੇ ਵਾਈਟ ਹਾਊਸ ਦੇ ਇਨਵੀਟੇਸ਼ਨ ਕਾਰਡ ਅਤੇ ਡੋਨਾਲਡ ਟਰੰਪ ਦੇ ਭਾਸ਼ਣ ਦੀਆਂ ਵੀਡੀਓਜ਼ ਸਾਂਝੀਆਂ ਕਰਦਿਆਂ ਇਸ ਅਨੁਭਵ ਨੂੰ 'ਅਵਿਸ਼ਵਾਸ਼ਯੋਗ' ਦੱਸਿਆ। ਉਨ੍ਹਾਂ ਲਿਖਿਆ ਕਿ ਉਹ ਇਸ ਮੌਕੇ ਲਈ ਬਹੁਤ ਸ਼ੁਕਰਗੁਜ਼ਾਰ ਹਨ।
ਫਿਲਮੀ ਸਫ਼ਰ: ਮੱਲਿਕਾ ਨੇ 2003 ਵਿੱਚ ਫਿਲਮ 'ਖਵਾਹਿਸ਼' ਨਾਲ ਡੈਬਿਊ ਕੀਤਾ ਸੀ, ਪਰ ਉਨ੍ਹਾਂ ਨੂੰ ਅਸਲ ਪਛਾਣ 2004 ਵਿੱਚ ਆਈ ਫਿਲਮ 'ਮਰਡਰ' ਤੋਂ ਮਿਲੀ। ਹਾਲ ਹੀ ਵਿੱਚ ਉਨ੍ਹਾਂ ਨੂੰ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ 'ਵਿਕੀ ਵਿਦਿਆ ਕਾ ਵੋ ਵਾਲਾ ਵੀਡੀਓ' ਵਿੱਚ ਦੇਖਿਆ ਗਿਆ ਸੀ।
