ਆਪਣੇ ਇਸ ਵਿਲੱਖਣ ਨਾਮ ਕਾਰਨ ਨੌਜਵਾਨ ਨੇ ਜਿੱਤਿਆ 'ਫ੍ਰੀ ਪਿੱਜ਼ਾ' ਮੁਕਾਬਲਾ

Sunday, Mar 01, 2020 - 01:27 PM (IST)

ਆਪਣੇ ਇਸ ਵਿਲੱਖਣ ਨਾਮ ਕਾਰਨ ਨੌਜਵਾਨ ਨੇ ਜਿੱਤਿਆ 'ਫ੍ਰੀ ਪਿੱਜ਼ਾ' ਮੁਕਾਬਲਾ

ਮੈਕਸੀਕੋ ਸਿਟੀ (ਬਿਊਰੋ): ਮੈਕਸੀਕੋ ਸਿਟੀ ਦੇ ਯੁਕਟਾਨ ਸੂਬੇ ਦੇ ਮੇਰਿਦਾ ਸ਼ਹਿਰ ਵਿਚ ਪਿਛਲੇ ਦਿਨੀਂ ਮਸ਼ਹੂਰ ਪਿੱਜ਼ਾ ਚੇਨ ਕੇਸੇਰਾ ਪਿੱਜ਼ਾ ਨੇ ਇਕ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਲੱਖਣ ਨਾਮ ਵਾਲੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਜੇਤੂ ਨੂੰ ਫ੍ਰੀ ਪਿੱਜ਼ਾ ਖਾਣ ਨੂੰ ਮਿਲਣਾ ਸੀ। ਮੁਕਾਬਲਾ ਸ਼ੁਰੂ ਹੋਇਆ ਤਾਂ ਵੇਰਸੇਟਰੋਜ਼, ਨੀਵਿਯਾ ਅਤੇ ਬਾਹਜਿਬਾਦੀ ਨਾਮ ਫਾਈਨਲ ਲਿਸਟ ਤੱਕ ਪਹੁੰਚੇ। ਸਾਰਿਆਂ ਨੂੰ ਲੱਗਾ ਇਹਨਾਂ ਵਿਚੋਂ ਕੋਈ ਇਕ ਵੀ ਜੇਤੂ ਬਣੇਗਾ। ਉਦੋਂ ਅਚਾਨਕ ਉੱਥੇ ਇਕ ਮੁੰਡਾ ਆਇਆ ਉਸ ਨੇ ਆਪਣਾ ਨਾਮ 'Cero Cero Tres' ਮਤਲਬ '003' ਦੱਸਿਆ। ਹੁਣ ਇਸ ਨਾਮ ਦੇ ਸਾਹਮਣੇ ਪਹਿਲਾਂ ਚੁਣੇ ਗਏ ਤਿੰਨ ਨਾਵਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਅਤੇ ਜੇਤੂ ਬਣੇ 003 ਨੂੰ 2 ਪਿੱਜ਼ਾ ਤੋਹਫੋ ਵਿਚ ਮਿਲੇ।

PunjabKesari

ਮੈਕਸੀਕਨ ਮਾਤਾ-ਪਿਤਾ ਲਈ ਆਪਣੇ ਬੱਚਿਆਂ ਦੇ ਵਿਲੱਖਣ ਨਾਮ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ ਪਰ 003 ਰੱਖਣਾ ਬਿਲਕੁੱਲ ਵੱਖਰਾ ਹੈ। ਪਹਿਲੀ ਵਾਰ ਸੁਣਨ 'ਤੇ ਅਜਿਹਾ ਲੱਗਦਾ ਹੈ ਜਿਵੇਂ ਜੇਮਜ਼ ਬਾਂਡ ਦੇ ਕਿਸੇ ਫੈਨ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਹੋਵੇ। ਮੁਕਾਬਲੇ ਦੇ ਆਯੋਜਕ ਨੇ ਦੱਸਿਆ,''ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਲੱਗਾ ਕਿ ਉਹ ਮੁੰਡਾ ਮਜ਼ਾਕ ਕਰ ਰਿਹਾ ਹੈ ਜਾਂ ਹੋ ਸਕਦਾ ਹੈ ਕਿ ਉਸ ਨੇ ਵੱਡੇ ਹੋ ਕੇ ਕਾਨੂੰਨੀ ਰੂਪ ਨਾਮ ਬਦਲ ਲਿਆ ਹੋਵੇ ਪਰ ਉਸ ਨੇ ਦੱਸਿਆ ਕਿ ਇਹ ਨਾਮ ਉਸ ਦੇ ਮਾਤਾ-ਪਿਤਾ ਨੇ ਹੀ ਉਸ ਨੂੰ ਦਿੱਤਾ ਸੀ।'' ਅਸਲ ਵਿਚ ਉਹ ਆਪਣੇ ਮਾਤਾ-ਪਿਤਾ ਦੀ ਤੀਜੀ ਸੰਤਾਨ ਹੈ। ਇਸ ਲਈ ਜਦੋਂ ਉਸ ਦਾ ਜਨਮ ਹੋਇਆ ਤਾਂ ਉਹਨਾਂ ਨੇ ਉਸ ਦਾ ਨਾਮ 003 ਹੀ ਰੱਖ ਦਿੱਤਾ। ਸਰਟੀਫਿਕੇਟ ਵਿਚ ਵੀ ਮੁੰਡੇ ਦਾ ਇਹੀ ਨਾਮ ਹੈ।

PunjabKesari

003 ਨੇ ਦੱਸਿਆ,''ਮੈਂ ਅਮਰੀਕਾ ਵਿਚ ਵੱਡਾ ਹੋਇਆ ਅਤੇ ਇਸ ਲਈ ਉੱਥੇ ਮੈਨੂੰ ਆਪਣਾ ਪੂਰਾ ਨਾਮ ਕਦੇ ਪਤਾ ਨਹੀਂ ਚੱਲਿਆ। ਪਰਿਵਾਰ ਵਾਲੇ ਮੈਨੂੰ ਪਿਆਰ ਨਾਲ ਬੈਂਬਿਨੋ ਬੁਲਾਉਂਦੇ ਸੀ ਪਰ ਮੈਕਸੀਕੋ ਵਾਪਸ ਆਉਣ ਦੇ ਬਾਅਦ ਮੇਰੇ ਮਾਤਾ-ਪਿਤਾ ਨੇ ਮੈਨੂੰ ਮੇਰਾ ਜਨਮ ਸਰਟੀਫਿਕੇਟ ਦਿਖਾ ਕੇ ਮੇਰਾ ਪੂਰਾ ਨਾਮ ਦੱਸਿਆ। ਸਰਟੀਫਿਕੇਟ 'ਤੇ ਜਦੋਂ ਮੈਂ 003 ਲਿਖਿਆ ਦੇਖਿਆ ਤਾਂ ਇਸ ਦਾ ਮਤਲਬ ਪੁੱਛਿਆ। ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰਾ ਨਾਮ ਹੈ। ਮੈਨੂੰ ਵੀ ਇਸ ਬਾਰੇ ਵਿਚ 15 ਸਾਲ ਦੀ ਉਮਰ ਵਿਚ ਪਤਾ ਚੱਲਿਆ।''

ਸੈਲੀਬ੍ਰੇਟੀ ਵਾਂਗ ਕਰਦਾ ਹਾਂ ਮਹਿਸੂਸ
ਮੇਰੇ ਮਾਤਾ-ਪਿਤਾ ਤਾਂ ਮੇਰੇ ਨਾਮ ਨਾਲ ਟ੍ਰੇਸ ਮਿਲਰ ਸੇਂਟੋਸ ਚੇਬਲ ਜੋੜਨਾ ਹੀ ਨਹੀਂ ਚਾਹੁੰਦੇ ਸੀ ਪਰ ਜਨਮ ਸਰਟੀਫਿਕੇਟ ਵਿਚ ਸਿਰਫ ਅੰਕਾਂ ਵਾਲਾ ਨਾਮ ਰਜਿਸਟਰ ਨਾ ਹੋਣ ਕਾਰਨ ਮੈਨੂੰ ਇੰਨਾ ਲੰਬਾ ਨਾਮ ਦਿੱਤਾ ਗਿਆ। ਇਸ ਕਾਰਨ ਸਕੂਲ ਵਿਚ ਅਕਸਰ ਬੱਚੇ ਮੈਨੂੰ ਪਰੇਸ਼ਾਨ ਕਰਦੇ ਸਨ। ਭਾਵੇਂਕਿ ਹੌਲੀ-ਹੌਲੀ ਮੈਂ ਇਹ ਮੰਨ ਲਿਆ ਕਿ ਮੇਰਾ ਨਾਮ 003 ਹੈ ਅਤੇ ਇਹੀ ਮੇਰੀ ਪਛਾਣ ਹੈ। ਹੁਣ ਮੈਂ ਇਸ ਨਾਮ ਨਾਲ ਮਜ਼ੇ ਲੈਂਦਾ ਹਾਂ। ਖਾਸ ਤੌਰ 'ਤੇ ਉਦੋਂ ਜਦੋਂ ਵਿਲੱਖਣ ਨਾਮ ਦੇ ਕਾਰਨ ਲੋਕ ਮੈਨੂੰ ਮਿਲਣਾ ਚਾਹੁੰਦੇ ਹਨ । ਅਜਿਹਾ ਹੋਣ 'ਤੇ ਮੈਂ ਕਿਸੇ ਸੈਲੀਬ੍ਰਿਟੀ ਵਾਂਗ ਮਹਿਸੂਸ ਕਰਦਾ ਹਾਂ। 


author

Vandana

Content Editor

Related News