ਅਹੁਦਾ ਸੰਭਾਲਣ ਤੋਂ 6 ਦਿਨਾਂ ਬਾਅਦ ਮੇਅਰ ਦਾ ਕਤਲ
Monday, Oct 07, 2024 - 05:56 PM (IST)
ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੀ ਮੈਕਸੀਕਨ ਸਿਟੀ ਦੇ ਮੇਅਰ ਅਲੇਜੈਂਡਰੋ ਅਕਾਰਸ ਦਾ ਅਹੁਦਾ ਸੰਭਾਲਣ ਤੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਕਤਲ ਕਰ ਦਿੱਤਾ ਗਿਆ। ਸੋਮਵਾਰ ਨੂੰ ਜਾਰੀ ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮਰਹੂਮ ਅਕਾਰਸ ਐਤਵਾਰ ਨੂੰ ਚਿਲਪੈਂਸਿੰਗੋ ਵਿੱਚ ਮ੍ਰਿਤਕ ਪਾਏ ਗਏ। ਉਹ ਦੱਖਣ-ਪੱਛਮੀ ਰਾਜ ਗੁਆਰੇਰੋ ਦੇ 6 ਦਿਨਾਂ ਤੱਕ ਮੇਅਰ ਰਹੇ ਸਨ। ਸੂਬੇ ਦੀ ਗਵਰਨਰ ਐਵਲਿਨ ਸਾਲਗਾਡੋ ਨੇ ਕਿਹਾ ਕਿ ਅਕਾਰਸ ਦੇ ਕਤਲ ਨੂੰ ਲੈ ਕੇ ਸ਼ਹਿਰ 'ਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ
ਰਿਪੋਰਟਾਂ ਦੇ ਅਨੁਸਾਰ, ਮੇਅਰ ਦੀ ਮੌਤ ਨਵੇਂ ਸ਼ਹਿਰ ਸਰਕਾਰ ਦੇ ਨਵੇਂ ਮੰਤਰੀ ਫ੍ਰਾਂਸਿਸਕੋ ਤਾਪੀਆ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ 3 ਦਿਨ ਬਾਅਦ ਹੋਈ ਹੈ। ਗੁਆਰੇਰੋ ਵਿੱਚ ਡਰੱਗ ਹਿੰਸਾ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਹੁਣ ਤੱਕ ਕਈ ਸਿਆਸਤਦਾਨਾਂ ਦੇ ਕਤਲ ਹੋ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਦਿਖਾਏ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਅਕਾਰਸ ਦੇ ਕਤਲ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਟੋਰਾਂਟੋ ਦੇ ਵੈਸਟਨ ਇਲਾਕੇ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ
ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਰਾਹਤ ਕਰਮਚਾਰੀਆਂ ਅਤੇ ਨਿਵਾਸੀਆਂ ਨਾਲ ਮੁਲਾਕਾਤਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਫੇਸਬੁੱਕ ਅਕਾਉਂਟ 'ਤੇ ਪੋਸਟ ਕੀਤੀਆਂ ਗਈਆਂ ਸਨ। ਧਿਆਨਦੇਣ ਯੋਗ ਹੈ ਕਿ 2006 ਵਿੱਚ ਸਰਕਾਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਫੌਜ ਦੀ ਤਾਇਨਾਤੀ ਕੀਤੇ ਜਾਣ ਦੇ ਬਾਅਦ ਤੋਂ ਮੈਕਸੀਕੋ ਵਿੱਚ 450000 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹੋ ਚੁੱਕੇ ਹਨ।
ਇਹ ਵੀ ਪੜ੍ਹੋ: 'ਝੁਕਾਂਗਾ ਨਹੀਂ...' ਡੋਨਾਲਡ ਟਰੰਪ ਨੇ ਜਿਥੇ ਹੋਇਆ ਸੀ ਹਮਲਾ, ਉਥੋਂ ਫਿਰ ਦਿੱਤਾ ਭਾਸ਼ਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8