ਮੈਲਬੌਰਨ ''ਚ ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ

01/10/2018 11:13:29 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਉੱਤਰੀ ਕਰੈਨਬੌਰਨ 'ਚ ਗਿਪਸਲੈਂਡ ਹਾਈਵੇਅ 'ਤੇ ਦੁਪਹਿਰ 12.15 ਵਜੇ ਵਾਪਰਿਆ। ਹਾਈਵੇਅ 'ਤੇ ਫੋਰਡ ਫਾਲਕਨ ਸਟੇਸ਼ਨ ਵੈਗਨ ਅਤੇ ਮਿਤਸੁਬਿਸ਼ੀ ਮੈਗਨਾ ਨਾਂ ਦੀਆਂ ਦੋ ਕਾਰਾਂ  ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਅਤੇ ਫੋਰਡ ਕਾਰ 'ਚ ਸਵਾਰ 69 ਸਾਲਾ ਵਿਅਕਤੀ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਇਸੇ ਕਾਰ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਖਮੀ ਹਾਲਤ 'ਚ ਉਸ ਨੂੰ  ਮੈਲਬੌਰਨ ਦੇ ਐਲਫਰਡ ਹਸਪਤਾਲ ਭਰਤੀ ਕਰਾਇਆ ਗਿਆ।

PunjabKesari
ਹਾਦਸੇ ਦੀ ਸ਼ਿਕਾਰ ਹੋਈ ਮੈਗਨਾ ਕਾਰ 'ਚ ਸਵਾਰ ਇਕ 82 ਸਾਲਾ ਵਿਅਕਤੀ, ਜੋ ਕਿ ਕਾਰ ਚਲਾ ਰਿਹਾ ਸੀ, ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਵਿਅਕਤੀ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਸ ਦੀ ਗਰਦਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਮੈਗਨਾ ਕਾਰ 'ਚ ਸਵਾਰ ਇਕ 80 ਸਾਲਾ ਔਰਤ ਨੂੰ ਮੈਲਬੌਰਨ ਦੇ ਐਲਫਰਡ ਹਸਪਤਾਲ 'ਚ ਭਰਤੀ ਕਰਾਇਆ ਗਿਆ। ਔਰਤ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ, ਕਿਉਂਕਿ ਉਸ ਦੀ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਦੱਖਣੀ ਗਿਪਸਲੈਂਡ ਹਾਈਵੇਅ ਨੂੰ ਕੁਝ ਦੇਰ ਲਈ ਬੰਦ ਕਰ ਦਿੱਤਾ ਗਿਆ।


Related News