ਸਰਕਾਰੀ ਸਕੂਲ 'ਚ ਪ੍ਰਿੰਸੀਪਲ ਤੇ ਅਧਿਆਪਕ ਵਿਚਾਲੇ ਹੋਈ ਜ਼ਬਰਦਸਤ ਲੜਾਈ, ਪਾੜ'ਤੇ ਕੱਪੜੇ (ਵੀਡੀਓ)

Saturday, May 04, 2024 - 02:16 PM (IST)

ਸਰਕਾਰੀ ਸਕੂਲ 'ਚ ਪ੍ਰਿੰਸੀਪਲ ਤੇ ਅਧਿਆਪਕ ਵਿਚਾਲੇ ਹੋਈ ਜ਼ਬਰਦਸਤ ਲੜਾਈ, ਪਾੜ'ਤੇ ਕੱਪੜੇ (ਵੀਡੀਓ)

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਮਹਿਲਾ ਅਧਿਆਪਕ ਵਿਚਾਲੇ ਕਾਫੀ ਹੰਗਾਮਾ ਹੋਇਆ। ਦੋਵੇਂ ਇੱਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਭੱਦੇ ਇਲਜ਼ਾਮ ਲਗਾ ਰਹੇ ਸਨ ਪਰ ਗੱਲ ਇੱਥੇ ਹੀ ਨਹੀਂ ਰੁਕੀ। ਬਹਿਸ ਦੌਰਾਨ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਅਤੇ ਇਕ-ਦੂਜੇ ਦੇ ਕੱਪੜੇ ਪਾੜ ਦਿੱਤੇ। ਇਹ ਦੇਖ ਕੇ ਹੋਰ ਅਧਿਆਪਕ ਅਤੇ ਸਟਾਫ਼ ਵੀ ਹੈਰਾਨ ਰਹਿ ਗਏ। ਕਿਸੇ ਤਰ੍ਹਾਂ ਦੋਵਾਂ ਦੀ ਲੜਾਈ ਛੁਡਾ ਕੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਪਰ ਇਸ ਦੌਰਾਨ ਪ੍ਰਿੰਸੀਪਲ ਦਾ ਡਰਾਈਵਰ ਵੀ ਲੜਾਈ ਵਿਚ ਕੁੱਦ ਗਿਆ। ਉਸ ਨੇ ਸਹਾਇਕ ਅਧਿਆਪਕ ਦੀ ਕੁੱਟਮਾਰ ਕੀਤੀ। ਦੋਵਾਂ ਵਿਚਾਲੇ ਇਸ ਹਾਈਵੋਲਟੇਜ ਡਰਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਮਾਮਲਾ ਸ਼ੁੱਕਰਵਾਰ ਦਾ ਹੈ। ਇਹ ਘਟਨਾ ਆਗਰਾ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਵਾਪਰੀ ਸੀ। ਜਾਣਕਾਰੀ ਮੁਤਾਬਕ, ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਿੰਸੀਪਲ ਨੇ ਅਧਿਆਪਕ ਗੁੰਜਾ ਚੌਧਰੀ ਨੂੰ ਸਕੂਲ ਵਿੱਚ ਦੇਰੀ ਨਾਲ ਆਉਣ ਲਈ ਝਿੜਕਿਆ, ਜਿਸ ਕਾਰਨ ਦੋਵਾਂ ਵਿੱਚ ਗਰਮਾ-ਗਰਮੀ ਹੋ ਗਈ। ਇਸ ਦਾ ਜਵਾਬ ਦਿੰਦਿਆਂ ਅਧਿਆਪਕ ਨੇ ਅੱਗੇ ਦਾਅਵਾ ਕੀਤਾ ਕਿ ਪ੍ਰਿੰਸੀਪਲ ਵੀ ਪਿਛਲੇ ਚਾਰ ਦਿਨਾਂ ਤੋਂ ਲੇਟ ਆ ਰਹੇ ਹਨ। ਇਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। 

ਜਿਵੇਂ ਹੀ ਤਣਾਅ ਵਧਦਾ ਗਿਆ, ਟਕਰਾਅ ਸਰੀਰਕ ਰੂਪ ਵਿੱਚ ਬਦਲ ਗਿਆ, ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਪ੍ਰਿੰਸੀਪਲ ਅਤੇ ਅਧਿਆਪਕ ਵਿਚਕਾਰ ਬਹਿਸ ਹੋਈ, ਅਪਸ਼ਬਦ ਬੋਲੇ ​​ਗਏ ਅਤੇ ਸਰੀਰਕ ਹਿੰਸਾ ਕੀਤੀ ਗਈ। ਮੌਕੇ 'ਤੇ ਮੌਜੂਦ ਹੋਰ ਸਟਾਫ਼ ਮੈਂਬਰਾਂ ਨੇ ਦਖ਼ਲ ਦੇ ਕੇ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। 

 

ਝਗੜਾ ਉਦੋਂ ਖ਼ਤਮ ਹੋ ਗਿਆ ਜਦੋਂ ਅਧਿਆਪਕ ਨੇ ਪ੍ਰਿੰਸੀਪਲ ਦੇ ਕੱਪੜੇ ਪਾੜ ਦਿੱਤੇ ਅਤੇ ਪ੍ਰਿੰਸੀਪਲ ਨੇ ਅਧਿਆਪਕ ਦੇ ਵਾਲ ਖਿੱਚ ਕੇ ਜਵਾਬੀ ਹਮਲਾ ਕੀਤਾ। ਇਸ ਕਾਰਨ ਅਧਿਆਪਕ ਦੀ ਅੱਖ 'ਤੇ ਸੱਟ ਲੱਗ ਗਈ। ਘਟਨਾ ਦੀ ਸੂਚਨਾ ਥਾਣਾ ਸਿਕੰਦਰਾ ਨੂੰ ਦੇ ਦਿੱਤੀ ਗਈ ਹੈ ਅਤੇ ਦੋਵਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਹਾਲਾਂਕਿ ਅਜੇ ਤੱਕ ਕੋਈ ਰਸਮੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Rakesh

Content Editor

Related News