PNB ਘਪਲੇ ਦਾ ਮੁੱਖ ਦੋਸ਼ੀ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ

Wednesday, May 26, 2021 - 01:01 PM (IST)

PNB ਘਪਲੇ ਦਾ ਮੁੱਖ ਦੋਸ਼ੀ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ

ਨਵੀਂ ਦਿੱਲੀ (ਬਿਊਰੋ): ਐਂਟੀਗੁਆ ਅਤੇ ਬਾਰਬੂਡਾ ਵਿਚ ਰਹਿ ਰਿਹਾ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਲਾਪਤਾ ਹੋ ਗਿਆ ਹੈ। ਚੌਰਸੀ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਤੋਂ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦਾ ਹੈ। ਸਮਝਿਆ ਜਾਂਦਾ ਹੈ ਕਿ ਚੋਕਸੀ ਨੂੰ ਭਾਰਤ ਹਵਾਲੇ ਕਰਨ ਦੀ ਤਿਆਰੀ ਸੀ ਜਿਸ ਦੇ ਡਰ ਨਾਲ ਉਹ ਫਰਾਰ ਹੋ ਗਿਆ। ਕੈਰਿਬਿਆਈ ਆਈਲੈਂਡ ਦੇਸ਼ ਦੀ ਰਾਇਲ ਪੁਲਸ ਨੇ ਚੋਕਸੀ ਦੀ ਤਸਵੀਰ ਦੇ ਨਾਲ ਬਿਆਨ ਜਾਰੀ ਕੀਤਾ ਹੈ ਤਾਂ ਜੋ ਲੋਕਾਂ ਤੋਂ ਉਸ ਦੇ ਸੰਬੰਧ ਵਿਚ ਜਾਣਕਾਰੀ ਹਾਸਲ ਕੀਤੀ ਜਾ ਸਕੇ। 

ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਸ ਜੌਲੀ ਹਾਰਬਰ ਨਿਵਾਸੀ 62 ਸਾਲਾ ਮੇਹੁਲ ਚੋਕਸੀ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀਹੈ। ਚੋਕਸੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਜਾਨਸਨ ਪੁਆਇੰਟ ਪੁਲਸ ਥਾਣੇ ਵਿਚ ਦਰਜ ਕਰਾਈ ਗਈ ਹੈ। ਉਹ 23 ਮਈ ਤੋਂ ਲਾਪਤਾ ਹੈ। ਚੋਕਸੀ ਨੂੰ ਐਤਵਾਰ ਨੂੰ ਆਖਰੀ ਵਾਰ ਐਂਟੀਗੁਆ ਦੇ ਦੱਖਣੀ ਇਲਾਕੇ ਵਿਚ ਉਸ ਦੀ ਕਾਰ ਵਿਚ ਦੇਖਿਆ ਗਿਆ ਸੀ। ਕਾਰ ਤਾਂ ਪੁਲਸ ਨੇ ਬਰਾਮਦ ਕਰ ਲਈ ਹੈ ਪਰ ਚੋਕਸੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।ਚੋਕਸੀ ਦੇ ਵਕੀਲ ਵਿਜੈ ਅੱਗਰਵਾਲ ਨੇ ਆਪਣੇ ਕਲਾਈਂਟ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅੱਗਰਵਾਲ ਨੇ ਕਿਹਾ ਐਂਟੀਗੁਆ ਪੁਲਸ ਨੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਅਸੀਂ ਸਾਰੀਂ ਖ਼ਬਰਾਂ 'ਤੇ ਨਜ਼ਰ ਰੱਖ ਰਹੇ ਹਾਂ। 

ਇੱਧਰ ਚੋਕਸੀ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਉਸ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਦੀ ਰਸਮੀ ਅਤੇ ਗੈਰ ਰਸਮੀ ਮਾਧਿਅਮਾਂ ਦੇ ਜ਼ਰੀਏ ਪੁਸ਼ਟੀ ਕਰ ਰਹੀ ਹੈ।ਇੰਟਰਪੋਲ ਨੇ ਵੀ ਸੀ.ਬੀ.ਆਈ. ਦੀ ਅਪੀਲ 'ਤੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਚੋਕਸੀ ਨੇ ਜਨਵਰੀ 2018 ਵਿਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਹੀ 2017 ਵਿਚ ਕੈਰੇਬਿਆਈ ਆਈਲੈਂਡ ਦੇਸ਼ ਐਂਟੀਗੁਆ ਅਤੇ ਬਾਰਬੂਡਾ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਚੋਕਸੀ ਅਜੇ ਉਸ ਦੇ ਭਣੇਵੇਂ ਨੀਰਵ ਮੋਦੀ 'ਤੇ ਕੁਝ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਨੈਸ਼ਨਲ ਬੈਂਕ ਨਾਲ 13,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਨੀਰਵ ਮੋਦੀ ਅਜੇ ਲੰਡਨ ਦੀ ਇਕ ਜੇਲ੍ਹ ਵਿਚ ਬੰਦ ਹੈ। ਦੋਹਾਂ ਖ਼ਿਲਾਫ਼ ਸੀ.ਬੀ.ਆਈ. ਜਾਂਚ ਚੱਲ ਰਹੀ ਹੈ।


author

Vandana

Content Editor

Related News