ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ

Thursday, Oct 24, 2024 - 04:31 PM (IST)

ਵਾਸ਼ਿੰਗਟਨ (ਏਜੰਸੀ): ਅਮਰੀਕਾ ਵਿਚ ਮਸ਼ਹੂਰ ਫੂਡ ਚੇਨ 'ਮੈਕਡੋਨਲਡਜ਼' ਦਾ ਬਰਗਰ ਖਾਣ ਨਾਲ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲਣ ਦਾ ਦੋਸ਼ ਲੱਗਣ ਤੋਂ ਬਾਅਦ ਕੰਪਨੀ ਨੇ ਬੁੱਧਵਾਰ ਨੂੰ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਰੈਸਟੋਰੈਂਟ ਸੁਰੱਖਿਅਤ ਹਨ। ਦੂਜੇ ਪਾਸੇ, ਯੂਐਸ ਫੈਡਰਲ ਜਾਂਚਕਰਤਾ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਕਡੋਨਲਡ ਦਾ 'ਕੁਆਰਟਰ ਪਾਉਂਡਰ ਹੈਮਬਰਗਰ' ਖਾਣ ਨਾਲ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲੀ ਹੈ।

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਚੀਨ ਸਬੰਧ? ਸ਼ੀ ਜਿਨਪਿੰਗ ਨੇ ਮੋਦੀ ਦੇ ਸੁਝਾਵਾਂ ਨਾਲ ਪ੍ਰਗਟਾਈ ਸਹਿਮਤੀ

ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮੈਕਡੋਨਲਡਜ਼ ਦਾ ਬਰਗਰ ਖਾਣ ਨਾਲ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲ ਗਈ ਹੈ, ਜਿਸ ਕਾਰਨ 10 ਰਾਜਾਂ ਵਿੱਚ ਘੱਟੋ-ਘੱਟ 49 ਲੋਕ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਕੀਤੀ ਗਈ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 'ਕੁਆਰਟਰ ਪਾਉਂਡਰ ਹੈਮਬਰਗਰ' ਵਿੱਚ ਪਿਆਜ਼ ਕਾਰਨ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲਣ ਦਾ ਸ਼ੱਕ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਆਰਥਿਕ ਤਰੱਕੀ ਲਈ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਇਹ ਬ੍ਰਿਕਸ ਦੇਸ਼ਾਂ ਲਈ ਉਦਾਹਰਣ

'ਮੈਕਡੋਨਲਡਜ਼' ਨੇ ਕਿਹਾ ਕਿ ਉਹ ਤਾਜ਼ਾ ਪਿਆਜ਼ ਉਪਲੱਬਧ ਕਰਾਉਣ ਲਈ ਇੱਕ ਨਵੇਂ ਸਪਲਾਇਰ ਦੀ ਭਾਲ ਕਰ ਰਿਹਾ ਹੈ। ਇਸ ਦੌਰਾਨ ਈ.ਕੋਲੀ ਬੈਕਟੀਰੀਆ ਤੋਂ ਪ੍ਰਭਾਵਿਤ ਰਾਜਾਂ ਦੇ ਨਾਲ-ਨਾਲ ਹੋਰ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਸਥਿਤ ਮੈਕਡੋਨਲਡ ਤੋਂ 'ਕੁਆਰਟਰ ਪਾਊਂਡਰ ਹੈਮਬਰਗਰ' ਨੂੰ ਹਟਾ ਦਿੱਤਾ ਗਿਆ ਹੈ। ਮੈਕਡੋਨਲਡਜ਼ ਨੇ ਕਿਹਾ ਕਿ ਪਿਛਲੇ ਹਫਤੇ ਦੇ ਅਖੀਰ ਵਿੱਚ ਜਦੋਂ ਉਸ ਨੂੰ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲਣ ਬਾਰੇ ਜਾਣਕਾਰੀ ਮਿਲੀ, ਉਦੋਂ ਤੋਂ ਹੀ ਉਹ ਸੰਘੀ ਭੋਜਨ ਸੁਰੱਖਿਆ ਰੈਗੂਲੇਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ: ਇਸ ਏਅਰਪੋਰਟ 'ਤੇ ਲਾਗੂ ਹੋਇਆ ਸਖ਼ਤ ਨਿਯਮ, ਵਿਦਾਈ ਮੌਕੇ ਸਿਰਫ਼ 3 ਮਿੰਟ ਮਿਲ ਸਕੋਗੇ ਗਲੇ

ਅਮਰੀਕਾ ਵਿੱਚ ਮੈਕਡੋਨਲਡ ਦੇ 14,000 ਤੋਂ ਵੱਧ ਰੈਸਟੋਰੈਂਟ ਹਨ ਅਤੇ ਇਹ ਪ੍ਰਭਾਵਿਤ ਖੇਤਰ ਵਿੱਚ ਹਰ 2 ਹਫ਼ਤਿਆਂ ਵਿੱਚ 10 ਲੱਖ 'ਕੁਆਰਟਰ ਪਾਉਂਡਰ ਹੈਮਬਰਗਰ' ਪਰੋਸਦਾ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਸਪਲਾਇਰ ਨਿਯਮਿਤ ਤੌਰ 'ਤੇ ਆਪਣੇ ਪਿਆਜ਼ ਵਿਚ ਈ-ਕੋਲੀ ਦੀ ਜਾਂਚ ਕਰਦਾ ਹੈ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਮੰਗਲਵਾਰ ਦੇਰ ਰਾਤ ਇਸ ਲਾਗ ਦੇ ਫੈਲਣ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਕੋਲੋਰਾਡੋ, ਆਇਓਵਾ, ਕੰਸਾਸ, ਮਿਸੂਰੀ, ਮੋਂਟਾਨਾ, ਨੇਬਰਾਸਕਾ, ਓਰੇਗਨ, ਉਟਾਹ ਅਤੇ ਵਿਸਕਾਨਸਿਨ ਵਿੱਚ 27 ਸਤੰਬਰ ਤੋਂ 11 ਅਕਤੂਬਰ ਦਰਮਿਆਨ ਇਸ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਈ.ਕੋਲੀ ਬੈਕਟੀਰੀਆ ਜਾਨਵਰਾਂ ਦੀਆਂ ਅੰਤੜੀਆਂ ਵਿੱਚ ਵਧਦੇ ਹਨ ਅਤੇ ਵਾਤਾਵਰਣ ਵਿੱਚ ਪਾਏ ਜਾਂਦੇ ਹਨ। ਇਹ ਲਾਗ ਬੁਖਾਰ, ਢਿੱਡ ਵਿਚ ਦਰਦ ਅਤੇ ਖੂਨੀ ਦਸਤ ਦਾ ਕਾਰਨ ਬਣ ਸਕਦੀ ਹੈ।

ਇਹ ਵੀ ਪੜ੍ਹੋ: ਅਮਰੀਕਾ ਹੋਵੇ ਜਾਂ ਚੀਨ, ਕੋਈ ਵੀ ਦੇਸ਼ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਸੀਤਾਰਮਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News