ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਅਮਰੀਕਾ ਨਾਲ ਹੋਈ 750 ਕਰੋੜ ਦੀ ਡੀਲ

Thursday, Nov 20, 2025 - 04:39 PM (IST)

ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਅਮਰੀਕਾ ਨਾਲ ਹੋਈ 750 ਕਰੋੜ ਦੀ ਡੀਲ

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਭਾਰਤ ਦੀ ਤਾਕਤ ਨੂੰ ਹੋਰ ਵਧਾਉਣ ਅਤੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਵੱਡੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ ਐਕਸਕੈਲੀਬਰ ਪ੍ਰਿਸਿਜ਼ਨ-ਗਾਈਡਡ ਪ੍ਰੋਜੈਕਟਾਈਲ ਅਤੇ ਐੱਫ.ਜੀ.ਐੱਮ.-148 ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਸਿਸਟਮ ਸਮੇਤ ਵੱਖ-ਵੱਖ ਸਹਾਇਕ ਉਪਕਰਨਾਂ ਦੀ ਡੀਲ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਰੱਖਿਆ ਪੈਕੇਜ ਦੀ ਕੁੱਲ ਕੀਮਤ 90 ਮਿਲੀਅਨ ਡਾਲਰ (ਲਗਭਗ 750 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਡਿਫੈਂਸ ਸਕਿਓਰਿਟੀ ਕੋਆਪਰੇਸ਼ਨ ਏਜੰਸੀ (DSCA) ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਦੋ ਵੱਖ-ਵੱਖ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ 'ਚ ਲਗਭਗ 47.1 ਮਿਲੀਅਨ ਡਾਲਰ ਦੇ 216 M982A1 ਐਕਸਕੈਲੀਬਰ ਪ੍ਰੋਜੈਕਟਾਈਲ ਅਤੇ ਸੰਬੰਧਿਤ ਉਪਕਰਨ ਤੇ ਲਗਭਗ 45.7 ਮਿਲੀਅਨ ਡਾਲਰ ਦੀਆਂ 100 ਜੈਵਲਿਨ ਮਿਜ਼ਾਈਲਾਂ, 25 ਕਮਾਂਡ-ਲਾਂਚ ਯੂਨਿਟਾਂ, ਸਿਖਲਾਈ ਸਹਾਇਤਾ, ਸਿਮੂਲੇਸ਼ਨ ਰਾਉਂਡ, ਸਪੇਅਰ ਪਾਰਟਸ ਅਤੇ ਲਾਈਫਸਾਈਕਲ ਸਪੋਰਟ ਸ਼ਾਮਲ ਹਨ। ਇਸ ਵਿੱਚ ਤਕਨੀਕੀ ਸਹਾਇਤਾ, 'ਪੋਰਟੇਬਲ ਇਲੈਕਟ੍ਰਾਨਿਕ ਫਾਇਰ ਕੰਟਰੋਲ ਸਿਸਟਮ', ਇੰਪਰੂਵਡ ਪਲੇਟਫਾਰਮ ਇੰਟੀਗ੍ਰੇਸ਼ਨ ਕਿਟ, ਮੁਰੰਮਤ ਸੇਵਾਵਾਂ ਅਤੇ ਲੌਜਿਸਟਿਕ ਸਪੋਰਟ ਵੀ ਸ਼ਾਮਲ ਹੈ।

DSCA ਨੇ ਕਿਹਾ ਕਿ ਇਹ ਡੀਲ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਅੱਗੇ ਵਧਾਉਂਦੀ ਹੈ। ਏਜੰਸੀ ਨੇ ਭਾਰਤ ਨੂੰ ਹਿੰਦ-ਪ੍ਰਸ਼ਾਂਤ ਅਤੇ ਦੱਖਣ ਏਸ਼ੀਆ ਵਿੱਚ ਸਥਿਰਤਾ, ਸ਼ਾਂਤੀ ਅਤੇ ਆਰਥਿਕ ਪ੍ਰਗਤੀ ਦੀ ਮਹੱਤਵਪੂਰਨ ਸ਼ਕਤੀ ਦੱਸਿਆ ਹੈ। ਅਮਰੀਕਾ ਦੇ ਅਨੁਸਾਰ ਇਹ ਹਥਿਆਰ ਭਾਰਤ ਦੀ ਸਟੀਕ ਹਮਲੇ ਦੀ ਸਮਰੱਥਾ ਵਧਾਉਣਗੇ ਅਤੇ ਇਸ ਨੂੰ ਵਰਤਮਾਨ ਅਤੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਵਿੱਚ ਹੋਰ ਸਮਰੱਥ ਬਣਾਉਣਗੇ। 


author

Harpreet SIngh

Content Editor

Related News