ਅਮਰੀਕਾ ਨਾਲ ਵਧੀ ਨਜ਼ਦੀਕੀ ਤਾਂ ਚੀਨ ਨੂੰ ਅੱਖਾਂ ਦਿਖਾਉਣ ਲੱਗਾ ਪਾਕਿਸਤਾਨ ! ਕੰਪਨੀਆਂ ਨੂੰ ਦੇ''ਤੀ ਧਮਕੀ
Thursday, Nov 20, 2025 - 05:09 PM (IST)
ਇਟਰਨੈਸ਼ਨਲ ਡੈਸਕ: ਪਾਕਿਸਤਾਨ ਵਿਚ ਟੈਕਸ ਚੋਰੀ ਲੰਮੇ ਸਮੇਂ ਤੋਂ ਗੰਭੀਰ ਸਮੱਸਿਆ ਬਣੀ ਹੋਈ ਹੈ। ਕੇਵਲ ਸਥਾਨਕ ਉਦਯੋਗ ਹੀ ਨਹੀ, ਕਈ ਵੱਡੀ ਚੀਨੀਆਂ ਕੰਪਨੀਆਂ ਵੀ ਟੈਕਸ ਬਚਾਉਣ ਦੇ ਦੋਸ਼ਾਂ ਵਿਚ ਘਿਰੀਆਂ ਹਨ। ਇਸ ਲਈ ਪਾਕਿਸਤਾਨ ਸਰਕਾਰ ਨੇ ਉਤਪਾਦਨ ਇਕਾਈਆਂ ਦੀ ਨਿਗਰਾਨੀ ਦੇ ਲਈ ਪ੍ਰੋਡਕਸ਼ਨ ਲਾਈਨ 'ਤੇ ਸੀਸੀਟੀਵੀ ਕੈਮਰੇ ਜ਼ਰੂਰੀ ਕਰ ਦਿੱਤੇ ਗਏ ਹਨ, ਤਾਂ ਕਿ ਰਿਅਲ ਟਾਈਮ ਡਾਟਾ ਸਰਕਾਰ ਤੱਕ ਪਹੁੰਚੇ। ਲੇਕਿਨ ਚਾਰ ਚੀਨੀ ਕੰਪਨੀਆਂ ਨੇ ਇਸ ਸਿਸਟਮ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸੰਸਦੀ ਸਥਿਤੀ ਨੂੰ ਦੱਸਿਆ ਕਿ ਉਨ੍ਹਾਂ ਦੀ ਮੈਨੇਜ਼ਮੈਂਟ ਟੀਮ ਨਿਗਰਾਨੀ ਕੈਮਰੇ ਲਗਾਉਣ ਦੀ ਇਜ਼ਾਜਤ ਨਹੀਂ ਦੇ ਰਹੀ।
ਸਖਤ ਅਲਟੀਮੇਟਮ ਜਾਰੀ
ਚੀਨੀ ਕੰਪਨੀਆਂ ਦੇ ਇਸ ਰਵੱਈਏ ਤੋਂ ਨਾਰਾਜ਼ ਪਾਕਿਸਤਾਨ ਦੇ ਟੈਕਸ ਪ੍ਰਮੁੱਖ ਨੇ ਬੁੱਧਵਾਰ ਨੂੰ ਖੁੱਲ੍ਹ ਕੇ ਚੇਤਾਵਨੀ ਦਿੱਤੀ ਕਿ ''ਜਾਂ ਤਾਂ ਤੁਸੀਂ ਪ੍ਰੋਡਕਸ਼ਨ ਦੀ ਪੂਰੀ ਜਾਣਕਾਰੀ ਦੇਵੋਂਗੇ, ਜਾਂ ਪਾਕਿਸਤਾਨ ਵਿਚ ਤੁਹਾਡਾ ਕਾਰੋਬਾਰ ਬੰਦ ਕਰਵਾ ਦਿੱਤਾ ਜਾਵੇਗਾ।'' ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਕੰਪਨੀ ਨੂੰ ਟੈਕਸ ਚੋਰੀ ਦੀ ਇਜ਼ਾਜਤ ਨਹੀਂ ਦੇਵੇਗੀ ਚਾਹੇ ਉਹ ਚੀਨੀ ਕੰਪਨੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ। ਪਾਕਿਸਤਾਨ ਸਰਕਾਰ ਦਾ ਮੰਨਣਾ ਹੈ ਕਿ ਕੈਮਰੇ ਲਗਾਉਣ ਨਾਲ ਉਤਪਾਦਨ, ਸਟਾਕ ਅਤੇ ਵਿਕਰੀ ਦੇ ਅਸਲੀ ਅੰਕੜਿਆਂ ਤੱਕ ਪਹੰਚ ਆਸਾਨ ਹੋਵੇਗੀ ਅਤੇ ਟੈਕਸ ਚੋਰੀ ਰੋਕੀ ਜਾ ਸਕੇਗੀ।
ਪਾਕਿਸਤਾਨ ਦੀ ਬਦਲੀ ਟੋਨ
ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਹਾਲ ਦੇ ਮਹੀਨਿਆਂ ਵਿਚ ਅਮਰੀਕਾ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਾਹੌਲ ਵਿਚ ਪਾਕਿਸਤਾਨ ਦਾ ਚੀਨ ਤੇ ਸਖਤ ਰੁੱਖ ਦਿਖਾਉਣਾ, ਰਿਸ਼ਤਿਆਂ ਦੀ ਪੁਰਾਣੀ ਧੁਰੀ ਬਦਲਣ ਦੀ ਸੰਕੇਤ ਮੰਨਿਆ ਜਾ ਰਿਹਾ ਹੈ। ਕਦੇ 'ਆਇਰਨ ਬ੍ਰਦਰਜ਼' ਕਹੀ ਜਾਣ ਵਾਲੀ ਸਾਂਝੇਦਾਰੀ ਹੁਣ ਨਵੇਂ ਤਣਾਅ ਦੀਆਂ ਰੇਖਾਵਾਂ ਵਿਚੋਂ ਗੁਜ਼ਰਦੀ ਦਿਖ ਰਹੀ ਹੈ।
ਚੀਨ ਦੀ ਚਿੰਤਾ
ਕਈ ਚੀਨੀ ਕੰਪਨੀਆਂ ਦਾ ਤਰਕ ਹੈ ਕਿ ਇਹ 'ਬਹੁਤ ਜ਼ਿਆਦਾ ਨਿਗਰਾਨੀ' ਹੈ। ਸੰਵੇਦਨਸ਼ੀਲ ਪ੍ਰੋਡਕਸ਼ਨ ਡਾਟਾ ਪਾਕਿਸਤਾਨ ਸਰਕਾਰ ਦੇ ਹੱਥ ਪਹੁੰਚ ਜਾਵੇਗਾ ਅਤੇ ਉਸਦੀ ਬਿਜ਼ਨੈਸ ਗੋਪਨੀਅਤਾ ਨੂੰ ਖਤਰਾ ਹੈ। ਲੇਕਿਨ ਪਾਕਿਸਤਾਨ ਦਾ ਕਹਿਣਾ ਹੈ ਕਿ ਟੈਕਸ ਚੋਰੀ ਨੂੰ ਰੋਕਣ ਲਈ ਪਾਰਦਿਸ਼ਤਾ ਦੀ ਜ਼ਰੂਰਤ ਹੈ। ਅਗਰ ਚੀਨੀ ਕੰਪਨੀਆਂ ਨੇ ਸੀਸੀਟੀਵੀ ਸਿਸਟਮ ਨਹੀਂ ਲਗਾਇਆ ਤਾਂ ਉਨ੍ਹਾਂ ਦੇ ਸੰਚਾਲਨ ਲਾਇਸੈਂਸ ਰੱਦ ਹੋ ਸਕਦੇ ਹਨ। ਪਾਕਿਸਤਾਨ ਵਿਚ ਵੱਡੇ ਨਿਵੇਸ਼ ਖਤਰੇ ਵਿਚ ਪੈ ਸਕਦੇ ਹਨ। ਲੇਕਿਨ ਪਾਕਿਸਤਾਨ ਪਹਿਲੀ ਵਾਰ ਸਾਫ ਦਿਖਾ ਰਿਹਾ ਹੈ ਕਿ ਅਮਰੀਕਾ ਦੇ ਦਬਾਅ ਅਤੇ ਘਰੇਲੂ ਆਰਥਿਕ ਸੰਕਟ ਦੀ ਵਜ੍ਹਾ ਨਾਲ ਉਹ ਹੁਣ ਚੀਨ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ।
