ਬੁਰਜ ਖਲੀਫਾ ''ਤੇ ਖੜ੍ਹੀ ਏਅਰ ਹੋਸਟੈਸ ਦੇ ਨੇੜਿਓਂ ਲੰਘਿਆ ''Airbus A380'', ਵੀਡੀਓ ਵਾਇਰਲ
Monday, Jan 17, 2022 - 11:50 AM (IST)
ਦੁਬਈ (ਬਿਊਰੋ) ਦੁਬਈ ਐਕਸਪੋ ਨੂੰ ਪ੍ਰਮੋਟ ਕਰਨ ਲਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਤੋਂ ਇਕ ਵਾਰ ਫਿਰ ਅਜਿਹਾ ਸਟੰਟ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ ਵਿਚ ਇਸ ਸਟੰਟ ਨੂੰ ਇਕ ਏਅਰ ਹੋਸਟੈਸ ਨੇ ਅੰਜਾਮ ਦਿੱਤਾ ਹੈ ਜੋ ਹੱਥ ਵਿਚ ਕੁਝ ਤਖਤੀਆਂ ਲੈ ਕੇ ਬੁਰਜ ਖਲੀਫਾ ਦੇ ਸਭ ਤੋਂ ਸਿਖਰ 'ਤੇ ਬਿਨਾਂ ਕਿਸੇ ਸਹਾਰੇ ਦੇ ਖੜ੍ਹੀ ਦਿਸ ਰਹੀ ਹੈ। ਸ਼ੁਰੂ ਵਿਚ ਉਹ ਕੁਝ ਬੋਰਡ ਬਦਲਦੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਹ ਕਿਸੇ ਚੀਜ਼ ਦਾ ਵਿਗਿਆਪਨ ਕਰ ਰਹੀ ਹੈ, ਉਦੋਂ ਅਚਾਨਕ ਪਿੱਛੋਂ ਤੋਂ ਐਮੀਰੇਟਸ ਦਾ ਇਕ ਵੱਡਾ ਜਹਾਜ਼ ਆਉਂਦਾ ਹੈ ਅਤੇ ਉਸ ਦੇ ਬੈਕਗ੍ਰਾਊਂਡ ਤੋਂ ਹੁੰਦੇ ਹੋਏ ਸ਼ਾਨਦਾਰ ਢੰਗ ਨਾਲ ਲੰਘਦਾ ਹੈ। ਇਹ ਪ੍ਰਮੋਸ਼ਨ ਐਮੀਰੇਟਸ ਨੇ ਦੁਬਈ ਐਕਸਪੋ ਲਈ ਕੀਤਾ ਹੈ ਅਤੇ ਉਸੇ ਨੇ ਸੋਸ਼ਲ ਮੀਡੀਆ 'ਤੇ ਵੀ ਪ੍ਰਮੋਟ ਕੀਤਾ ਹੈ।
ਏਅਰ ਹੋਸਟੈਸ ਨੇ ਕੀਤਾ ਸਟੰਟ
ਐਮੀਰੇਟਸ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਇਸ ਏਅਰਲਾਈਨਜ਼ ਦੀ ਇਕ ਏਅਰ ਹੋਸਟੈਸ ਆਪਣੀ ਵਰਦੀ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੇ ਸਿਖਰ 'ਤੇ ਖੜ੍ਹੀ ਹੈ ਅਤੇ ਉਸ ਦੇ ਹੱਥਾਂ ਵਿਚ ਕੁਝ ਤਖ਼ਤੀਆਂ ਹਨ, ਜਿਸ ਦਾ ਉਹ ਪ੍ਰਚਾਰ ਕਰ ਰਹੀ ਹੈ। ਇਹ ਵੀਡੀਓ ਅਕਤੂਬਰ 2021 ਤੋਂ ਮਾਰਚ 2022 ਤੱਕ ਦੁਬਈ ਐਕਸਪੋ ਲਈ ਬਣਾਇਆ ਗਿਆ ਸੀ, ਜੋ ਅਮੀਰਾਤ ਦੁਆਰਾ ਸਾਂਝਾ ਕੀਤਾ ਗਿਆ ਸੀ। ਇਸ ਵੀਡੀਓ 'ਚ ਬੁਰਜ ਖਲੀਫਾ ਦੇ ਸਿਖਰ 'ਤੇ ਸਟੰਟ ਲਈ ਖੜ੍ਹੀ ਏਅਰ ਹੋਸਟੈੱਸ ਦੇ ਹੱਥਾਂ 'ਚ ਕਈ ਤਖਤੀਆਂ ਹਨ, ਜਿਨ੍ਹਾਂ 'ਚੋਂ ਪਹਿਲੇ 'ਤੇ ਲਿਖਿਆ ਹੈ,'ਮੈਂ ਅਜੇ ਵੀ ਇੱਥੇ ਹਾਂ'। ਦਰਅਸਲ, ਇਸ ਨੂੰ ਇੱਕ ਪੁਰਾਣੇ ਵੀਡੀਓ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦੇਖਦੇ ਹੀ ਦੇਖਦੇ ਅਚਾਨਕ ਕੈਮਰਾ ਘੁੰਮਦਾ ਹੈ ਅਤੇ ਐਮੀਰੇਟਸ ਏਅਰਬੱਸ ਦਾ ਇਕ ਏ380 ਏਅਰ ਹੋਸਟੈਸ ਦੇ ਪਿੱਛੇ ਤੋਂ ਲੰਘਦਾ ਹੈ, ਜਿਵੇਂ ਬੱਸ ਉਸ ਨੂੰ ਛੂਹ ਕੇ ਨਿਕਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਸਿਰਫ 59 ਸੈਕਿੰਡ ਦੀ ਇਸ ਵੀਡੀਓ ਨੂੰ ਇੰਨੇ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਤੁਹਾਡੇ ਲਈ ਅੱਖਾਂ ਹਟਾਉਣਾ ਮੁਸ਼ਕਿਲ ਹੋ ਜਾਵੇਗਾ। ਇਹ ਵੀਡੀਓ ਪਿਛਲੇ ਸਾਲ 13 ਤੋਂ 14 ਅਕਤੂਬਰ ਦਰਮਿਆਨ ਦੁਬਈ ਐਕਸਪੋ ਦੇ ਪ੍ਰਮੋਸ਼ਨ ਲਈ ਸ਼ੂਟ ਕੀਤਾ ਗਿਆ ਲੱਗਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਦਹਿਸ਼ਤ 'ਚ ਰੇਲ ਕੰਪਨੀਆਂ, ਚੱਲਦੀ ਟ੍ਰੇਨ 'ਚ 'ਚੋਰੀ' ਦੀਆਂ ਅਨੋਖੀਆਂ ਘਟਨਾਵਾਂ (ਵੀਡੀਓ)
ਹੱਸਦੀ ਨਜ਼ਰ ਆਈ ਏਅਰ ਹੋਸਟੈਸ
ਜਾਣਕਾਰੀ ਮੁਤਾਬਕ ਇਸ ਵੀਡੀਓ ਨੂੰ ਸ਼ੂਟ ਕਰਨ ਲਈ 14 ਅਕਤੂਬਰ ਨੂੰ ਹੀ ਇਸ ਹਵਾਈ ਜਹਾਜ਼ ਨੇ ਬੁਰਜ ਖਲੀਫਾ ਦਾ 7 ਵਾਰ ਚੱਕਰ ਲਗਾਇਆ ਸੀ। ਫਲਾਈਟ ਡੇਟਾ ਰਿਕਾਰਡਰ ਦੇ ਅਨੁਸਾਰ, ਜਹਾਜ਼ ਨੇ ਫਿਲਮ ਲਈ 2,750 ਫੁੱਟ ਦੀ ਉਚਾਈ 'ਤੇ ਉਡਾਣ ਭਰੀ। ਸਟੰਟ ਕਰ ਰਹੀ ਅਮੀਰਾਤ ਦੀ ਏਅਰ ਹੋਸਟੈਸ 2,723 ਫੁੱਟ ਉੱਚੇ ਪਲੇਟਫਾਰਮ 'ਤੇ ਖੜ੍ਹੀ ਹੋ ਗਈ ਅਤੇ ਆਪਣੇ ਦਿਲ ਦੇ ਸਾਰੇ ਡਰ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਸਿਰਫ ਚਿਹਰੇ 'ਤੇ ਮੁਸਕਰਾਹਟ ਲੈ ਕੇ ਖੜ੍ਹੀ ਰਹੀ।ਇਸ ਵੀਡੀਓ ਦੀ ਪ੍ਰਮਾਣਿਕਤਾ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਨੂੰ ਅਮੀਰਾਤ ਦੁਆਰਾ ਬਲੂ ਟਿੱਕ ਖਾਤੇ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਬਿਨਾਂ ਵਜ੍ਹਾ ਇਹ ਜਹਾਜ਼ ਬੁਰਜ ਖਲੀਫਾ ਦੇ ਇੰਨੇ ਨੇੜੇ ਨਹੀਂ ਉੱਡ ਸਕਦਾ ਹੈ। ਇਸ ਤੋਂ ਇਲਾਵਾ ਏਅਰ ਹੋਸਟੈਸ ਜੋ ਸੰਦੇਸ਼ ਦੇ ਰਹੀ ਹੈ ਅਤੇ ਜਹਾਜ਼ 'ਤੇ ਜੋ ਵੀ ਲਿਖਿਆ ਹੈ, ਉਸ ਵਿਚ ਪੂਰਾ ਤਾਲਮੇਲ ਹੈ।