ਜ਼ੋਰਦਾਰ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਇਸਤਾਨਬੁਲ, ਦਹਿਸ਼ਤ ''ਚ ਲੋਕ

09/27/2019 5:03:42 PM

ਇਸਤਾਨਬੁਲ (ਏਜੰਸੀ)- ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਨਬੁਲ ਵਿਚ ਵੀਰਵਾਰ ਨੂੰ 5.7 ਦੀ ਤੀਬਰਤਾ ਦਾ ਭੂਚਾਲ ਆਇਆ। ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਨਾਲ ਦਹਿਸ਼ਤ ਵਿਚ ਆਏ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ। ਭੂਚਾਲ ਰਿਸਰਚ ਇੰਸਟੀਚਿਊਟ ਅਤੇ ਇਸਤਾਨਬੁਲ ਦੀ ਬੋਗਾਜੀਕੀ ਯੂਨੀਵਰਸਿਟੀ ਆਬਜ਼ਰਵੇਟਰੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਇਸਤਾਨਬੁਲ ਸੂਬੇ ਦੇ ਸਿਲਿਵਰੀ ਸ਼ਹਿਰ ਵਿਚ ਸੀ। ਇਸ ਦੀ ਤੀਬਰਤਾ 5.7 ਮਾਪੀ ਗਈ। ਭੂਚਾਲ ਨਾਲ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ, ਪਰ ਕਈ ਸਕੂਲਾਂ ਅਤੇ ਦਫਤਰਾਂ ਨੂੰ ਖਾਲੀ ਕਰਵਾ ਲਿਆ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਇਸ ਖੇਤਰ ਵਿਚ ਭਿਆਨਕ ਭੂਚਾਲ ਆ ਸਕਦਾ ਹੈ।


Sunny Mehra

Content Editor

Related News