ਕਾਟਜੂ ਨੇ ਪਾਕਿਸਤਾਨ ਨੂੰ ਕੀਤੀ ਅਜੀਬ ਪੇਸ਼ਕਸ਼, ਫੇਸਬੁੱਕ ''ਤੇ ਲੱਗੀ ਕੁਮੈਂਟਾਂ ਦੀ ਝੜੀ

09/27/2016 2:29:35 PM

ਨਵੀਂ ਦਿੱਲੀ— 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ''ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇਕ ਸੁਰ ''ਚ ਪਾਕਿਸਤਾਨ ਦਾ ਵਿਰੋਧ ਕਰ ਰਿਹਾ ਹੈ ਪਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕਡੇਯ ਕਾਟਜੂ ਨੇ ਕਸ਼ਮੀਰ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਕਾਟਜੂ ਨੇ ਆਪਣੇ ਫੇਸਬੁੱਕ ਪੇਜ਼ ''ਤੇ ਲਿਖਿਆ ਹੈ ਕਿ ਪਾਕਿਸਤਾਨ ਲਈ ਪੇਸ਼ਕਸ਼ ਹੈ, ਜੇਕਰ ਉਸ ਨੂੰ ਕਸ਼ਮੀਰ ਚਾਹੀਦਾ ਹੈ ਤਾਂ ਉਸ ਨਾਲ ਬਿਹਾਰ ਨੂੰ ਵੀ ਲੈਣਾ ਹੋਵੇਗਾ। 
ਉਨ੍ਹਾਂ ਅੱਗੇ ਲਿਖਿਆ ਕਿ ਪਾਕਿਸਤਾਨ ਦੇ ਲੋਕ ਆਓ ਕਸ਼ਮੀਰ ਵਿਵਾਦ ਨੂੰ ਮਿਲ ਕੇ ਖਤਮ ਕਰਦੇ ਹਾਂ। ਉਨ੍ਹਾਂ ਨੇ ਲਿਖਿਆ ਕਿ ਇਕ ਸ਼ਰਤ ''ਤੇ ਅਸੀਂ ਤੁਹਾਨੂੰ ਕਸ਼ਮੀਰ ਦੇਵਾਂਗੇ, ਉਸ ਨਾਲ ਤੁਹਾਨੂੰ ਬਿਹਾਰ ਵੀ ਲੈਣਾ ਹੋਵੇਗਾ। ਇਹ ਇਕ ਪੈਕੇਜ ਡੀਲ ਹੈ, ਜਾਂ ਤਾਂ ਦੋਵੇਂ ਲੈ ਲਓ ਨਹੀਂ ਤਾਂ ਕੁਝ ਨਹੀਂ ਮਿਲੇਗਾ। ਅਸੀਂ ਤੁਹਾਨੂੰ ਸਿਰਫ ਕਸ਼ਮੀਰ ਨਹੀਂ ਦੇਵਾਂਗੇ। ਇੰਨਾ ਹੀ ਨਹੀਂ, ਕਾਟਜੂ ਨੇ ਅੱਗੇ ਇਹ ਵੀ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਪਾਕਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਵੀ ਅਜਿਹੀ ਹੀ ਪੇਸ਼ਕਸ਼ ਕੀਤੀ ਸੀ ਪਰ ਮੂਰਖ ਮੁਸ਼ੱਰਫ ਨੇ ਠੁਕਰਾ ਦਿੱਤਾ ਸੀ। ਹਾਲਾਂਕਿ ਬਾਅਦ ''ਚ ਉਨ੍ਹਾਂ ਨੇ ਇਕ ਹੋਰ ਪੋਸਟ ''ਚ ਕਿਹਾ ਕਿ ਉਨ੍ਹਾਂ ਨੇ ਤਾਂ ਮਜ਼ਾਕ ''ਚ ਅਜਿਹਾ ਕਿਹਾ ਸੀ। ਇਸ ਤਰ੍ਹਾਂ ਦੇ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕਾਟਜੂ ਦੀ ਨਿੰਦਾ ਹੋ ਰਹੀ ਹੈ। ਕਾਟਜੂ ਦੇ ਇਸ ਤਰ੍ਹਾਂ ਦੇ ਪੋਸਟ ''ਤੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਕਿਸੇ ਨੇ ਲਿਖਿਆ ਕਿ ਇਹ ਬਿਹਾਰ ਨੂੰ ਇਸ ਨਜ਼ਰੀਏ ਨਾਲ ਦੇਖਣ ਦੀ ਕਾਟਜੂ ਦੀ ਮਾਨਸਿਕਤਾ ਨੂੰ ਦਿਖਾਉਂਦਾ ਹੈ। ਇਕ ਹੋਰ ਟਿੱਪਣੀ ''ਚ ਕਿਹਾ ਗਿਆ ਕਿ ਜੇਕਰ ਕਾਟਜੂ ਅਖਬਾਰਾਂ ਦੀਆਂ ਸੁਰਖੀਆਂ ਹੀ ਬਣਨਾ ਹੈ ਤਾਂ ਹੋਰ ਵੀ ਤਰੀਕੇ ਹਨ। 
ਓਧਰ ਇਸ ਵਿਵਾਦਿਤ ਪੋਸਟ ''ਤੇ ਬਿਹਾਰ ਦੇ ਸਿਆਸੀ ਦਲਾਂ ''ਚ ਕਾਫੀ ਗੁੱਸਾ ਹੈ। ਜਨਤਾ ਦਲ (ਯੂ) ਦੇ ਬੁਲਾਰੇ ਨੀਰਜ ਕੁਮਾਰ ਨੇ ਕਿਹਾ ਕਿ ਹੇ ਪਰਮਾਤਮਾ ਇਨ੍ਹਾਂ ਨੂੰ ਮੁਆਫ ਕਰ ਦਿਓ! ਉਨ੍ਹਾਂ ਕਿਹਾ ਕਿ ਕਾਟਜੂ ਨਹੀਂ ਜਾਣਦੇ ਕਿ ਉਹ ਕਿਹੋ ਜਿਹਾ ਅਪਰਾਧ ਕਰ ਰਹੇ ਹਨ। ਕਸ਼ਮੀਰ ਨਾਲ ਬਿਹਾਰ ਦਾ ਨਾਂ ਜੋੜਨਾ, ਬਿਹਾਰ ਦਾ ਅਪਮਾਨ ਕਰਨਾ ਹੈ।

Tanu

News Editor

Related News