ਫੇਸਬੁੱਕ ਤੇ ਨਾਈਕੀ ਦੀ ਸਾਬਕਾ ਮੈਨੇਜਰ ਨੂੰ ਧੋਖਾਧੜੀ ਮਾਮਲੇ ''ਚ ਜੇਲ੍ਹ ਦੀ ਸਜ਼ਾ
Tuesday, May 21, 2024 - 11:15 AM (IST)
ਨਿਊਯਾਰਕ (ਰਾਜ ਗੋਗਨਾ)- ਫੇਸਬੁੱਕ ਅਤੇ ਨਾਈਕੀ ਦੀ ਇੱਕ ਸਾਬਕਾ ਮੈਨੇਜਰ ਨੂੰ ਕੰਪਨੀਆਂ ਤੋਂ ਕੁੱਲ 5 ਮਿਲੀਅਨ ਤੋਂ ਵੱਧ ਦੀ ਚੋਰੀ ਕਰਨ ਲਈ ਪੰਜ ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਟਲਾਂਟਾ ਯੂ.ਐਸ ਅਟਾਰਨੀ ਰਿਆਨ ਬੁਚਾਨਨ ਨੇ ਕਿਹਾ ਕਿ ਬਾਰਬਰਾ ਫਰਲੋ-ਸਮਾਈਲਜ਼, ਨਾਮੀਂ ਅੋਰਤ ਜਿਸ ਨੇ ਦਸੰਬਰ ਵਿੱਚ ਚੋਰੀ ਦੇ ਇਸ ਕੇਸ ਵਿੱਚ ਵਾਇਰ ਧੋਖਾਧੜੀ ਦਾ ਦੋਸ਼ੀ ਮੰਨਿਆ ਸੀ, ਨੇ ਫੇਸਬੁੱਕ ਤੋਂ 4.9 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ 28 ਜੂਨ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ
ਉਸ ਵੱਲੋਂ ਫਰਜ਼ੀ ਵਿਕਰੇਤਾਵਾਂ, ਜਾਅਲੀ ਚਲਾਨਾਂ ਅਤੇ ਨਕਦ ਕਿਕਬੈਕ ਵਾਲੀ ਇੱਕ ਸਕੀਮ ਦੀ ਵਰਤੋਂ ਕੀਤੀ ਗਈ। ਅਟਲਾਂਟਾ ਯੂ.ਐਸ ਅਟਾਰਨੀ ਰਿਆਨ ਬੁਕਾਨਨ ਨੇ ਕਿਹਾ ਕਿ ਬੁਕਾਨਨ ਅਨੁਸਾਰ ਫਰਲੋ-ਸਮਾਈਲਜ਼ (38) ਨਾਮੀ ਅੋਰਤ ਨੇ ਚੋਰੀ ਕੀਤੇ ਪੈਸੇ ਦੀ ਵਰਤੋਂ "ਕੈਲੀਫੋਰਨੀਆ, ਜਾਰਜੀਆ ਅਤੇ ਓਰੇਗਨ ਵਿੱਚ ਇੱਕ ਲਗਜ਼ਰੀ ਜੀਵਨ ਸ਼ੈਲੀ ਨੂੰ ਫੰਡ ਦੇਣ ਲਈ ਕੀਤੀ। ਅਟਲਾਂਟਾ ਯੂ.ਐਸ ਦੇ ਅਟਾਰਨੀ ਰਿਆਨ ਬੁਚਾਨਨ ਨੇ ਕਿਹਾ ਕਿ ਜਾਰਜੀਆ ਨਿਵਾਸੀ ਬਾਰਬਰਾ ਫਰਲੋ-ਸਮਾਈਲਜ਼ ਨਾਮੀਂ ਅੋਰਤ ਨੂੰ ਦਸੰਬਰ ਵਿੱਚ ਚੱਲ ਰਹੇ ਕੇਸ ਵਿੱਚ ਵਾਇਰ ਧੋਖਾਧੜੀ ਦਾ ਦੋਸ਼ੀ ਮੰਨਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।