ਹੋਟਲ ਬਾਲਮੋਰਲ 'ਚ ਰਹਿਣ ਵਾਲਿਆਂ ਨੂੰ ਚਿੰਤਾ, ਇਕ ਹੁਕਮ ਨਾਲ ਘਰੋਂ-ਬੇਘਰ ਹੋ ਜਾਣਗੇ ਕਈ ਲੋਕ

Wednesday, May 31, 2017 - 03:13 PM (IST)

ਹੋਟਲ ਬਾਲਮੋਰਲ 'ਚ ਰਹਿਣ ਵਾਲਿਆਂ ਨੂੰ ਚਿੰਤਾ, ਇਕ ਹੁਕਮ ਨਾਲ ਘਰੋਂ-ਬੇਘਰ ਹੋ ਜਾਣਗੇ ਕਈ ਲੋਕ


ਕੈਨੇਡਾ— ਵੈਨਕੁਵਰ 'ਚ ਸਹੋਤਾ ਪਰਿਵਾਰ ਦੇ 'ਹੋਟਲ ਬਾਲਮੋਰਲ' 'ਚ ਲਗਭਗ 150 ਲੋਕਾਂ ਨੇ ਆਸਰਾ ਲਿਆ ਹੋਇਆ ਹੈ। ਇਸ ਇਮਾਰਤ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਇਸ ਨੂੰ ਠੀਕ ਕਰਨ ਲਈ ਪ੍ਰਬੰਧ ਹੋਣ ਬਾਰੇ ਗੱਲ ਚੱਲ ਰਹੀ ਹੈ। ਇੱਥੇ ਆਸਰਾ ਲੈਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਇਮਾਰਤ 'ਚੋਂ ਉਹ ਚਲੇ ਗਏ ਤਾਂ ਉਹ ਸੜਕਾਂ 'ਤੇ ਆ ਜਾਣਗੇ। ਇੱਥੇ ਰਹਿ ਰਹੀ ਔਰਤ ਨੇ ਦੱਸਿਆ ਕਿ ਉਸ ਕੋਲ ਕੋਈ ਹੋਰ ਸਹਾਰਾ ਵੀ ਨਹੀਂ ਹੈ ਅਤੇ ਉਹ ਪਹਿਲਾਂ ਹੀ ਬਹੁਤ ਮਸ਼ਕਲ ਨਾਲ ਸਿਰ ਢੱਕਣ ਲਈ ਛੱਤ ਲੱਭ ਸਕੀ ਹੈ। 
ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਹੈ ਅਤੇ ਛੱਤਾਂ ਦੀ ਹਾਲਤ ਵੀ ਖਰਾਬ ਹੈ ਅਤੇ ਪਾਣੀ ਟਪਕਦਾ ਰਹਿੰਦਾ ਹੈ ਪਰ ਫਿਰ ਵੀ ਉਹ ਚਾਹੁੰਦੇ ਹਨ ਕਿ ਉਹ ਇੱਥੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁੱਝ ਸਮੇਂ ਲਈ ਕਿਤੇ ਹੋਰ ਭੇਜਣ ਦੀ ਜ਼ਿੰਮੇਵਾਰੀ ਜੇਕਰ ਮੈਨੇਜਰ ਲਵੇਗਾ ਤਾਂ ਹੀ ਉਹ ਕਿਤੇ ਹੋਰ ਰਹਿ ਸਕਣਗੇ।


Related News