Bike ਅੱਗੇ ਬਲਦ ਬਿਠਾ ਨੌਜਵਾਨ ਨੇ ਕੀਤੀ ਡਰਾਈਵਿੰਗ, ਕੀ ਤੁਸੀਂ ਵੀ ਦੇਖੀ ਹੈ ਇਹ ਹੈਰਾਨ ਕਰਨ ਵਾਲੀ Video?

Saturday, Nov 11, 2023 - 10:02 PM (IST)

Bike ਅੱਗੇ ਬਲਦ ਬਿਠਾ ਨੌਜਵਾਨ ਨੇ ਕੀਤੀ ਡਰਾਈਵਿੰਗ, ਕੀ ਤੁਸੀਂ ਵੀ ਦੇਖੀ ਹੈ ਇਹ ਹੈਰਾਨ ਕਰਨ ਵਾਲੀ Video?

ਇੰਟਰਨੈਸ਼ਨਲ ਡੈਸਕ : ਪਾਲਤੂ ਜਾਨਵਰਾਂ ਨੂੰ ਮੋਟਰਸਾਈਕਲ ਜਾਂ ਗੱਡੀ 'ਚ ਘੁਮਾਉਣਾ ਆਮ ਗੱਲ ਹੈ। ਕੁਝ ਲੋਕ ਆਪਣੇ ਕੁੱਤਿਆਂ ਨੂੰ ਕਾਰ 'ਚ ਬਿਠਾ ਕੇ ਲੈ ਜਾਂਦੇ ਹਨ, ਜਦਕਿ ਕੁਝ ਲੋਕ ਉਨ੍ਹਾਂ ਨੂੰ ਬਾਈਕ 'ਤੇ ਸੜਕਾਂ 'ਤੇ ਨਿਕਲਦੇ ਹਨ ਪਰ ਕੀ ਤੁਸੀਂ ਕਦੇ ਕਿਸੇ ਬਲਦ ਨੂੰ ਬਾਈਕ 'ਤੇ ਘੁੰਮਦੇ ਦੇਖਿਆ ਹੈ? ਜੀ ਹਾਂ, ਇਨ੍ਹੀਂ ਦਿਨੀਂ ਇਕ ਅਜਿਹੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ

ਦਰਅਸਲ, ਵੀਡੀਓ 'ਚ ਇਕ ਵਿਅਕਤੀ ਆਪਣੀ ਬਾਈਕ ਦੇ ਅੱਗੇ ਇਕ ਬਲਦ ਨੂੰ ਬਿਠਾ ਕੇ ਡਰਾਈਵਿੰਗ ਕਰਦਾ ਦਿਖਾਈ ਦੇ ਰਿਹਾ ਹੈ। ਤੁਸੀਂ ਸ਼ਾਇਦ ਅਜਿਹੀ ਅਨੋਖੀ ਸਵਾਰੀ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਅਕਤੀ ਨੇ ਇਕ ਬਲਦ ਨੂੰ ਬਾਈਕ 'ਤੇ ਬਿਠਾਇਆ ਹੋਇਆ ਹੈ ਤੇ ਖੁਦ ਪਿੱਛੇ ਬੈਠਾ ਬਾਈਕ ਚਲਾ ਰਿਹਾ ਹੈ। ਵੱਡੇ-ਵੱਡੇ ਸਿੰਙਾਂ ਵਾਲਾ ਬਲਦ ਵੀ ਬੜੇ ਮਜ਼ੇ ਨਾਲ ਮੋਟਰਸਾਈਕਲ ਬੈਠਾ ਨਜ਼ਰ ਆ ਰਿਹਾ ਹੈ। ਇਕ ਕਾਰ ਸਵਾਰ ਨੇ ਇਹ ਮਜ਼ੇਦਾਰ ਸੀਨ ਆਪਣੇ ਮੋਬਾਇਲ ਵਿੱਚ ਰਿਕਾਰਡ ਕਰ ਲਿਆ, ਜੋ ਦੇਖਦੇ ਹੀ ਦੇਖਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕੁਝ ਲੋਕ ਇਸ ਵੀਡੀਓ ਨੂੰ ਨਾਈਜੀਰੀਆ ਦਾ ਦੱਸ ਰਹੇ ਹਨ ਤੇ ਕਹਿ ਰਹੇ ਹਨ ਕਿ ਉੱਥੋਂ ਦੇ ਲੋਕ ਅਕਸਰ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਕਰਦੇ ਹਨ।

ਇਹ ਵੀ ਪੜ੍ਹੋ : ਜਲੰਧਰ-ਨਕੋਦਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਦੀਵਾਲੀ ਦਾ ਸਾਮਾਨ ਘਰ ਲਿਜਾ ਰਹੇ ਵਿਅਕਤੀ ਦੀ ਥਾਈਂ ਮੌਤ

ਫਿਲਹਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ @nareshbahrain ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਸ਼ੇਅਰ ਮਾਰਕੀਟ ਦੇ ਅੰਦਾਜ਼ 'ਚ ਮਜ਼ਾਕੀਆ ਲਹਿਜ਼ੇ 'ਚ ਕੈਪਸ਼ਨ 'ਚ ਲਿਖਿਆ ਹੈ, ''ਇਸ ਤਰ੍ਹਾਂ ਤੁਸੀਂ ਰੈਲੀ 'ਚ ਬਲਦ ਦੀ ਸਵਾਰੀ ਕਰਦੇ ਹੋ।'' ਸਿਰਫ਼ 12 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

This is how you ride the BULL in a rally. 😉#nifty50 #StockmarketIndia pic.twitter.com/J1jpEkk4EM

— Naresh Nambisan | നരേഷ് 🧘‍♂️ (@nareshbahrain) November 10, 2023

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News