ਬ੍ਰਿਟੇਨ ''ਚ ਭਾਰਤੀ ਵਿਅਕਤੀ ਨੂੰ ਕਤਲ, ਜਬਰ-ਜ਼ਨਾਹ ਦੇ ਦੋਸ਼ ''ਚ ਉਮਰਕੈਦ

08/20/2020 10:36:01 PM

ਲੰਡਨ(ਭਾਸ਼ਾ): ਲੰਡਨ ਵਿਚ ਵੀਰਵਾਰ ਨੂੰ ਕਈ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ 36 ਸਾਲਾ ਭਾਰਤੀ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਭਾਰਤ ਤੋਂ ਬ੍ਰਿਟੇਨ ਲਿਆਂਦਾ ਗਿਆ ਸੀ। ਕ੍ਰਾਇਡਨ ਕ੍ਰਾਊਨ ਅਦਾਲਤ ਨੇ ਅਮਨ ਵਿਆਸ ਨੂੰ ਘੱਟ ਤੋਂ ਘੱਟ 37 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਇਸ ਵਿਚ ਉਹ ਸਮਾਂ ਘੱਟ ਕੀਤਾ ਜਾਵੇਗਾ ਜੋ ਕਿ ਉਹ ਪਹਿਲਾਂ ਹੀ ਇੰਗਲੈਂਡ ਤੇ ਭਾਰਤ ਦੀ ਜੇਲ ਵਿਚ ਲੰਘਾ ਚੁੱਕਿਆ ਹੈ।

ਵਿਆਸ ਨੇ ਮਾਰਚ 2009 ਤੋਂ ਮਈ 2009 ਦੇ ਵਿਚਾਲੇ ਉੱਤਰ ਪੂਰਬੀ ਲੰਡਨ ਦੇ ਵਾਲਥਮਸਟੋ ਵਿਚ ਚਾਰ ਜਨਾਨੀਆਂ ਦੇ ਨਾਲ ਜਬਰ-ਜਨਾਹ ਕੀਤਾ ਤੇ ਇਨ੍ਹਾਂ ਵਿਚੋਂ ਇਕ ਦਾ ਕਤਲ ਵੀ ਕਰ ਦਿੱਤਾ ਸੀ। ਦੋਸ਼ ਸੀ ਕਿ ਉਹ ਤੜਕੇ ਇਲਾਕੇ ਵਿਚ ਨਿਕਲਦਾ ਸੀ ਤੇ ਕਿਸੇ ਜਨਾਨੀ ਨੂੰ ਇਕੱਲੀ ਦੇਖ ਦੇ ਉਸ ਨੂੰ ਨਿਸ਼ਾਨਾ ਬਣਾਉਂਦਾ ਸੀ। ਇਕ ਜਨਾਨੀ ਮਿਸ਼ੇਲ ਸਮਰਵੀਰਾ ਦੇ ਕਤਲ ਤੋਂ ਬਾਅਦ ਜੁਲਾਈ 2009 ਵਿਚ ਵਿਆਸ ਫਰਾਰ ਹੋ ਕੇ ਭਾਰਤ ਚਲਾ ਗਿਆ। ਇਸ ਵਿਚਾਲੇ ਵਿਆਸ ਕਈ ਸਾਲਾਂ ਤੱਕ ਫਰਾਰ ਰਿਹਾ। ਇਸ ਦੌਰਾਨ ਇਸ ਨੇ ਨਿਊਜ਼ੀਲੈਂਡ ਤੇ ਸਿੰਗਾਪੁਰ ਦੀ ਵੀ ਯਾਤਰਾ ਕੀਤੀ। ਬਾਅਦ ਵਿਚ ਸਾਲ 2011 ਵਿਚ ਵਿਆਸ ਨਹੀਂ ਦਿੱਲੀ ਹਵਾਈ ਅੱਡੇ 'ਤੇ ਭਾਰਤੀ ਅਧਿਕਾਰੀਆਂ ਦੀ ਗ੍ਰਿਫਤ ਵਿਚ ਆ ਗਿਆ, ਜਿਸ ਤੋਂ ਬਾਅਦ ਉਸ ਨੂੰ ਬ੍ਰਿਟੇਨ ਲਿਆਂਦਾ ਗਿਆ। ਪਿਛਲੇ ਮਹੀਨੇ ਲੰਡਨ ਦੀ ਇਕ ਅਦਾਲਤ ਨੇ ਵਿਆਸ ਨੂੰ ਮਿਸ਼ੇਲ ਸਮਰਵੀਰਾ ਨਾਮ ਦੀ ਜਨਾਨੀ ਦੇ ਨਾਲ ਬਲਾਤਕਾਰ ਤੋਂ ਬਾਅਦ ਕਤਲ ਤੋਂ ਇਲਾਕਾ ਤਿੰਨ ਹੋਰ ਜਨਾਨੀਆਂ ਨਾਲ ਜਬਰ-ਜਨਾਹ ਦਾ ਦੋਸ਼ੀ ਠਹਿਰਾਇਆ ਸੀ।

ਸਕਾਟਲੈਂਡ ਯਾਰਡ ਦੀ ਅਧਿਕਾਰੀ ਸਾਰਜੇਂਟ ਸ਼ਾਲੀਨਾ ਸ਼ੇਖ ਨੇ ਕਿਹਾ ਕਿ ਅਸੀਂ ਅੱਜ ਦੀ ਸਜ਼ਾ ਤੋਂ ਸੰਤੁਸ਼ਟ ਹਾਂ ਜੋ ਕਿ ਵਿਆਸ ਵਲੋਂ ਕੀਤੇ ਗਏ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅਖੀਰ ਵਿਚ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਆ ਮਿਲਿਆ ਹੈ। ਇਹ ਇਕ ਲੰਬੀ ਸਜ਼ਾ ਹੈ ਜੋ ਵਿਆਸ ਦੇ ਕੰਮਾਂ ਦੀ ਦਰਿੰਦਗੀ ਤੇ ਗਲਤ ਵਤੀਰੇ ਨੂੰ ਦਰਸਾਉਂਦੀ ਹੈ। ਵਿਆਸ ਨੂੰ ਸਾਰੇ ਅਪਰਾਧਾਂ ਦੇ ਲਈ ਅਲੱਗ-ਅਲੱਗ ਮਿਆਦਾਂ ਦੀ ਸਜ਼ਾ ਸੁਣਾਈ ਗਈ ਹੈ ਜੋ ਕਿ ਕਤਲ ਦੀ ਸਜ਼ਾ ਦੇ ਨਾਲ ਹੀ ਚੱਲੇਗੀ।


Baljit Singh

Content Editor

Related News