ਪਾਕਿਸਤਾਨ: ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਇਕ ਨੌਜਵਾਨ ਨੇ ਕੁੜੀ ’ਤੇ ਸੁੱਟਿਆ ਤੇਜ਼ਾਬ
Thursday, Jun 10, 2021 - 01:50 PM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਵਿਚ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 20 ਸਾਲਾ ਕੁੜੀ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਹੌਰ ਦੇ ਜੌਹਨ ਟਾਊਨ ਦੀ ਨਿਵਾਸੀ ਮਰੀਅਮ ਬੀਬੀ ਮੰਗਲਵਾਰ ਨੂੰ ਬਾਜ਼ਾਰ ਜਾ ਰਹੀ ਸੀ, ਉਦੋਂ ਦੋਸ਼ੀ ਨੇ ਉਸ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਪੀੜਤਾ ਨੂੰ ਜਿਨਾਹ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਡਾਕਟਰਾਂ ਨੇ ਦੱਸਿਆ ਕਿ ਕੁੜੀ ਦਾ ਚਿਹਰਾ, ਗਲਾ ਅਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਹਨ। ਮਰੀਅਮ ਬੀਬੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ’ਤੇ ਉਨ੍ਹਾਂ ਦੇ ਹੀ ਇਲਾਕੇ ਦੇ ਮੁਹੰਮਦ ਅਹਿਮਦ ਨਾਮਕ ਸ਼ਖ਼ਸ ਨੇ ਹਮਲਾ ਕੀ ਤਾ ਹੈ। ਉਹ ਉਨ੍ਹਾਂ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ, ‘ਵਿਆਹ ਤੋਂ ਇਨਕਾਰ ਕਰਨ ’ਤੇ ਅਹਿਮਦ ਨੇ ਉਨ੍ਹਾਂ ਦੀ ਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਮੰਗਲਵਾਰ ਨੂੰ ਜਦੋਂ ਉਹ ਬਾਜ਼ਾਰ ਜਾ ਰਹੀ ਸੀ, ਉਦੋਂ ਅਹਿਮਦ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।’
ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ
ਲਾਹੌਰ ਪੁਲਸ ਦੇ ਮੁਖੀ ਗੁਲਾਮ ਮਹਿਮੂਦ ਡੋਗਰੀ ਨੇ ਮਾਮਲੇ ਦੀ ਜਾਣਕਾਰੀ ਲੈਂਦੇ ਹਏ ਦੋਸ਼ੀ ਨੂੰ ਜਲਦ ਤੋਂ ਜਲਦ ਫੜਨ ਦਾ ਹੁਕਮ ਦਿੱਤਾ ਹੈ। ਐਫ.ਆਈ.ਆਰ. ਵਿਚ ਅੱਤਵਾਦ ਵਿਰੋਧੀ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪਾਕਿਸਤਾਨ ਵਿਚ ਤੇਜ਼ਾਬੀ ਹਮਲਿਆਂ ਦੀਆਂ ਵਾਰਦਾਤਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ, ਖ਼ਾਸ ਕਰਕੇ ਪੰਜਾਬ ਸੂਬੇ ਵਿਚ। ‘ਡੋਨ’ ਅਖ਼ਬਾਰ ਮੁਤਾਬਕ ਪਾਕਿਸਤਾਨ ਚਿ 1994 ਤੋਂ 2018 ਦਰਮਿਆਨ 9340 ਲੋਕ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ