ਜੇਕਰ ਬੌਸ ਨਾਲ ਪੀਂਦੇ ਹੋ ਸਿਗਰੇਟ ਤਾਂ ਜਲਦੀ ਮਿਲੇਗਾ ਪ੍ਰਮੋਸ਼ਨ!

12/13/2019 5:02:31 PM

ਵਾਸ਼ਿੰਗਟਨ- ਸਮੋਕਿੰਗ ਨੂੰ ਲੈ ਕੇ ਨੈਗੇਟਿਵ ਖਬਰਾਂ ਤੇ ਰਿਪੋਟਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਨਾ ਸਿਰਫ ਪੈਸਿਆਂ ਦੀ ਬਰਬਾਦੀ ਹੈ ਬਲਕਿ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਪਰ ਇਕ ਰਿਪੋਰਟ ਪੜ੍ਹਨ ਤੋਂ ਬਾਅਦ ਸਿਗਰੇਟ ਪੀਣ ਵਾਲਿਆਂ ਦੀ ਖੁਸ਼ੀ ਵਧ ਸਕਦੀ ਹੈ। ਨੈਸ਼ਨਲ ਬਿਊਰੋ ਆਫ ਇਕਾਨੋਮੀ ਰਿਸਰਚ ਵਲੋਂ ਜਾਰੀ ਇਕ ਰਿਸਰਚ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੁਰਸ਼ ਪ੍ਰਬੰਧਕਾਂ ਦੇ ਨਾਲ ਸਿਗਰੇਟਨੋਸ਼ੀ ਕਰਨ ਵਾਲੇ ਜ਼ਿਆਦਾਤਰ ਕਰਮਚਾਰੀ ਆਪਣੇ ਕਰੀਅਰ ਵਿਚ ਤੇਜ਼ੀ ਨਾਲ ਅੱਗੇ ਵਧਦੇ ਹਨ।

ਰਿਸਰਚ ਵਿਚ ਕਿਹਾ ਗਿਆ ਹੈ ਕਿ ਬੌਸ ਦੇ ਨਾਲ ਸਿਗਰੇਟਨੋਸ਼ੀ ਨਹੀਂ ਕਰਨ ਵਾਲੇ ਕਰਮਚਾਰੀਆਂ ਦੀ ਤੁਲਨਾ ਵਿਚ ਬੌਸ ਦਾ ਸਾਥ ਦੇਣ ਵਾਲੇ ਕਰਮਚਾਰੀਆਂ ਦਾ ਪ੍ਰਮੋਸ਼ਨ ਜਲਦੀ ਹੁੰਦਾ ਹੈ। ਸਿਗਰੇਟ ਬ੍ਰੇਕ ਨੂੰ ਉਹਨਾਂ ਮਾਮਲਿਆਂ ਵਿਚ ਪੁਰਸ਼ ਕਰਮਚਾਰੀਆਂ ਦੇ ਲਈ ਫਾਇਦੇਮੰਦ ਪਾਇਆ ਗਿਆ ਹੈ ਜਿਥੇ ਦਫਤਰ ਵਿਚ ਮਹਿਲਾ ਕਰਮਚਾਰੀ ਵੀ ਸਨ। ਮਤਲਬ ਇਸ ਰਿਪੋਰਟ ਦੇ ਆਧਾਰ 'ਤੇ ਜੇਕਰ ਤੁਸੀਂ ਸਿਗਰੇਟ ਪੀਂਦੇ ਹੋ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਤੁਹਾਡਾ ਪ੍ਰਮੋਸ਼ਨ ਜਲਦੀ ਹੋ ਜਾਵੇਗਾ।

ਵੱਡੇ ਪੈਮਾਨੇ 'ਤੇ ਕੀਤੇ ਗਏ ਇਕ ਅਧਿਐਨ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਹੈ। ਇਸ ਵਿਚ ਪਤਾ ਲੱਗਿਆ ਹੈ ਕਿ ਦਫਤਰ ਵਿਚ ਪੁਰਸ਼ ਕਰਮਚਾਰੀਆਂ ਨੂੰ ਇਕ ਪੁਰਸ਼ ਪ੍ਰਬੰਧਕ ਹੋਣ ਨਾਲ ਲਾਭ ਹੁੰਦਾ ਹੈ। ਉਥੇ ਹੀ ਮਹਿਲਾ ਕਰਮਚਾਰੀਆਂ ਦੇ ਮਾਮਲੇ ਵਿਚ ਪ੍ਰਮੋਸ਼ਨ ਦੀ ਦਰ ਸਮਾਨ ਹੁੰਦੀ ਹੈ ਫਿਰ ਚਾਹੇ ਬੌਸ ਮਹਿਲਾ ਹੋਵੇ ਜਾਂ ਪੁਰਸ਼। ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਬੌਸ ਉਹਨਾਂ ਹੀ ਲੋਕਾਂ ਨੂੰ ਤਰਜੀਹ ਦਿੰਦੇ ਹਨ, ਜੋ ਉਹਨਾਂ ਵਰਗੇ ਹੁੰਦੇ ਹਨ ਜਾਂ ਦਿਖਦੇ ਹਨ। ਇਸ ਲਿਹਾਜ਼ ਨਾਲ ਵੀ ਪੁਰਸ਼ਾਂ ਨੂੰ ਫਾਇਦਾ ਮਿਲਦਾ ਹੈ ਕਿਉਂਕਿ ਕਰਮਚਾਰੀ ਰੈਂਕ ਵਿਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।

ਇਸ ਰਿਸਰਚ ਨੂੰ ਹਾਵਰਡ ਬਿਜ਼ਨੈਸ ਸਕੂਲ ਦੇ ਜੋ ਕੁਲੇਨ ਤੇ ਯੂ.ਸੀ.ਐਲ.ਏ. ਐਂਡਰਸਨ ਸਕੂਲ ਆਫ ਮੈਨੇਜਮੈਂਟ ਦੇ ਰਿਕਾਰਡੋ ਪੇਰੇਜ਼-ਟਰੁਗਲੀਆ ਨੇ ਕੀਤਾ ਹੈ। ਇਸ ਤੋਂ ਪਤਾ ਲੱਗਿਆ ਕਿ ਕਰਮਚਾਰੀ ਦੇ ਰੰਗਰੂਪ ਦਾ ਵੀ ਪ੍ਰਮੋਸ਼ਨ 'ਤੇ ਅਸਰ ਪੈਂਦਾ ਹੈ। ਇਸ ਅਧਿਐਨ ਵਿਚ ਪਹਿਲਾਂ ਹੋ ਚੁੱਕੀ ਰਿਸਰਚ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ਪੁਰਸ਼ ਸਪਾਂਸਰ ਦੂਜੇ ਗਰੁੱਪਾਂ ਦੀ ਤੁਲਨਾ ਵਿਚ ਪੁਰਸ਼ਾਂ ਦੇ ਨਾਲ ਬਿਹਤਰ ਕੰਮ ਕਰਦੇ ਹਨ ਤੇ ਇਸ ਕਾਰਨ ਉਹਨਾਂ ਦਾ ਪ੍ਰਮੋਸ਼ਨ ਵੀ ਬਿਹਤਰ ਹੁੰਦਾ ਹੈ। ਇਸ ਲਈ ਪੁਰਸ਼ ਬੌਸ ਹੋਣ 'ਤੇ ਪੁਰਸ਼ਾਂ ਨੂੰ ਔਰਤਾਂ ਦੀ ਤੁਲਨਾ ਵਿਚ ਜ਼ਿਆਦਾ ਫਾਇਦਾ ਮਿਲਦਾ ਹੈ।


Baljit Singh

Content Editor

Related News