ਵੱਡੀ ਖ਼ਬਰ : ਜਹਾਜ਼ ਹਾਦਸੇ 'ਚ ਮਲਾਵੀ ਦੇ ਉਪ ਰਾਸ਼ਟਰਪਤੀ ਤੇ 9 ਹੋਰ ਲੋਕਾਂ ਦੀ ਮੌਤ

06/11/2024 5:22:15 PM

ਇੰਟਰਨੈਸ਼ਨਲ ਡੈਸਕ : ਮਲਾਵੀ ਦੇ ਉਪ ਰਾਸ਼ਟਰਪਤੀ ਸੋਲੋਸ ਚਿਲਿਮਾ ਅਤੇ 9 ਹੋਰ ਲੋਕਾਂ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੇਸ਼ ਦੇ ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਜਿਹੜੇ ਫੌਜੀ ਜਹਾਜ਼ ਵਿਚ ਉਪ ਰਾਸ਼ਟਰਪਤੀ ਸੋਲੋਸ ਚਿਲਿਮਾ ਸਫ਼ਰ ਕਰ ਰਹੇ ਸਨ, ਉਸ ਦਾ ਮਲਬਾ ਦੇਸ਼ ਦੇ ਉੱਤਰ ਵਿਚ ਇਕ ਪਹਾੜੀ ਇਲਾਕੇ ਵਿਚ ਮਿਲਿਆ ਹੈ। 

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਸੂਤਰਾਂ ਮੁਤਾਬਕ ਇੱਕ ਦਿਨ ਤੋਂ ਵੱਧ ਸਮੇਂ ਤੱਕ ਚੱਲੀ ਖੋਜ ਤੋਂ ਬਾਅਦ ਜਹਾਜ਼ ਦਾ ਮਲਬਾ ਮਿਲਿਆ ਹੈ। ਰਾਸ਼ਟਰਪਤੀ ਚਕਵੇਰਾ ਨੇ ਸਰਕਾਰੀ ਟੈਲੀਵਿਜ਼ਨ 'ਤੇ ਕਿਹਾ ਕਿ ਹਾਦਸੇ 'ਚ ਕੋਈ ਵੀ ਬਚਿਆ ਨਹੀਂ। ਉਪ ਰਾਸ਼ਟਰਪਤੀ ਚਿਲਿਮਾ ਅਤੇ ਅੱਠ ਹੋਰ ਲੋਕਾਂ ਨੂੰ ਲੈ ਕੇ ਜਹਾਜ਼ ਨੇ ਸੋਮਵਾਰ ਸਵੇਰੇ 9.17 ਵਜੇ ਇਸ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰੀ ਸੀ, ਜਿਸ ਨੇ ਲਗਭਗ 45 ਮਿੰਟ ਬਾਅਦ ਰਾਜਧਾਨੀ ਤੋਂ 370 ਕਿਲੋਮੀਟਰ ਦੂਰ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਸੀ। 

ਇਹ ਵੀ ਪੜ੍ਹੋ - ਇਸ ਦੇਸ਼ 'ਚ ਪਾਣੀ ਤੋਂ ਵੀ ਸਸਤਾ ਮਿਲਦੈ 'ਪੈਟਰੋਲ', ਸਿਰਫ 73 ਰੁਪਏ 'ਚ ਫੁੱਲ ਹੋ ਜਾਵੇਗੀ ਟੈਂਕੀ

ਰਾਸ਼ਟਰਪਤੀ ਨੇ ਕਿਹਾ ਕਿ ਹਵਾਈ ਆਵਾਜਾਈ ਕੰਟਰੋਲਰਾਂ ਨੇ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਮਜ਼ੂਜ਼ੂ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਨਾ ਕਰਨ ਅਤੇ ਲਿਲੋਂਗਵੇ ਵਾਪਸ ਮੁੜਨ ਲਈ ਕਿਹਾ। ਇਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲਰ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ। ਜਹਾਜ਼ ਵਿੱਚ ਸੱਤ ਯਾਤਰੀ ਅਤੇ ਤਿੰਨ ਫੌਜੀ ਅਮਲੇ ਦੇ ਮੈਂਬਰ ਸਵਾਰ ਸਨ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News