ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ''ਚ ''ਆਪ'' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ

05/20/2024 6:41:46 PM

ਜਲੰਧਰ (ਮਾਹੀ, ਸੁਨੀਲ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਰੀਬੀ 'ਆਪ' ਆਗੂ ਡਾ. ਮਹਿੰਦਰ ਜੀਤ ਸਿੰਘ ਮਰਵਾਹਾ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਆਪਣੀ ਕਾਰ ਤੋਂ ਜਲੰਧਰ ਤੋਂ ਕਰਤਾਰਪੁਰ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ  ਦੀ ਕਾਰ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਲਿੱਧੜਾਂ ਨੇੜੇ ਪਹੁੰਚੀ ਤਾਂ ਖੜ੍ਹੇ ਟਿੱਪਰ ਦੇ ਨਾਲ ਕਾਰ ਦੀ ਟੱਕਰ ਹੋ ਗਈ।

PunjabKesari

ਮਹਿੰਦਰ ਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਹਿੰਦਰ ਜੀਤ ਸਿੰਘ ਕਰਤਾਰਪੁਰ ਵਿਚ ਚੋਣਾਵੀ ਜਲਸੇ ਵਿਚ ਜਾ ਰਹੇ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ। ਡਾ. ਮਹਿੰਦਰ ਜੀਤ ਸਿੰਘ ਮਰਵਾਹਾ ਪੰਜਾਬ ਦੇ ਡਾਕਟਰ ਵਿੰਗ ਜਨਰਲ ਸਕੱਤਰ ਸਨ। 

ਇਹ ਵੀ ਪੜ੍ਹੋ-  ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


shivani attri

Content Editor

Related News