ਵੱਡੀ ਖ਼ਬਰ : ਈਰਾਨ ਦੇ ਰਾਸ਼ਟਰਪਤੀ ਰਇਸੀ ਦੀ ਹੈਲੀਕਾਪਟਰ ਹਾਦਸੇ ''ਚ ਮੌਤ

05/20/2024 6:41:02 PM

ਤਹਿਹਾਨ- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੇ ਨਾਲ ਹੀ ਇਸ ਹੈਲੀਕਾਪਟਰ ਹਾਦਸੇ ਵਿੱਚ ਵਿਦੇਸ਼ ਮੰਤਰੀ ਦੀ ਵੀ ਜਾਨ ਚਲੀ ਗਈ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੀ ਮੌਤ ਹੈਲੀਕਾਪਟਰ ਹਾਦਸੇ ਵਿੱਚ ਹੋਈ ਹੈ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਮਿਲ ਗਿਆ। ਦਰਅਸਲ ਹੈਲੀਕਾਪਟਰ ਅਜ਼ਰਬਾਈਜਾਨ ਦੇ ਸੰਘਣੇ ਅਤੇ ਪਹਾੜੀ ਖੇਤਰ 'ਚ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹੈਲੀਕਾਪਟਰ ਵਿੱਚ ਰਾਸ਼ਟਰਪਤੀ ਇਬਰਾਹਿਮ ਰਇਸੀ, ਵਿਦੇਸ਼ ਮੰਤਰੀ ਅਤੇ ਹੋਰ ਅਧਿਕਾਰੀ ਸਵਾਰ ਸਨ। ਹਾਦਸੇ ਤੋਂ ਬਾਅਦ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਈਰਾਨੀ ਰੈੱਡ ਕ੍ਰੀਸੈਂਟ ਦੇ ਮੁਖੀ ਨੇ ਕਿਹਾ ਕਿ ਬਚਾਅ ਦਲ ਹਾਦਸੇ ਵਾਲੀ ਥਾਂ ਅਤੇ ਹੈਲੀਕਾਪਟਰ ਦੇ ਮਲਬੇ 'ਤੇ ਪਹੁੰਚ ਗਏ ਹਨ। ਸਾਨੂੰ ਬਚਾਅ ਟੀਮਾਂ ਤੋਂ ਵੀਡੀਓ ਪ੍ਰਾਪਤ ਹੋਏ ਹਨ। ਉਸ ਦਾ ਕਹਿਣਾ ਹੈ ਕਿ ਹੈਲੀਕਾਪਟਰ ਦਾ ਪੂਰਾ ਕੈਬਿਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਸੜ ਗਿਆ। ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਸਾਈਟ 'ਤੇ ਬਚੇ ਹੋਏ ਲੋਕਾਂ ਦੇ ਕੋਈ ਸੰਕੇਤ ਨਹੀਂ ਹਨ। ਉਸੇ ਸਮੇਂ ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਆਈ.ਆਰ.ਆਈ.ਐਨ.ਐਨ ਅਤੇ ਅਰਧ-ਸਰਕਾਰੀ ਖ਼ਬਰ ਏਜੰਸੀ ਮੇਹਰ ਨਿਊਜ਼ ਨੇ ਦੱਸਿਆ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਨੂੰ ਲਿਜਾ ਰਹੇ ਹੈਲੀਕਾਪਟਰ ਦੇ ਕਰੈਸ਼ ਸਾਈਟ 'ਤੇ ਕੋਈ ਵੀ ਜ਼ਿੰਦਾ ਨਹੀਂ ਮਿਲਿਆ।

PunjabKesari

ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਰਾਸ਼ਟਰਪਤੀ ਇਬਰਾਹਿਮ ਰਇਸੀ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੀ ਯਾਤਰਾ ਕਰ ਰਹੇ ਸਨ। ਫਿਰ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਦੀ ਇਹ ਘਟਨਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ (375 ਮੀਲ) ਉੱਤਰ-ਪੱਛਮ ਵਿਚ ਅਜ਼ਰਬਾਈਜਾਨ ਦੀ ਸਰਹੱਦ ਨਾਲ ਲੱਗਦੇ ਜੁਲਫਾ ਸ਼ਹਿਰ ਨੇੜੇ ਵਾਪਰੀ। ਸਰਕਾਰੀ ਸਮਾਚਾਰ ਏਜੰਸੀ 'ਇਰਨਾ' ਦੀ ਖ਼ਬਰ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ, ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ ਅਤੇ ਹੋਰ ਅਧਿਕਾਰੀ ਅਤੇ ਬਾਡੀਗਾਰਡ ਵੀ ਰਈਸੀ ਦੇ ਨਾਲ ਯਾਤਰਾ ਕਰ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-UAE ਨੇ ਸ਼ੁਰੂ ਕੀਤਾ ਕੀਤਾ 10 ਸਾਲਾ ਬਲੂ ਰੈਜ਼ੀਡੈਂਸ ਵੀਜ਼ਾ; ਰੱਖੀ ਇਹ ਸ਼ਰਤ

ਪਿਛਲੇ ਮਹੀਨੇ ਈਰਾਨ ਨੇ ਇਜ਼ਰਾਈਲ 'ਤੇ ਕੀਤਾ ਸੀ ਹਮਲਾ 

ਦਰਅਸਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੇ ਹੈਲੀਕਾਪਟਰ ਹਾਦਸੇ 'ਚ ਮਾਰੇ ਜਾਣ ਦੀ ਇਹ ਖ਼ਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਰਾਸ਼ਟਰਪਤੀ ਰਾਇਸੀ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਅਗਵਾਈ 'ਚ ਈਰਾਨ ਨੇ ਪਿਛਲੇ ਮਹੀਨੇ ਇਜ਼ਰਾਈਲ 'ਤੇ ਜ਼ਬਰਦਸਤ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ। . ਇਸ ਤੋਂ ਇਲਾਵਾ ਈਰਾਨ ਦਾ ਯੂਰੇਨੀਅਮ ਸੰਸ਼ੋਧਨ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਰਾਇਸੀ ਐਤਵਾਰ ਤੜਕੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਵਿੱਚ ਸੀ। ਇਹ ਤੀਜਾ ਡੈਮ ਹੈ ਜੋ ਦੋਵਾਂ ਦੇਸ਼ਾਂ ਨੇ ਅਰਸ ਨਦੀ 'ਤੇ ਬਣਾਇਆ ਹੈ।

ਅਮੀਰ ਕੌਣ ਸਨ?

63 ਸਾਲਾ ਇਬਰਾਹਿਮ ਰਇਸੀ ਕੱਟੜਪੰਥੀ ਅਕਸ ਵਾਲਾ ਨੇਤਾ ਹੈ, ਜੋ ਪਹਿਲਾਂ ਦੇਸ਼ ਦੀ ਨਿਆਂਪਾਲਿਕਾ ਦੀ ਅਗਵਾਈ ਕਰ ਚੁੱਕਾ ਹੈ। ਉਸਨੂੰ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੀ ਦੇ ਕਰੀਬੀ ਵਜੋਂ ਦੇਖਿਆ ਜਾਂਦਾ ਸੀ ਅਤੇ ਕੁਝ ਵਿਸ਼ਲੇਸ਼ਕਾਂ ਨੇ ਕਿਹਾ ਕਿ ਜੇਕਰ ਉਹ ਮਰ ਜਾਂਦਾ ਹੈ ਜਾਂ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹੈ ਤਾਂ ਉਹ 85 ਸਾਲਾ ਨੇਤਾ ਦੀ ਥਾਂ ਲੈ ਸਕਦਾ ਹੈ। ਰਇਸੀ ਨੇ ਈਰਾਨ ਦੀਆਂ 2021 ਦੀਆਂ ਰਾਸ਼ਟਰਪਤੀ ਚੋਣਾਂ ਜਿੱਤੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News