ਆਪਣੇ ਹੀ ਦੇਸ਼ ''ਚ ਘਿਰੇ PM ਓਲੀ, ਅਯੁੱਧਿਆ ''ਤੇ ਬਿਆਨ ਤੋਂ ਭੜਕਿਆ ਨੇਪਾਲੀ ਸੰਤ ਸਮਾਜ

Saturday, Jul 18, 2020 - 10:35 PM (IST)

ਕਾਠਮੰਡੂ - ਭਾਰਤ ਨਾਲ ਸਦੀਆਂ ਪੁਰਾਣੇ ਰੋਟੀ-ਬੇਟੀ ਦੇ ਸੰਬੰਧ ਨੂੰ ਤੋਡ਼ਨ ਦੀ ਦਿਸ਼ਾ 'ਚ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ ਕਰ ਰਹੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਹੁਦਾ ਗੁਆਉਣ ਦੇ ਡਰ ਤੋਂ ਸਿਆਸੀ ਖੇਮੇ ਬੰਦੀ 'ਚ ਲੱਗੇ ਹੋਏ ਹਨ। ਰਾਜਨੀਤਕ ਗਲਿਆਰਿਆਂ 'ਚ ਘਿਰੇ ਓਲੀ ਖਿਲਾਫ ਹੁਣ ਜਨਤਾ ਦਾ ਗੁੱਸਾ ਵੀ ਸੜਕਾਂ 'ਤੇ ਨਜ਼ਰ ਆਉਣ ਲੱਗਾ ਹੈ। ਉਥੇ ਹੀ, ਹੁਣ ਓਲੀ ਖਿਲਾਫ ਨੇਪਾਲ ਦੇ ਸੰਤ ਸਮਾਜ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ।

ਓਲੀ ਵਲੋਂ ਪਿਛਲੇ ਦਿਨੀਂ ਭਗਵਾਨ ਰਾਮ ਅਤੇ ਅਯੁੱਧਿਆ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਭੜਕੇ ਸੰਤ 18 ਜੁਲਾਈ ਨੂੰ ਸੜਕਾਂ 'ਤੇ ਉੱਤਰ ਆਏ। ਸੰਤਾਂ ਨੇ ਮਿਥਲਾ 'ਚ ਪੀ.ਐੱਮ. ਦੇ ਬਿਆਨ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਸ਼ਾਮਲ ਸਾਧੁ-ਸੰਤ, ਧਾਰਮਿਕ ਸੰਗਠਨ ਅਤੇ ਆਮ ਨਾਗਰਿਕਾਂ ਦੀ ਮੰਗ ਸੀ ਕਿ ਪੀ.ਐੱਮ. ਓਲੀ ਆਪਣਾ ਬਿਆਨ ਵਾਪਸ ਲੈਣ।


Inder Prajapati

Content Editor

Related News