ਏਮਬ੍ਰੇਅਰ ਨਾਲ ਮਿਲਕੇ ਮਹਿੰਦਰਾ ਭਾਰਤੀ ਹਵਾਈ ਸੈਨਾ ਲਈ ਕਰੇਗੀ ਜਹਾਜ਼ਾਂ ਦਾ ਨਿਰਮਾਣ, MoU 'ਤੇ ਕੀਤੇ ਦਸਤਖ਼ਤ
Saturday, Feb 10, 2024 - 10:21 AM (IST)
ਬਿਜ਼ਨੈੱਸ ਡੈਸਕ : ਬ੍ਰਾਜ਼ੀਲ ਦੀ ਏਅਰੋਨੌਟਿਕਲ ਕੰਪਨੀ ਐਂਬਰੇਅਰ ਅਤੇ ਮਹਿੰਦਰਾ ਗਰੁੱਪ ਨੇ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਲਈ ਮੱਧਮ-ਰੇਂਜ ਦੇ ਟਰਾਂਸਪੋਰਟ ਜਹਾਜ਼ ਬਣਾਉਣ ਲਈ ਸਾਂਝੇਦਾਰੀ ਦਾ ਐਲਾਨ ਕਰ ਦਿੱਤਾ ਹੈ। ਇੱਥੇ ਬ੍ਰਾਜ਼ੀਲ ਦੇ ਦੂਤਾਵਾਸ ਵਿੱਚ ਹਵਾਈ ਸੈਨਾ ਲਈ ਮੀਡੀਅਮ ਟਰਾਂਸਪੋਰਟ ਏਅਰਕ੍ਰਾਫਟ (ਐੱਮ.ਟੀ.ਏ.) ਦੀ ਖਰੀਦ ਪ੍ਰਾਜੈਕਟ ਲਈ ਦੋਵਾਂ ਕੰਪਨੀਆਂ ਦਰਮਿਆਨ ਸਾਂਝੇਦਾਰੀ 'ਤੇ ਇੱਕ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ ਗਏ।
ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼
ਭਾਰਤੀ ਹਵਾਈ ਸੈਨਾ ਆਪਣੇ ਪੁਰਾਣੇ ਟਰਾਂਸਪੋਰਟ ਜਹਾਜ਼ਾਂ ਏਐੱਨ32 ਦੇ ਬੇੜੇ ਨੂੰ ਬਦਲਣ ਲਈ 40 ਤੋਂ ਲੈ ਕੇ 80 ਦਰਮਿਆਨੀ ਰੇਂਜ ਦੇ ਟਰਾਂਸਪੋਰਟ ਏਅਰਕ੍ਰਾਫਟ ਨੂੰ ਖਰੀਦਣ ਦੀ ਤਿਆਰੀ ਵਿਚ ਹੈ। ਇਸ ਦੇ ਬਦਲ ਲਈ ਐਂਬਰੇਅਰ ਡਿਫੈਂਸ ਐਂਡ ਸਕਿਓਰਿਟੀ ਦਾ ਸੀ-390 ਮਿਲੇਨੀਅਮ, ਏਅਰਬੱਸ ਡਿਫੈਂਸ ਐਂਡ ਸਪੇਸ ਦਾ ਏ-400ਐੱਮ ਏਅਰਕ੍ਰਾਫਟ ਅਤੇ ਲਾਕਹੀਡ ਮਾਰਟਿਨ ਦਾ ਸੀ-130 ਜੇ ਜਹਾਜ਼ ਮਜ਼ਬੂਤ ਦਾਅਵੇਦਾਰ ਬਣ ਕੇ ਉਭਰਿਆ ਹੈ।
ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!
ਇੱਕ ਸਾਂਝੇ ਬਿਆਨ ਵਿੱਚ ਐੱਮਓਯੂ ਬਾਰੇ ਜਾਣਕਾਰੀ ਦਿੰਦੇ ਹੋਏ ਐਂਬਰੇਅਰ ਅਤੇ ਮਹਿੰਦਰਾ ਨੇ ਕਿਹਾ ਕਿ ਸੀ-390 ਮਿਲੇਨੀਅਮ 'ਤੇ ਸਹਿਯੋਗ ਭਾਰਤ ਵਿੱਚ ਏਅਰੋਨੌਟਿਕਸ ਅਤੇ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ ਨਾਲ ਸਬੰਧਤ ਨਵੀਨਤਮ ਤਕਨਾਲੋਜੀ ਲਿਆਉਣ ਵਿੱਚ ਮਦਦ ਕਰੇਗਾ। ਐਂਬਰੇਅਰ ਡਿਫੈਂਸ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬੋਸਕੋ ਡਾ ਕੋਸਟਾ ਜੂਨੀਅਰ ਨੇ ਕਿਹਾ, "ਭਾਰਤ ਵਿੱਚ ਇੱਕ ਵਿਭਿੰਨ ਅਤੇ ਮਜ਼ਬੂਤ ਰੱਖਿਆ ਅਤੇ ਏਅਰੋਨਾਟਿਕਸ ਉਦਯੋਗ ਹੈ ਅਤੇ ਅਸੀਂ MTA ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ ਅੱਗੇ ਵਧਾਉਣ ਲਈ ਮਹਿੰਦਰਾ ਨੂੰ ਆਪਣੇ ਸਾਥੀ ਵਜੋਂ ਚੁਣਿਆ ਹੈ।"
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਮਹਿੰਦਰਾ ਦੇ ਏਅਰੋਨਾਟਿਕਲ ਅਤੇ ਰੱਖਿਆ ਖੇਤਰ ਦੇ ਚੇਅਰਮੈਨ ਵਿਨੋਦ ਸਹਾਏ ਨੇ ਕਿਹਾ ਕਿ ਉਨ੍ਹਾਂ ਨੂੰ ਐਂਬਰੇਅਰ ਨਾਲ ਸਾਂਝੇਦਾਰੀ ਸ਼ੁਰੂ ਕਰਨ 'ਤੇ ਮਾਣ ਹੈ। ਉਸ ਨੇ ਕਿਹਾ ਕਿ, "ਇਹ ਭਾਈਵਾਲੀ ਨਾ ਸਿਰਫ਼ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਨੂੰ ਵਧਾਏਗੀ, ਬਲਕਿ ਇੱਕ ਕੁਸ਼ਲ ਉਦਯੋਗੀਕਰਨ ਹੱਲ ਵੀ ਪ੍ਰਦਾਨ ਕਰੇਗੀ, ਜੋ ਮੇਕ ਇਨ ਇੰਡੀਆ ਉਦੇਸ਼ਾਂ ਨਾਲ ਵੀ ਮੇਲ ਖਾਵੇਗਾ ਹੈ।"
ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ
ਐੱਮਓਯੂ 'ਤੇ ਐੱਮਬਰੇਅਰ ਡਿਫੈਂਸ ਐਂਡ ਸਕਿਓਰਿਟੀ ਅਤੇ ਮਹਿੰਦਰਾ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਮਹਿੰਦਰਾ ਡਿਫੈਂਸ ਸਿਸਟਮਜ਼ ਦੁਆਰਾ ਹਸਤਾਖਰ ਕੀਤੇ ਗਏ ਸਨ। ਬਿਆਨ ਮੁਤਾਬਕ ਸੀ-390 ਜਹਾਜ਼ ਏਅਰ-ਟੂ-ਏਅਰ ਰਿਫਿਊਲਿੰਗ ਉਪਕਰਨਾਂ ਨਾਲ ਲੈਸ ਹੈ। ਇਹ ਘੱਟ ਓਪਰੇਟਿੰਗ ਲਾਗਤਾਂ ਦੇ ਨਾਲ ਉੱਚ ਉਤਪਾਦਕਤਾ ਅਤੇ ਸੰਚਾਲਨ ਲਚਕਤਾ ਨੂੰ ਜੋੜਦੇ ਹੋਏ ਬੇਮਿਸਾਲ ਗਤੀਸ਼ੀਲਤਾ ਦੀ ਪੇਸ਼ਕਸ਼ ਕਰਦਾ ਹੈ। ਹੁਣ ਤੱਕ, ਸੀ-390 ਮਿਲੇਨੀਅਮ ਜਹਾਜ਼ ਨੂੰ ਬ੍ਰਾਜ਼ੀਲ, ਪੁਰਤਗਾਲ, ਹੰਗਰੀ, ਨੀਦਰਲੈਂਡ, ਆਸਟਰੀਆ, ਚੈੱਕ ਗਣਰਾਜ ਅਤੇ ਹਾਲ ਹੀ ਵਿੱਚ ਦੱਖਣੀ ਕੋਰੀਆ ਦੁਆਰਾ ਵਰਤੋਂ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8