ਮਾਪਿਆਂ ਦਾ ਚਾਅ ਸਤਵੇਂ ਅਸਮਾਨ ''ਤੇ! ਇਟਲੀ ''ਚ ਪੜ੍ਹ ਕੇ ਅਫ਼ਸਰ ਬਣੀ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲਾਂ ਦੀ ਧੀ

Thursday, Jan 15, 2026 - 05:00 PM (IST)

ਮਾਪਿਆਂ ਦਾ ਚਾਅ ਸਤਵੇਂ ਅਸਮਾਨ ''ਤੇ! ਇਟਲੀ ''ਚ ਪੜ੍ਹ ਕੇ ਅਫ਼ਸਰ ਬਣੀ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲਾਂ ਦੀ ਧੀ

ਰੋਮ (ਦਲਵੀਰ ਸਿੰਘ ਕੈਂਥ) - ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀਆਂ ਧੀਆਂ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਨਵੇਂ ਇਤਿਹਾਸ ਸਿਰਜ ਰਹੀਆਂ ਹਨ। ਇਸੇ ਕੜੀ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਮੱਲਾਂ ਨਾਲ ਸਬੰਧਤ ਨਿਮਰਤ ਕੌਰ ਨੇ ਇਟਲੀ ਦੀ ਪ੍ਰਸਿੱਧ ਕੈਥੋਲਿਕ ਯੂਨੀਵਰਸਿਟੀ ਮਿਲਾਨ ਤੋਂ 'ਅੰਤਰਰਾਸ਼ਟਰੀ ਆਰਥਿਕਤਾ ਅਤੇ ਵਪਾਰ ਪ੍ਰਬੰਧਨ' (International Economics and Management) ਵਿੱਚ ਮਾਸਟਰ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕਰਕੇ ਮਾਪਿਆਂ ਅਤੇ ਭਾਰਤ ਦਾ ਨਾਮ ਰੁਸ਼ਨਾਇਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨਿਮਰਤ ਕੌਰ ਨੇ ਆਪਣੀ ਪੜ੍ਹਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 30/30 ਵੋਟ (ਅੰਕ) ਹਾਸਲ ਕੀਤੇ ਹਨ। ਨਿਮਰਤ ਦੇ ਪਿਤਾ ਰਜਿੰਦਰ ਸਿੰਘ ਅਤੇ ਮਾਤਾ ਕੁਲਵੰਤ ਕੌਰ ਨੇ ਆਪਣੀ ਧੀ ਨੂੰ ਉੱਚ ਸਿੱਖਿਆ ਦਿਵਾਉਣ ਲਈ ਦਿਨ-ਰਾਤ ਮਿਹਨਤ ਕੀਤੀ। ਧੀ ਦੀ ਇਸ ਕਾਮਯਾਬੀ ਤੋਂ ਬਾਅਦ ਪੂਰਾ ਪਰਿਵਾਰ ਬਾਗੋ-ਬਾਗ ਹੈ। ਨਿਮਰਤ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੂੰ ਪੜ੍ਹਾਈ ਪੂਰੀ ਹੁੰਦਿਆਂ ਹੀ ਕਸਟਮ ਵਿਭਾਗ ਵਿੱਚ ਪਹਿਲ ਦੇ ਆਧਾਰ 'ਤੇ ਨੌਕਰੀ ਵੀ ਮਿਲ ਗਈ ਹੈ।

ਇਹ ਵੀ ਪੜ੍ਹੋ: "ਤੁਸੀਂ ਭਾਵੇਂ ਕਿਤੇ ਵੀ ਭੱਜ ਜਾਓ, ਅਸੀਂ ਤੁਹਾਨੂੰ ਲੱਭ ਲਵਾਂਗੇ" ; ਕੈਨੇਡਾ ਨੇ ਭਾਰਤ ਤੋਂ ਮੰਗੀ ਪਨੇਸਰ ਦੀ ਹਵਾਲਗੀ

PunjabKesari

ਨਿਮਰਤ ਕੌਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਟਲੀ ਵਿੱਚ ਰਹਿ ਰਹੇ ਹੋਰਨਾਂ ਭਾਰਤੀ ਬੱਚਿਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਹੀ ਉਹ ਸਾਧਨ ਹੈ, ਜਿਸ ਨਾਲ ਇਨਸਾਨ ਹਰ ਬੁਲੰਦੀ ਨੂੰ ਛੂਹ ਸਕਦਾ ਹੈ। ਉਸਨੇ ਕਿਹਾ ਕਿ ਜਿਹੜੇ ਮਾਪੇ ਬੱਚਿਆਂ ਦੇ ਭਵਿੱਖ ਲਈ ਆਪਣੇ ਸੁੱਖ ਕੁਰਬਾਨ ਕਰਦੇ ਹਨ, ਉਨ੍ਹਾਂ ਦਾ ਮਾਣ ਵਧਾਉਣਾ ਹਰ ਬੱਚੇ ਦਾ ਫ਼ਰਜ਼ ਹੈ।

ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians

ਪਿਆਚੈਂਸਾ ਇਲਾਕੇ ਵਿੱਚ ਰਹਿੰਦੇ ਨਿਮਰਤ ਦੇ ਪਿਤਾ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਨ੍ਹਾਂ ਨੇ ਇਟਲੀ ਰਹਿੰਦੇ ਹੋਰਨਾਂ ਪੰਜਾਬੀ ਮਾਪਿਆਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਚੰਗੀ ਪੜ੍ਹਾਈ ਲਈ ਜ਼ਰੂਰ ਪ੍ਰੇਰਿਤ ਕਰਨ। 

ਇਹ ਵੀ ਪੜ੍ਹੋ: ਸਿਰ 'ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ 'ਚ ਤੜਫ਼ਾ-ਤੜਫ਼ਾ ਮਾਰ'ਤਾ ਬਜ਼ੁਰਗ ਜੋੜਾ, ਹੁਣ...


author

cherry

Content Editor

Related News