ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ, ਖ਼ੁਸ਼ ਹੋਏ ਬਾਈਡੇਨ ਨੇ ਕਿਹਾ- ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ

Saturday, Dec 03, 2022 - 09:24 AM (IST)

ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ, ਖ਼ੁਸ਼ ਹੋਏ ਬਾਈਡੇਨ ਨੇ ਕਿਹਾ- ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ

ਵਾਸ਼ਿੰਗਟਨ (ਭਾਸ਼ਾ)- ਭਾਰਤ ਨੂੰ ਅਮਰੀਕਾ ਦਾ 'ਮਜ਼ਬੂਤ' ਭਾਈਵਾਲ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਲਈ ਉਤਸੁਕ ਹਨ। ਭਾਰਤ ਦੀ ਜੀ20 ਦੀ ਪ੍ਰਧਾਨਗੀ ਵੀਰਵਾਰ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਈ। ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ, 'ਭਾਰਤ ਅਮਰੀਕਾ ਦਾ ਇਕ ਮਜ਼ਬੂਤ ਭਾਈਵਲ ਹੈ ਅਤੇ ਮੈਂ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਲਈ ਉਤਸੁਕ ਹਾਂ।'

ਇਹ ਵੀ ਪੜ੍ਹੋ: ਗੋਲਡੀ ਬਰਾੜ ਤੋਂ ਬਾਅਦ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਭਾਰਤ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦੇ ਵਿਸ਼ੇ ਤੋਂ ਪ੍ਰੇਰਿਤ ਹੋ ਕੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗਾ ਅਤੇ ਅੱਤਵਾਦ, ਜਲਵਾਯੂ ਤਬਦੀਲੀ, ਮਹਾਮਾਰੀ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਤੌਰ 'ਤੇ ਸੂਚੀਬੱਧ ਕਰੇਗਾ, ਜਿਨ੍ਹਾਂ ਦਾ ਇਕੱਠੇ ਮਿਲ ਕੇ ਬਿਹਤਰ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਲੇਖ ਵਿਚ ਕਿਹਾ ਕਿ ਭਾਰਤ ਦਾ ਜੀ20 ਏਜੰਡਾ ਸਮਾਵੇਸ਼ੀ, ਅਭਿਲਾਸ਼ੀ, ਕਾਰਵਾਈ ਅਧਾਰਿਤ ਅਤੇ ਨਿਰਣਾਇਕ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਦੋਵੇਂ ਦੇਸ਼ 'ਜਲਵਾਯੂ, ਊਰਜਾ ਅਤੇ ਖਾਦ ਸੰਕਟ ਵਰਗੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਦੇ ਹੋਏ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣਗੇ।' ਰਾਜ/ਸਰਕਾਰ ਦੇ ਮੁਖੀਆਂ ਦੇ ਪੱਧਰ 'ਤੇ ਅਗਲਾ ਜੀ-20 ਨੇਤਾਵਾਂ ਦਾ ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲਾ ਹੈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News