ਲਾਕਡਾਊਨ ਹੱਟਦੇ ਹੀ ਵੁਹਾਨ ''ਚ ਸੰਸਕਾਰ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ

04/12/2020 9:20:16 PM

ਬੀਜਿੰਗ - ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਚੱਲਦੇ 76 ਦਿਨ ਤੋਂ ਜਾਰੀ ਲਾਕਡਾਊਨ ਹੁਣ ਹਟਾ ਲਿਆ ਗਿਆ ਹੈ। ਬਜ਼ਾਰ ਹੁਣ ਆਮ ਹੋਣ ਲੱਗੇ ਹਨ ਅਤੇ ਲੋਕਾਂ ਨੇ ਕੰਮ 'ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਸਰਕਾਰੀ ਅੰਕਡ਼ਿਆਂ ਮੁਤਾਬਕ, ਵੁਹਾਨ ਵਿਚ ਇਨਫੈਕਸ਼ਨ ਨਾਲ ਕਰੀਬ 200 ਮੌਤਾਂ ਹੋਈਆਂ ਹਨ। ਹੁਣ ਲਾਕਡਾਊਨ ਹੱਟਦੇ ਹੀ ਸ਼ਹਿਰ ਵਿਚ ਸੰਸਕਾਰ ਲਈ ਲੰਬੀ ਲਾਈਨਾਂ ਲੱਗ ਗਈਆਂ ਹਨ।

ਸੀ. ਐਨ. ਐਨ. ਦੀ ਇਕ ਰਿਪੋਰਟ ਮੁਤਾਬਕ, ਫਿਊਨਰਲ ਹੋਮਸ ਅਤੇ ਕਬਰਸਤਾਨਾਂ ਦੇ ਬਾਹਰ ਲੰਬੀ ਲਾਈਨਾਂ ਦੇਖੀਆਂ ਜਾ ਰਹੀਆਂ ਹਨ। ਝਾਂਗ ਹੇਈ ਦੱਸਦੇ ਹਨ ਕਿ ਲਾਕਡਾਊਨ ਹੱਟਣ ਤੋਂ ਬਾਅਦ ਮੈਂ ਗੱਡੀ ਕੱਢੀ ਅਤੇ ਆਪਣੇ ਬੁੱਢੇ ਪਿਤਾ ਦੇ ਸੰਸਕਾਰ ਲਈ 500 ਕਿਲੋਮੀਟਰ ਡਰਾਈਵ ਕਰਕੇ ਵੁਹਾਨ ਪਹੁੰਚਿਆ ਹਾਂ। ਝਾਂਗ ਦੇ ਪਿਤਾ ਦੀ ਉਮਰ 76 ਸਾਲ ਸੀ ਅਤੇ ਉਨਾਂ ਦਾ ਇਕ ਪੈਰ ਟੁੱਟ ਗਿਆ ਸੀ ਪਰ ਲਾਕਡਾਊਨ ਦੇ ਚੱਲਦੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਬਾਅਦ ਵਿਚ ਕਿਸੇ ਤਰ੍ਹਾਂ ਨਾਲ ਜਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਉਨ੍ਹਾਂ ਨੂੰ ਕੋਰੋਨਾਵਾਇਰਸ ਹੋ ਗਿਆ ਅਤੇ ਉਨ੍ਹਾਂ ਦੀ 2 ਦਿਨ ਬਾਅਦ ਮੌਤ ਹੋ ਗਈ। ਲਾਕਡਾਊਨ ਕਾਰਨ ਝਾਂਗ ਨਾ ਤਾਂ ਪਿਤਾ ਨਾਲ ਮਿਲ ਪਾਏ ਅਤੇ ਹੁਣ ਉਨ੍ਹਾਂ ਨੂੰ ਪਿਤਾ ਦਾ ਸੰਸਕਾਰ ਕਰਨ ਦਾ ਮੌਕਾ ਮਿਲਿਆ ਹੈ।

PunjabKesari

ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਅਵਸ਼ੇਸ਼ ਲੋਕਾਂ ਨੂੰ ਦਿੱਤੇ ਜਾ ਰਹੇ
ਵੁਹਾਨ ਸ਼ਹਿਰ ਦੇ ਇਕ ਫਿਊਨਰਲ ਹੋਮ ਦੇ ਜ਼ਰੀਏ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੇ ਅਵਸ਼ੇਸ਼ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਹਨ। ਦੱਸ ਦਈਏ ਕਿ ਵੁਹਾਨ ਪ੍ਰਸ਼ਾਸਨ ਨੇ 25 ਜਨਵਰੀ ਤੋਂ ਹੀ ਸ਼ਹਿਰ ਵਿਚ ਸਾਰੇ ਤਰ੍ਹਾਂ ਦੇ ਸੰਸਕਾਰਾਂ 'ਤੇ ਪਾਬੰਦੀ ਲਾ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਲੋਕ ਮਰੇ ਜਾਂ ਕੋਰੋਨਾਵਾਇਰਸ ਨਾਲ ਮਾਰੇ ਗਏ, ਉਨ੍ਹਾਂ ਦਾ ਸੰਸਕਾਰ ਕਰਨ ਲਈ ਹੁਣ ਲਾਈਨਾਂ ਲੱਗ ਗਈਆਂ ਹਨ।

ਇਨਾਂ ਲੋਕਾਂ ਵਿਚੋਂ ਕਾਫੀ ਅਜਿਹੇ ਹਨ, ਜਿਨ੍ਹਾਂ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਹੋ ਕੇ ਮਾਰੇ ਗਏ ਆਪਣੇ ਘਰ ਦੇ ਮੈਂਬਰ ਨਾਲ ਆਖਰੀ ਬਾਰ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ, ਨਾ ਹੀ ਇਨ੍ਹਾਂ ਨੂੰ ਦੇਹਾਂ ਦਿੱਤੀਆਂ ਗਈਆਂ। ਸਰਕਾਰ ਦੀ ਗਾਇਡਲਾਇੰਸ ਮੁਤਾਬਕ ਕਿਸੇ ਵੀ ਕੋਰੋਨਾ ਪੀਡ਼ਤ ਦੀ ਦੇਹ ਵਾਇਰਸ ਫੈਲਣ ਦੇ ਨਜ਼ਰੀਏ ਨਾਲ ਘਰ ਵਾਲਿਆਂ ਨੂੰ ਨਹੀਂ ਸੌਂਪਿਆ ਗਿਆ। ਸਰਕਾਰ ਦੀ ਐਡਵਾਇਜ਼ਰੀ ਮੁਤਾਬਕ ਫਿਊਨਰਲ ਨੂੰ ਵੀ ਸ਼ਾਂਤੀ ਨਾਲ ਨਿਪਟਾਇਆ ਜਾਣਾ ਹੈ ਜ਼ਿਆਦਾਤਰ ਲੋਕ ਸਵੇਰੇ ਦੇ ਵੇਲੇ ਵਿਚ ਸੰਸਕਾਰ ਨੂੰ ਅੰਜ਼ਾਮ ਦੇ ਰਹੇ ਹਨ।

ਲਾਕਡਾਊਨ ਖਤਮ ਹੋਇਆ ਪਰ ਡਰ ਨਹੀਂ
ਵੁਹਾਨ ਵਿਚ ਕੋਰੋਨਾਵਾਇਰਸ ਕਾਰਨ ਬੰਦ ਖਤਮ ਹੋਣ ਨਾਲ ਹੇਅਰਸਟਾਈਲਿਸਟ 'ਆਹ ਪਿੰਗ' ਕੰਮ 'ਤੇ ਵਾਪਸ ਆਏ ਹਨ ਪਰ ਉਨ੍ਹਾਂ ਦੇ ਸੈਲੂਨ ਵਿਚ ਕੋਈ ਗਾਹਕ ਨਹੀਂ ਹੈ ਅਤੇ ਕੁਰਸੀਆਂ ਖਾਲੀ ਹਨ। ਵੁਹਾਨ ਕੋਰੋਨਾਵਾਇਰਸ ਦੇ ਭਿਆਨਕ ਸੁਪਨੇ ਤੋਂ ਉਭਰ ਰਿਹਾ ਹੈ, ਆਵਾਜਾਈ 'ਤੇ ਲੱਗੇ ਸਖਤ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ ਅਤੇ ਗਲੋਬਲ ਮਹਾਮਾਰੀ ਦਾ ਇਹ ਕੇਂਦਰ ਹੁਣ ਹੋਲੀ-ਹੋਲੀ ਅੱਗੇ ਵੱਧਣ ਵੱਲ ਹੈ ਪਰ ਵਾਇਰਸ ਦੇ ਨਵੇਂ ਦੌਰ ਦਾ ਸ਼ੱਕ ਨਾਲ ਪੂਰੀ ਤਰ੍ਹਾਂ ਉਭਰਣ ਦੀ ਪ੍ਰਕਿਰਿਆ ਰੋਕਿਆ ਜਾ ਰਿਹਾ ਹੈ। ਕਈ ਕਾਰੋਬਾਰ ਅਤੇ ਸਕੂਲ ਅਜੇ ਵੀ ਬੰਦ ਹਨ, ਰੈਸਤਰਾਂ ਵਿਚ ਗਾਹਕਾਂ ਨੂੰ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਹੁਣ ਵੀ ਸੀਲ ਹਨ।

PunjabKesari


Khushdeep Jassi

Content Editor

Related News