ਪ੍ਰਿੰਸ ਫਿਲਿਪ ਨੂੰ ਇਲਾਜ ਲਈ ਦੂਜੇ ਹਸਪਤਾਲ 'ਚ ਕੀਤਾ ਗਿਆ ਤਬਦੀਲ

03/02/2021 1:31:35 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਦੇ ਕਿੰਗ ਐਡਵਰਡ ਹਸਪਤਾਲ ਵਿਚ ਪਿਛਲੇ 13 ਦਿਨਾਂ ਤੋਂ ਦਾਖਲ ਪ੍ਰਿੰਸ ਫਿਲਿਪ ਨੂੰ ਅਗਲੇਰੇ ਇਲਾਜ ਲਈ ਸੋਮਵਾਰ ਨੂੰ ਲੰਡਨ ਦੇ ਸੇਂਟ ਬਾਰਥੋਲੋਮਿਓਜ਼ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਪ੍ਰਿੰਸ ਫਿਲਿਪ ਨੂੰ ਇਨਫੈਕਸ਼ਨ ਦੇ ਇਲਾਜ ਦੇ ਨਾਲ ਪਹਿਲਾਂ ਤੋਂ ਮੌਜੂਦ ਦਿਲ ਦੀ ਸਥਿਤੀ ਦੇ ਟੈਸਟ ਅਤੇ ਨਿਰੀਖਣ ਲਈ ਇਸ ਹਸਪਤਾਲ ਲਿਜਾਇਆ ਗਿਆ ਹੈ। ਦਿਲ ਦੀ ਦੇਖਭਾਲ ਲਈ ਮਸ਼ਹੂਰ ਇਸ ਹਸਪਤਾਲ ਵਿੱਚ ਤਬਦੀਲ ਕਰਨ ਮੌਕੇ ਪੁਲਸ ਦੀ ਵੱਡੀ ਮੌਜੂਦਗੀ ਦੇ ਨਾਲ ਕਿੰਗ ਹਸਪਤਾਲ ਦੇ ਬਾਹਰ ਜਾਣ ਦੇ ਰਾਸਤੇ ਨੂੰ ਸਿਹਤ ਕਰਮਚਾਰੀਆਂ ਨੇ ਛਤਰੀਆਂ ਨਾਲ ਕਵਰ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਸਰਕਾਰ ਦੀ ਇਸ ਨੀਤੀ 'ਤੇ ਬਾਈਡੇਨ ਪ੍ਰਸ਼ਾਸਨ ਨੇ ਜਤਾਇਆ ਸਖ਼ਤ ਇਤਰਾਜ

ਪ੍ਰਿੰਸ ਦੀ ਸਥਿਤੀ ਸਥਿਰ ਹੈ ਅਤੇ ਉਹ ਇਲਾਜ ਲਈ ਪ੍ਰਤੀਕ੍ਰਿਆ ਦੇ ਰਹੇ ਹਨ ਪਰ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਫਤੇ ਦੇ ਅੰਤ ਤੱਕ ਹਸਪਤਾਲ ਵਿਚ ਰਹਿਣਗੇ। ਸੇਂਟ ਬਾਰਥੋ ਦੇਸ਼ ਦਾ ਸਭ ਤੋਂ ਪੁਰਾਣਾ ਹਸਪਤਾਲ ਹੈ ਜੋ ਕਿ ਆਪਣੀਆਂ ਕਾਰਡੀਓਵੈਸਕੁਲਰ ਸੇਵਾਵਾਂ ਲਈ ਪ੍ਰਮੁੱਖ ਹੈ। ਫਿਲਿਪ, ਜੋ ਕਿ ਆਪਣੇ 100ਵੇਂ ਜਨਮਦਿਨ ਤੋਂ ਤਕਰੀਬਨ ਤਿੰਨ ਮਹੀਨੇ ਦੂਰ ਹਨ, ਨੂੰ ਬੀਮਾਰ ਮਹਿਸੂਸ 'ਤੋਂ ਬਾਅਦ ਮੰਗਲਵਾਰ 16 ਫਰਵਰੀ ਦੀ ਸ਼ਾਮ ਨੂੰ ਕਿੰਗ ਐਡਵਰਡ ਸੱਤਵੇਂ ਵਿੱਚ ਦਾਖਲ ਕਰਵਾਇਆ ਗਿਆ ਸੀ।


Vandana

Content Editor

Related News