ਮਸਜਿਦ ''ਚ ਚਾਕੂਬਾਜ਼ੀ ਨੂੰ ਲੈਕੇ ਲੰਡਨ ਪੁਲਸ ਨੇ ਬੇਘਰ ਨੂੰ ਦੋਸ਼ੀ ਠਹਿਰਾਇਆ
Saturday, Feb 22, 2020 - 09:36 PM (IST)

ਲੰਡਨ (ਏ.ਐਫ.ਪੀ.)- ਲੰਡਨ ਪੁਲਸ ਨੇ ਸ਼ਨੀਵਾਰ ਨੂੰ ਮਸਜਿਦ ਵਿਚ ਨਮਾਜ਼ ਪੜ੍ਹ ਰਹੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਅਤੇ ਨਾਜਾਇਜ਼ ਚਾਕੂ ਰੱਖਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਹੈ। ਸ਼ੱਕੀ ਡੇਨੀਅਲ ਹੋਰਟਨ (29) ਨੂੰ ਬੇਘਰ ਦੱਸਿਆ ਗਿਆ ਹੈ। ਡੇਨੀਅਲ 'ਤੇ ਦੋਸ਼ ਹੈ ਕਿ ਉਸ ਨੇ ਵੀਰਵਾਰ ਨੂੰ ਨਮਾਜ਼ ਦੇ ਦੌਰਾਨ ਲੰਡਨ ਕੇਂਦਰੀ ਮਸਜਿਦ ਦੇ ਮੁਅੱਜਿਨ ਰਫਤ ਮਗਲਾਦ ਨੂੰ ਚਾਕੂ ਮਾਰ ਦਿੱਤਾ। ਲੰਡਨ ਹਸਪਤਾਲ ਵਿਚ ਇਲਾਜ ਤੋਂ ਬਾਅਦ ਸ਼ੁੱਕਰਵਾਰ ਨੂੰ ਮਸਜਿਦ ਪਰਤੇ ਰਫਤ ਨੇ ਪੱਤਰਕਾਰਾਂ ਨੂੰ ਦੱਸਿਆ ਮੈਂ ਉਸ ਨੂੰ ਮੁਆਫ ਕਰ ਦਿੱਤਾ ਹੈ। ਮੈਨੂੰ ਉਸ ਦੇ ਲਈ ਦੁੱਖ ਹੈ। ਮੁਸਲਿਮ ਹੋਣ ਦੇ ਨਾਅਤੇ ਮੈਨੂੰ ਆਪਣੇ ਦਿਲ ਵਿਚ ਕੋਈ ਨਫਰਤ ਰੱਖਣ ਦੀ ਲੋੜ ਨਹੀਂ ਹੈ। ਸ਼ਨੀਵਾਰ ਨੂੰ ਬਾਅਦ ਡੇਨੀਅਲ ਵੇਸਟਮਿੰਸਟਰ ਅਦਾਲਤ ਵਿਚ ਸ਼ੁਰੂਆਤੀ ਸੁਣਵਾਈ ਲਈ ਪੇਸ਼ ਹੋਵੇਗਾ।