ਕਈ ਸਾਲਾਂ ਤੋਂ ਹੱਥ ''ਤੇ ਨਿੱਜੀ ਅੰਗ ਉਗਾ ਰਿਹਾ ਸੀ ਸਖ਼ਸ਼, ਕੋਰੋਨਾ ਨੇ ਪਾਈ ਅੜਚਣ ਪਰ ਮਿਲੀ ਸਫ਼ਲਤਾ

08/03/2020 6:00:50 PM

ਲੰਡਨ (ਬਿਊਰੇ): ਗੰਭੀਰ ਬਲੱਡ ਇਨਫੈਕਸ਼ਨ ਕਾਰਨ ਕਿਸੇ ਵਿਅਕਤੀ ਨੂੰ ਆਪਣਾ ਲਿੰਗ ਗਵਾਉਣਾ ਪੈ ਸਕਦਾ ਹੈ। ਇਸ ਦੇ ਬਾਰੇ ਵਿਚ ਸ਼ਾਇਦ ਤੁਸੀਂ ਪਹਿਲਾਂ ਕਦੇ ਸੁਣਿਆ ਨਹੀਂ ਹੋਵੇਗਾ। ਪਰ ਬ੍ਰਿਟੇਨ ਦੇ ਇਕ ਵਿਅਕਤੀ ਨਾਲ ਅਜਿਹਾ ਹੀ ਕੁਝ ਹੋਇਆ। ਸਾਲ 2014 ਦੀ ਗੱਲ ਹੈ ਜਦੋਂ 45 ਸਾਲਾ ਮੈਲਕੋਮ ਮੈਕਡੋਨਾਲਡ ਦੇ ਖੂਨ ਵਿਚ ਖਾਸ ਤਰ੍ਹਾਂ ਦਾ ਇਨਫੈਕਸਨ ਹੋ ਗਿਆ। ਇਸ ਇਨਫੈਕਸ਼ਨ ਕਾਰਨ ਉਸ ਦੇ ਹੱਥਾਂ-ਪੈਰਾਂ ਦੀਆਂ ਉਂਗਲਾਂ ਕਾਲੀਆਂ ਪੈਣ ਲੱਗੀਆਂ। ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੈਲਕੋਮ ਦਾ ਜਣਨ ਅੰਗ ਵੀ ਕਾਲਾ ਪੈਣ ਲੱਗਾ। ਕੁਝ ਦਿਨ ਬਾਅਦ ਮੈਲਕੋਮ ਦੀਆਂ ਉਂਗਲਾਂ ਤਾਂ ਠੀਕ ਹੋ ਗਈਆਂ ਪਰ ਉਸ ਦਾ ਜਣਨ ਅੰਗ ਖੁਦ ਹੀ ਸਰੀਰ ਤੋਂ ਵੱਖ ਹੋ ਕੇ ਡਿੱਗ ਪਿਆ। ਲਿੰਗ ਗਵਾਉਣ ਦੇ ਬਾਅਦ ਮੈਲਕਮ ਕਾਫੀ ਨਿਰਾਸ਼ ਰਹਿਣ ਲੱਗੇ।

PunjabKesari

ਉਸ ਦੇ ਬਾਅਦ ਡਾਕਟਰਾਂ ਨੇ ਕਮਾਲ ਦਾ ਕੰਮ ਕੀਤਾ। ਡਾਕਟਰਾਂ ਨੇ ਮੈਲਕੋਮ ਦੇ ਹੱਥ 'ਤੇ ਨਿੱਜੀ ਅੰਗ ਉਗਾਉਣਾ ਸ਼ੁਰੂ ਕਰ ਦਿੱਤਾ ਪਰ ਕੋਰੋਨਾ ਕਾਰਨ ਮੈਲਕੋਮ ਦਾ ਲਿੰਗ ਉਸ ਦੀ ਸਹੀ ਜਗ੍ਹਾ 'ਤੇ ਨਹੀਂ ਲੱਗ ਪਾ ਰਿਹਾ ਸੀ। ਦੀ ਸਨ ਅਤੇ ਨਿਊਯਾਰਕ ਪੋਸਟ ਵਿਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਇਸ ਘਟਨ ਦੇ ਬਾਅਦ ਮੈਲਕੋਮ ਦੁਖੀ ਹੋ ਗਏ। ਕਾਫੀ ਸ਼ਰਾਬ ਪੀਣ ਲੱਗੇ। ਪਰਿਵਾਰ, ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨਾਲ ਉਹਨਾਂ ਨੇ ਮਿਲਣਾ ਛੱਡ ਦਿੱਤਾ। 2 ਸਾਲਾਂ ਤੱਕ ਇਹੀ ਹਾਲਾਤ ਰਹੇ। ਫਿਰ ਇਕ ਦਿਨ ਮੈਲਕੋਮ ਡਾਕਟਰਾਂ ਕੋਲ ਗਏ। ਡਾਕਟਰਾਂ ਨੇ ਮੈਲਕੋਮ ਨੂੰ ਕਿਹਾ ਕਿ ਤੁਹਾਡੇ ਹੱਥ 'ਤੇ ਲਿੰਗ ਨੂੰ ਉਗਾਉਣ ਲਈ ਕੁਝ ਮਹੀਨੇ ਲੱਗਣਗੇ।

PunjabKesari

ਮੈਲਕੋਮ ਲੰਡਨ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਡੇਵਿਡ ਰਾਲਫ ਨਾਲ ਮਿਲੇ। ਪ੍ਰੋਫੈਸਰ ਡੇਵਿਡ ਰਾਲਫ ਨਵਾਂ ਲਿੰਗ ਬਣਾਉਣ ਦੇ ਮਾਹਰ ਹਨ। ਇਸ ਦੇ ਲਈ ਉਹ ਸਰੀਰ ਦੇ ਹੱਥ ਜਾਂ ਪੈਰ 'ਤੇ ਨਵਾਂ ਲਿੰਗ ਉਗਾਉਂਦੇ ਹਨ। ਪ੍ਰੋਫੈਸਰ ਡੇਵਿਡ ਨੇ ਮੈਲਕੋਮ ਨੂੰ ਕਿਹਾ ਕਿ ਅਸੀਂ ਤੁਹਾਨੂੰ ਨਵਾਂ ਲਿੰਗ ਦੇ ਦੇਵਾਂਗੇ ਪਰ ਇਸ ਵਿਚ ਥੋੜ੍ਹਾ ਸਮਾਂ ਲੱਗੇਗਾ। ਡੇਵਿਡ ਨੇ ਮੈਲਕੋਮ ਨੂੰ ਨਵਾਂ ਲਿੰਗ ਬਣਾਉਣ ਦੇ ਸਾਰੇ ਤਰੀਕੇ ਦੱਸੇ ਤਾਂ ਮੈਲਕੋਮ ਨੇ ਹੱਥ 'ਤੇ ਨਵਾਂ ਲਿੰਗ ਉਗਾਉਣ ਦੀ ਮੈਡੀਕਲ ਪ੍ਰਕਿਰਿਆ ਨੂੰ ਚੁਣਿਆ। ਇਸ ਪ੍ਰਕਿਰਿਆ ਵਿਚ 2 ਸਾਲ ਲੱਗਣ ਵਾਲੇ ਸਨ। ਮੈਲਕੋਮ ਦਾ ਮਾਮਲਾ ਨੈਸ਼ਨਲ ਹੈਲਥ ਸਰਵਿਸ (NHS) ਦੇ ਕੋਲ ਗਿਆ। ਮੈਲਕੋਮ ਨੂੰ ਨੈਸ਼ਨਲ ਹੈਲਥ ਸਰਵਿਸ ਤੋਂ ਸਰਜਰੀ ਕਰਾਉਣ ਲਈ ਫੰਡ ਵੀ ਮਿਲ ਗਿਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : 56,000 ਤੋਂ ਵਧੇਰੇ ਭਾਰਤੀ ਪ੍ਰਵਾਸੀਆਂ ਨੇ ਛੱਡਿਆ ਓਮਾਨ

ਮੈਲਕੋਮ ਨੂੰ 50 ਹਜ਼ਾਰ ਪੌਂਡ ਮਤਲਬ ਕਰੀਬ 5 ਲੱਖ ਰੁਪਏ ਦਾ ਫੰਡ ਮਿਲਿਆ। ਪ੍ਰੋਫੈਸਰ ਡੇਵਿਡ ਰਾਲਫ ਨੇ ਮੈਲਕੋਮ ਦੀਆਂ ਨਾੜੀਆਂ ਅਤੇ ਮਾਂਸਪੇਸ਼ੀਆਂ ਤੋਂ ਨਵਾਂ ਲਿੰਗ ਬਣਾ ਕੇ ਉਸ ਦੇ ਹੱਥ ਨਾਲ ਜੋੜ ਦਿੱਤਾ। ਤਾਂ ਜੋ ਹੱਥ 'ਤੇ ਉਸ ਦਾ ਵਿਕਾਸ ਹੁੰਦਾ ਰਹੇ।ਪ੍ਰੋਫੈਸਰ ਨੇ ਆਕਾਰ ਨੂੰ ਪਹਿਲਾਂ ਤੋਂ ਦੋ ਇੰਚ ਜ਼ਿਆਦਾ ਵੱਡਾ ਕਰ ਦਿੱਤਾ। ਪ੍ਰੋਫੈਸਰ ਨੇ ਨਵੇਂ ਲਿੰਗ ਵਿਚ ਉਹ ਸਾਰੀਆਂ ਚੀਜ਼ਾਂ ਵਿਕਸਿਤ ਕਰ ਦਿੱਤੀਆਂ ਜੋ ਕੁਦਰਤੀ ਲਿੰਗ ਵਿਚ ਹੁੰਦੀਆਂ ਹਨ। ਇਸ ਨਾਲ ਮੈਲਕੋਮ ਦਾ ਆਤਮਵਿਸ਼ਵਾਸ ਵਾਪਸ ਆਉਣ ਲੱਗਾ ਪਰ ਪਿਛਲੇ ਕੁਝ ਮਹੀਨਿਆਂ ਵਿਚ ਕੋਰੋਨਾ ਦੇ ਕਾਰਨ ਮੈਲਕੋਮ ਨੂੰ ਡਾਕਟਰ ਦਾ ਸਮਾਂ ਨਹੀਂ ਸੀ ਮਿਲ ਰਿਹਾ। ਨਾਲ ਹੀ ਹਸਪਤਾਲ ਵਿਚ ਭਰਤੀ ਹੋ ਦੇ ਲਈ ਉਹਨਾਂ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ। 

PunjabKesari

ਆਖਿਰਕਾਰ ਹਾਲ ਹੀ ਵਿਚ ਪ੍ਰੋਫੈਸਰ ਡੇਵਿਡ ਰਾਲਫ ਨੇ ਹੱਥ 'ਤੇ ਉਗਾਏ ਗਏ ਲਿੰਗ ਨੂੰ ਮੈਲਕੋਮ ਦੇ ਸਰੀਰ ਦੇ ਸਹੀ ਹਿੱਸੇ ਵਿਚ ਟਰਾਂਸਪਲਾਂਟ ਕਰ ਦਿੱਤਾ। ਮੈਲਕੋਮ ਨੇ ਦੱਸਿਆ,''ਜਦੋਂ ਮੈਂ ਪੂਰੀ ਤਰ੍ਹਾਂ ਵਿਕਸਿਤ ਅੰਗ ਨੂੰ ਆਪਣੇ ਹੱਥ 'ਤੇ ਦੇਖਿਆ ਤਾਂ ਮੈਨੂੰ ਬਿਲਕੁੱਲ ਵੀ ਸ਼ਰਮ ਨਹੀਂ ਆਈ। ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ। ਜਦੋਂ ਤੱਕ ਇਹ ਹੱਥ 'ਤੇ ਸੀ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਮੈਂ ਖੁਸ਼ ਹਾਂ। ਕੋਰੋਨਾਵਾਇਰਸ ਕਾਰਨ ਮੇਰੀ ਸਰਜਰੀ ਦੀਆਂ ਕੁਝ ਤਰੀਕਾਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਆਖਿਰਕਾਰ 'ਅੰਤ ਭਲਾ ਤਾਂ ਸਭ ਭਲਾ' ਵਾਲੀ ਕਹਾਵਤ ਸੱਚ ਹੋ ਗਈ।''

PunjabKesari

ਪ੍ਰੋਫੈਸਰ ਡੇਵਿਡ ਰਾਲਫ ਨੇ ਦੱਸਿਆ ਕਿ ਮੈਲਕੋਮ ਤੋਂ ਪਹਿਲਾਂ ਇਕ ਰੂਸੀ ਸ਼ਖਸ ਨੂੰ ਸਾਲ 2005 ਵਿਚ ਬਾਇਓਨਿਕ ਲਿੰਗ ਲਗਾਇਆ ਗਿਆ ਸੀ। ਉਹ ਵੀ ਮੈਂ ਉਸ ਦੇ ਹੱਥ 'ਤੇ ਵਿਕਸਿਤ ਕੀਤਾ ਸੀ। ਇਸ ਦੇ ਬਾਅਦ ਸਾਲ 2013 ਵਿਚ ਐਡਿਨਬਰਗ ਦੇ ਸ਼ਖਸ ਦੇ ਨਾਲ ਇਹੀ ਸਮੱਸਿਆ ਹੋਈ। ਉਸ ਨੂੰ ਵੀ ਠੀਕ ਕੀਤਾ ਸੀ। ਫਿਰ ਸਾਲ 2018 ਵਿਚ ਮੈਨਚੈਸਟਰ ਦਾ ਇਕ ਸ਼ਖਸ ਨੂੰ ਨਵਾਂ ਅੰਗ ਲਗਾਇਆ ਗਿਆ , ਉਸ ਨੂੰ ਬਚਪਨ ਤੋਂ ਹੀ ਲਿੰਗ ਨਹੀਂ ਸੀ।


Vandana

Content Editor

Related News