ਲੰਡਨ ਹਮਲੇ ਦੌਰਾਨ ਜ਼ਖਮੀ ਹੋਈ ਆਸਟਰੇਲੀਅਨ ਔਰਤ ਦੀ ਹੋਈ ਪਛਾਣ

06/04/2017 7:23:04 PM

ਕੁਈਨਜ਼ਲੈਂਡ— ਲੰਡਨ 'ਚ ਸ਼ਨੀਵਾਰ ਦੀ ਰਾਤ ਨੂੰ ਲੰਡਨ ਬ੍ਰਿਜ ਅਤੇ ਬਾਰੋ ਮਾਰਕੀਟ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਆਸਟਰੇਲੀਅਨ ਵੀ ਜ਼ਖਮੀ ਹੋਏ ਹਨ। ਇਸ ਗੱਲ ਦੀ ਪੁਸ਼ਟੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕੀਤੀ ਸੀ। ਜ਼ਖਮੀ ਹੋਏ ਦੋ ਆਸਟਰੇਲੀਅਨਾਂ 'ਚੋਂ ਇਕ ਔਰਤ ਹੈ, ਜਿਸ ਦੀ ਪਛਾਣ ਬ੍ਰਿਸਬੇਨ ਦੀ ਕੈਂਡਿਸ ਹੇਜ (34) ਦੇ ਰੂਪ 'ਚ ਹੋਈ ਹੈ। ਉਹ ਲੰਡਨ 'ਚ ਅੱਤਵਾਦੀਆਂ ਵਲੋਂ ਚਾਕੂ ਨਾਲ ਕੀਤੇ ਗਏ ਹਮਲੇ ਦੀ ਸ਼ਿਕਾਰ ਹੋਈ ਹੈ। ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਹੋਰ ਜ਼ਖਮੀ ਹੋ ਗਏ।
ਕੈਂਡਿਸ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਨੂੰ ਸੈਂਟ ਥਾਮਸ ਹਸਪਤਾਲ ਤੋਂ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਠੀਕ ਹੈ। ਉਸ ਨੇ ਕਿਹਾ ਕਿ ਉਸ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਸਰਜਰੀ ਕੀਤੀ ਗਈ। ਹੁਣ ਉਹ ਬਿਲਕੁੱਲ ਠੀਕ ਹੈ ਪਰ ਜ਼ਿਆਦਾ ਗੱਲ ਨਹੀਂ ਕਰ ਸਕਦੀ। ਪਰਮਾਤਮਾ ਦਾ ਸ਼ੁੱਕਰ ਹੈ।
ਹੇਜ ਪਿਛਲੇ ਇਕ ਸਾਲ ਤੋਂ ਲੰਡਨ 'ਚ ਰਹਿ ਰਹੀ ਹੈ ਅਤੇ ਉਹ ਉੱਥੇ ਆਪਣੇ ਬੁਆਏਫਰੈਂਡ ਨਾਲ ਕੰਮ ਕਰਦੀ ਹੈ ਪਰ ਸ਼ਨੀਵਾਰ ਦੀ ਰਾਤ ਨੂੰ ਬਾਰੋ ਮਾਰਕੀਟ 'ਚ ਪੱਬ ਅਤੇ ਰੈਸਟੋਰੈਂਟ ਵਾਪਰੇ ਅੱਤਵਾਦੀ ਹਮਲੇ ਦਾ ਉਹ ਸ਼ਿਕਾਰ ਹੋ ਗਈ।


Related News