ਪਹਿਲੀ ਵਾਰ ਸਕੂਲ ਛੱਡਣ ਆਏ ਬੱਚਿਆਂ ਦੇ ਮਾਪਿਆਂ ਨੂੰ ਮਿਲਿਆ ਇਹ ਖਾਸ ਤੋਹਫਾ

09/11/2018 5:56:10 PM

ਲੰਡਨ (ਬਿਊਰੋ)— ਬੱਚਾ ਜਦੋਂ ਪਹਿਲੀ ਵਾਰ ਸਕੂਲ ਜਾਂਦਾ ਹੈ ਤਾਂ ਬੱਚੇ ਦੇ ਨਾਲ-ਨਾਲ ਮਾਪਿਆਂ ਲਈ ਵੀ ਉਹ ਪਲ ਮੁਸ਼ਕਲ ਭਰਿਆ ਹੁੰਦਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅਕਸਰ ਸਕੂਲ ਦੇ ਪਹਿਲੇ ਦਿਨ ਮਾਂ ਅਤੇ ਬੱਚੇ ਨੂੰ ਰੋਂਦੇ ਹੋਏ ਗੇਟ 'ਤੇ ਦੇਖਿਆ ਜਾ ਸਕਦਾ ਹੈ। ਪਹਿਲੀ ਵਾਰ ਬੱਚੇ ਨੂੰ ਸਕੂਲ ਭੇਜਦੇ ਹੋਏ ਮਾਪਿਆਂ ਦੀ ਬੇਚੈਨੀ ਨੂੰ ਘੱਟ ਕਰਨ ਲਈ ਲੰਡਨ ਦੇ ਇਕ ਪ੍ਰਾਇਮਰੀ ਸਕੂਲ ਦੀਆਂ 2 ਟੀਚਰਾਂ ਨੇ ਅਜਿਹਾ ਕਦਮ ਚੁੱਕਿਆ ਕਿ ਇੰਟਰਨੈੱਟ 'ਤੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ।

PunjabKesari

ਪਹਿਲੇ ਦਿਨ ਬੱਚੇ ਨੂੰ ਸਕੂਲ ਗੇਟ ਤੱਕ ਛੱਡਣ ਆਏ ਮਾਪਿਆਂ ਨੂੰ ਦੋਹਾਂ ਟੀਚਰਾਂ ਨੇ ਇਕ ਲਿਫਾਫਾ ਦਿੱਤਾ। ਲਿਫਾਫੇ ਵਿਚ ਉਨ੍ਹਾਂ ਲਈ ਇਕ ਟਿਸ਼ੂ ਪੇਪਰ ਦੇ ਨਾਲ ਇਕ ਚਾਕਲੇਟ ਅਤੇ ਇਕ ਕਵਿਤਾ ਸੀ। ਕਵਿਤਾ ਵਿਚ ਲਿਖਿਆ ਸੀ,''ਅੱਜ ਉਹ ਦਿਨ ਆ ਗਿਆ ਜਦੋਂ ਤੁਸੀਂ ਆਪਣੇ ਦਿਲ ਦੇ ਟੁੱਕੜੇ ਨੂੰ ਸਾਡੇ ਕੋਲ ਭੇਜ ਰਹੇ ਹੋ। ਆਰਾਮ ਨਾਲ ਬੈਠੋ ਅਤੇ ਸੋਚੋ ਕਿ ਬੱਚੇ ਕਿੰਨੀ ਜਲਦੀ ਵੱਡੇ ਹੋ ਜਾਂਦੇ ਹਨ। ਇਹ ਟਿਸ਼ੂ ਪੇਪਰ ਤੁਹਾਡੇ ਲਈ ਹੈ ਕਿਉਂਕਿ ਸ਼ਾਇਦ ਤੁਸੀਂ ਰੋਣਾ ਚਾਹੁੰਦੇ ਹੋ। ਹੁਣ ਉਹ ਸਕੂਲ ਵਿਚ ਹੈ ਅਤੇ ਜਿਵੇਂ ਹੀ ਤੁਸੀਂ ਆਪਣੀ ਇਸ ਟ੍ਰੀਟ ਦਾ ਮਜ਼ਾ ਲਓਗੇ, ਤੁਹਾਡੀ ਸਾਰੀ ਚਿੰਤਾ ਦੂਰ ਹੋ ਜਾਵੇਗੀ। ਅਸੀਂ ਤੁਹਾਡੇ ਬੱਚੇ ਨਾਲ ਬਹੁਤ ਪਿਆਰ ਕਰਦੇ ਹਾਂ।''

PunjabKesari

ਪਹਿਲੀ ਵਾਰ ਸਕੂਲ ਛੱਡਣ ਆਏ ਮਾਪਿਆਂ ਨੂੰ ਟੀਚਰਾਂ ਵਲੋਂ ਮਿਲਿਆ ਇਹ ਸਰਪ੍ਰਾਈਜ਼ ਤੋਹਫਾ ਬਹੁਤ ਖਾਸ ਸੀ। ਕੁਝ ਮਾਪਿਆਂ ਨੇ ਦੱਸਿਆ ਕਿ ਸਕੂਲ ਵੱਲੋਂ ਮਿਲੇ ਇਸ ਸਕਾਰਾਤਮਕ ਸੰਕੇਤ ਨਾਲ ਉਹ ਆਪਣੇ ਬੱਚਿਆਂ ਲਈ ਬਹੁਤ ਖੁਸ਼ ਹਨ। ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਨੂੰ ਮਿਲਿਆ ਇਹ ਤੋਹਫਾ ਉਨ੍ਹਾਂ ਨੂੰ ਭਾਵੁਕ ਕਰਨ ਵਾਲਾ ਸੀ।


Related News