ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸਾਬਕਾ ਪੰਜਾਬੀ ਕੌਂਸਲਰ ਨੂੰ ਹੋਈ 12 ਮਹੀਨਿਆਂ ਦੀ ਕੰਡੀਸ਼ਨਲ ਸਜ਼ਾ

05/26/2018 2:40:58 PM

ਲੰਡਨ(ਰਾਜਵੀਰ ਸਮਰਾ)— ਲੈਸਟਰ ਦੇ ਵਸਨੀਕ ਸਾਬਕਾ ਪੰਜਾਬੀ ਕੌਂਸਲਰ ਗੁਰਪਾਲ ਅਟਵਾਲ ਨੂੰ ਆਪਣੇ ਸਾਥੀ ਕਾਰੋਬਾਰੀ ਦੇ ਟੈਕਸੀ ਡਰਾਈਵਰ ਪਿਤਾ ਕਸ਼ਮੀਰ ਗਿੱਲ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ਾਂ ਵਿਚ 12 ਮਹੀਨਿਆਂ ਦੀ ਕੰਡੀਸ਼ਨਲ ਸਜ਼ਾ ਅਤੇ 640 ਪੌਂਡ ਅਦਾਲਤੀ ਖ਼ਰਚਾ, 20 ਪੌਂਡ ਪੀੜਤ ਨੂੰ  ਹਰਜਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਅਦਾਲਤ ਵਿਚ ਦੱਸਿਆ ਗਿਆ ਕਿ ਅਟਵਾਲ ਨੇ 6 ਅਕਤੂਬਰ 2017 ਨੂੰ ਟੈਕਸੀ ਡਰਾਈਵਰ ਕਸ਼ਮੀਰ ਗਿੱਲ ਨੂੰ ਉਸ ਵੇਲੇ ਮਾਰਨ ਦੀ ਧਮਕੀ ਦਿੱਤੀ ਜਦੋਂ ਉਹ ਤਿੰਨ ਸਕੂਲੀ ਬੱਚਿਆਂ ਨੂੰ ਅਤੇ ਉਨ੍ਹਾਂ ਦੀ ਦੇਖ ਭਾਲ ਕਰਨ ਵਾਲੀ ਔਰਤ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਗੁਰਪਾਲ ਅਟਵਾਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ, ਪਰ ਟੈਕਸੀ ਵਿਚ ਸਵਾਰ ਔਰਤ ਦੀ ਗਵਾਹੀ ਦਿੱਤੇ ਜਾਣ ਬਾਅਦ ਅਟਵਾਲ ਨੂੰ ਦੋਸ਼ੀ ਮੰਨਿਆ ਗਿਆ। ਅਦਾਲਤ ਵਿਚ ਦੱਸਿਆ ਗਿਆ ਕਿ ਅਟਵਾਲ ਅਤੇ ਗਿੱਲ ਦੇ ਬੇਟੇ ਦੀ ਹੈਨਸਮ ਟੈਕਸੀਜ਼ ਦੇ ਕਾਰੋਬਾਰ ਵਿਚ ਭਾਈਵਾਲੀ ਸੀ, ਜਿਸ ਦੇ ਵਿਵਾਦ ਨੂੰ ਲੈ ਕੇ ਹਾਈ ਕੋਰਟ ਵਿਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ।


Related News