ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ ''ਬੀਅਰ''
Monday, Apr 19, 2021 - 08:34 PM (IST)
ਲੰਡਨ - ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਜਾਂ ਤੀਜੀ ਲਹਿਰ ਦਾ ਪ੍ਰਭਾਵ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਹੀ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਸੁਧਾਰ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਾਕਡਾਊਨ ਵਿਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਪੱਬ ਅਤੇ ਰੈਸਤੋਰੈਂਟ ਖੁੱਲਣ ਲੱਗੇ ਹਨ। ਲੋਕਾਂ ਨੇ ਬਾਹਰ ਨਿਕਲਣਾ ਵੀ ਸ਼ੁਰੂ ਕਰ ਦਿੱਤਾ ਹੈ ਪਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਛੋਟਾਂ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone
ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ
ਦਰਅਸਲ ਇੰਗਲੈਂਡ ਵਿਚ ਸ਼ਨੀਵਾਰ ਸੁਪਰ ਸੈਟਰਡੇ ਨਾਈਟ ਸੀ। ਇਸ ਅਧੀਨ ਇਕ ਦਿਨ ਵਿਚ ਕਰੀਬ 30 ਲੱਖ ਲੋਕ ਘੁੰਣ ਨਿਕਲ ਪਏ। ਇਸ ਨਾਲ ਇੰਗਲੈਂਡ ਦੇ ਕਰੀਬ 50 ਹਜ਼ਾਰ ਪੱਬ ਅਤੇ ਰੈਸਤੋਰੈਂਟ ਪੂਰੀ ਤਰ੍ਹਾਂ ਫੁਲ ਹੋ ਗਏ। ਖਾਸ ਇਹ ਹੈ ਕਿ ਇਹ ਲੋਕ ਇਕ ਦਿਨ ਵਿਚ ਹੀ 6 ਮਿਲੀਅਨ ਪੁਆਇੰਟਸ (28 ਲੱਖ ਲੀਟਰ) ਬੀਅਰ ਪੀ ਗਏ। ਉਹ ਵੀ ਉਦੋਂ, ਜਦ ਸ਼ਨੀਵਾਰ ਬ੍ਰਿਟੇਨ ਦੇ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਹੋਇਆ। ਜਿਥੇ ਕਈ ਲੋਕ ਉਨ੍ਹਾਂ ਦੀ ਮੌਤ ਹੋਣ ਕਾਰਣ ਦੁੱਖੀ ਸਨ। ਉਦੋਂ ਇੰਗਲੈਂਡ ਵਿਚ ਜਸ਼ਨ ਮੰਨ ਰਿਹਾ ਸੀ।
ਇਹ ਵੀ ਪੜੋ - Live TV 'ਤੇ ਮਹਿਲਾ ਨੇ ਮੌਲਾਨਾ ਨੇ ਮਾਰਿਆ ਥੱਪੜ, ਮੂੰਹ 'ਤੇ ਸੁੱਟਿਆ ਜੂਸ ਨਾਲ ਭਰਿਆ ਗਿਲਾਸ (ਵੀਡੀਓ)
ਹਾਲਾਂਕਿ ਰੈਸਤੋਰੈਂਟ ਅਤੇ ਪੱਬ ਸੰਚਾਲਕਾਂ ਦਾ ਮੰਨਣਾ ਹੈ ਕਿ ਜੇ ਸਭ ਠੀਕ ਰਿਹਾ ਤਾਂ ਲਾਕਡਾਊਨ ਵਿਚ ਹੋਏ ਨੁਕਾਸਨ ਦੀ ਭਰਪਾਈ ਜਲਦੀ ਹੀ ਹੋ ਜਾਵੇਗੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਾਨਸਨ ਵੱਲੋਂ ਇਹ ਛੋਟਾਂ ਕੋਰੋਨਾ ਦੇ ਘੱਟਦੇ ਪ੍ਰਭਾਵ ਨੂੰ ਦੇਖਦਿਆਂ ਦਿੱਤੀਆਂ ਗਈਆਂ ਹਨ। ਉਥੇ ਹੀ ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਦੇ () ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ () ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ () ਲੋਕ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'