'ਪਾਕਿ 'ਚ ਸਥਾਨਕ ਪੱਤਰਕਾਰ ਦਾ ਗੋਲ਼ੀ ਮਾਰ ਕੇ ਕਤਲ'

Thursday, Dec 10, 2020 - 11:53 PM (IST)

'ਪਾਕਿ 'ਚ ਸਥਾਨਕ ਪੱਤਰਕਾਰ ਦਾ ਗੋਲ਼ੀ ਮਾਰ ਕੇ ਕਤਲ'

ਪੇਸ਼ਾਵਰ - ਉੱਤਰ-ਪੱਛਮੀ ਪਾਕਿਸਤਾਨ 'ਚ 2 ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਥਾਨਕ ਪੱਤਰਕਾਰ ਦੀ ਉਸ ਦੇ ਘਰ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਹਮਲਾਵਰ ਮੋਟਰਸਾਈਕਲ 'ਤੇ ਆਏ ਸਨ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਇਲ ਖਾਨ ਦੀ ਮਦੀਨਾ ਕਲੋਨੀ ਵਿਚ ਕੈਸ ਜਾਵੇਦ ਦੇ ਘਰ ਵਿਚ ਜ਼ਬਰਦਸ਼ਤੀ ਦਾਖਲ ਹੋਏ ਅਤੇ ਦੇਖਦੇ ਹੀ ਦੇਖਦੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਪੁਲਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 27,927 ਨਵੇਂ ਮਾਮਲੇ ਆਏ ਸਾਹਮਣੇ

ਪੁਲਸ ਮੁਤਾਬਕ ਜਾਵੇਦ ਦੇ ਢਿੱਡ ਵਿਚ ਗੋਲੀ ਮਾਰੀ ਗਈ ਅਤੇ ਹਸਪਤਾਲ ਲਿਆਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਉਹ 10 ਸਾਲਾਂ ਤੋਂ ਇਕ ਨਿੱਜੀ ਟੀ. ਵੀ. ਚੈਨਲ ਵਿਚ ਕੈਮਰਾਮੈਨ ਦੇ ਤੌਰ 'ਤੇ ਜੁੜੇ ਹੋਏ ਸਨ ਅਤੇ ਆਪਣਾ ਵੈੱਬ ਚੈਨਲ ਵੀ ਚਲਾ ਰਹੇ ਸਨ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਮੀਡੀਆ ਅਤੇ ਪੱਤਰਕਾਰਾਂ ਦੀ ਕਵਰੇਜ਼ ਦੇ ਮਾਮਲੇ 'ਚ ਸਭ ਤੋਂ ਖਤਰਨਾਕ ਖੇਤਰ ਮੰਨਿਆ ਜਾਂਦਾ ਹੈ। ਪਿਛਲੇ ਸਾਲ ਪਾਕਿਸਤਾਨ 'ਚ 33 ਪੱਤਰਕਾਰਾਂ ਦੀ ਹੱਤਿਆ ਹੋਈ ਸੀ।

ਇਹ ਵੀ ਪੜ੍ਹੋ -ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝੀ ਨਹੀਂ ਕੀਤੀ : ਅਮਰੀਕੀ ਸੰਸਦ ਮੈਂਬਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News