ਨਿਊਜ਼ੀਲੈਂਡ 'ਚ ਹੋਣ ਜਾ ਰਹੀਆਂ ਲੋਕਲ ਬੋਰਡ ਚੋਣਾਂ, ਪੰਜਾਬੀ ਉਮੀਦਵਾਰ ਖੜਗ ਸਿੰਘ ਨਾਲ ਖ਼ਾਸ ਗੱਲਬਾਤ (ਵੀਡੀਓ)
Monday, Sep 19, 2022 - 06:09 PM (IST)

ਆਕਲੈਂਡ (ਬਿਊਰੋ) ਨਿਊਜ਼ੀਲੈਂਡ ਵਿਚ ਲੋਕਲ ਬੋਰਡ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਹਨਾਂ ਚੋਣਾਂ ਵਿਚ ਇਸ ਵਾਰ ਪੰਜਾਬੀ ਅਤੇ ਭਾਰਤੀ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਇਸ ਸਬੰਧੀ 'ਜਗ ਬਾਣੀ' ਨੇ 'ਪੰਜਾਬੀ' ਉਮੀਦਵਾਰ ਖੜਗ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਚੋਣਾਂ ਵਿਚ ਕੀ ਖਾਸ ਹੈ ਅਤੇ ਇਸ ਵਿਚ ਜਿੱਤ ਕੇ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- 1 ਲੱਖ ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਪਾਈ ਵੋਟ
ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਹਰ 3 ਸਾਲ ਬਾਅਦ ਲੋਕਲ ਬੋਰਡ ਦੀਆਂ ਚੋਣਾਂ ਹੁੰਦੀਆਂ ਹਨ। ਖੜਗ ਸਿੰਘ ਮਨਰੇਵਾ ਤੋਂ ਲੋਕਲ ਬੋਰਡ ਇਲੈਕਸ਼ਨ ਦੇ ਉਮੀਦਵਾਰ ਹਨ। ਉਹਨਾਂ ਨੇ ਦੱਸਿਆ ਕਿ ਮਨਰੇਵਾ ਵਿਚ ਉਹਨਾਂ ਦਾ ਕਾਰੋਬਾਰ ਅਤੇ ਪਰਿਵਾਰ ਹੈ। ਇਸ ਲਈ ਉਹਨਾਂ ਇਸ ਇਲਾਕੇ ਤੋਂ ਚੋਣ ਲੜਨ ਦਾ ਫ਼ੈਸਲਾ ਲਿਆ।ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਇਸ ਪੂਰੀ ਗੱਲਬਾਤ ਨੂੰ ਤੁਸੀਂ ਉਕਤ ਵੀਡੀਓ ਵਿਚ ਸੁਣ ਸਕਦੇ ਹੋ।